ਪ੍ਰਨੀਤ ਕੌਰ ਅਤੇ ਹੋਰ ਕਾਂਗਰਸੀ ਆਗੂ ਛੋਟੀਆਂ ਬਸਤੀਆਂ ਦੇ ਦੌਰੇ ਦੌਰਾਨ
ਪਟਿਆਲਾ, 29 ਜਨਵਰੀ, 2017 : ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਲਈ ਜੋਰਾਂ-ਸੋਰਾਂ ਨਾਲ ਪ੍ਰਚਾਰ ਕਰ ਰਹੀ ਵਿਧਾਇਕ ਪ੍ਰਨੀਤ ਕੌਰ ਨੇ ਅੱਜ ਛੋਟੀਆਂ ਬਸਤੀਆਂ ਜਿਵੇਂ ਕਿ ਛੋਟਾ ਅਰਾਈਮਾਜਰਾ, ਰੰਗੇ ਸ਼ਾਹ ਕਲੋਨੀ, ਰੋੜੀ ਕੁੱਟ ਮਹੁੱਲਾ, ਬੀਰ ਸਿੰਘ ਧੀਰ ਸਿੰਘ ਨਗਰ, ਨਿਊ ਮਾਲਵਾ ਕਲੋਨੀ, ਸੰਜੈ ਕਲੋਨੀ ਦੇ ਕੁਆਰਟਰ, ਕ੍ਰਿਸ਼ਨਾ ਕਲੋਨੀ, ਸਫ਼ਾਬਾਦੀ ਗੇਟ, ਅਬੂਸ਼ਾਹ ਕਲੋਨੀ ਅਤੇ ਪਾਠਕ ਵਿਹਾਰ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਨੇ ਇਹਨਾਂ ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਬਸਤੀਆਂ ਵਿਚ ਮੌਜੂਦਾ ਹਲਾਤਾਂ ਦਾ ਵੀ ਵੱਡੇ ਪੱਧਰ ਤੇ ਜਾਇਜਾ ਲਿਆ।
ਉਹਨਾਂ ਨੇ ਦੇਖਿਆ ਕਿ ਇਹਨਾਂ ਬਸਤੀਆਂ ਵਿਚ ਹਰ ਜਗ੍ਹਾ ਤੇ ਸੀਵਰੇਜ ਜਾਮ ਪਿਆ ਹੈ, ਸੜਕਾਂ ਦਾ ਨਾਮੋਂ ਨਿਸ਼ਾਨ ਨਹੀਂ ਹੈ, ਜਗ੍ਹਾ-ਜਗ੍ਹਾ ਉਪਰ ਨਾਲੀਆਂ ਦਾ ਗੰਦਾ ਪਾਣੀ ਖੜਾ ਹੋਇਆ ਪਿਆ ਹੈ, ਹਰ ਜਗ੍ਹਾ 'ਤੇ ਕੂੜੇ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਇਹਨਾਂ ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਉਹਨਾਂ ਨੇ ਬਸਤੀਆਂ ਵਿਚ ਮੌਜੂਦ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਇਹਨਾਂ ਬਸਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਇੱਕ-ਇੱਕ ਕਰਕੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਬਸਤੀਆਂ ਦੇ ਬੱਚਿਆਂ ਅਤੇ ਨੋਜਵਾਨਾਂ ਲਈ ਉਚੇਰੀ ਸਿੱਖਿਆ ਅਤੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਬਸਤੀਆਂ ਵਿਚ ਰਹਿ ਰਹੇ ਲੋਕਾਂ ਦੇ ਜੀਵਨ ਪੱਧਰ ਨੂੰ ਵੀ ਉੱਚਾ ਚੁੱਕਿਆ ਜਾਵੇਗਾ ਤਾਂ ਜੋ ਇਹ ਲੋਕ ਵੀ ਸਮਾਜ ਵਿਚ ਆਪਣਾ ਸਿਰ ਉਚਾ ਕਰਕੇ ਜੀ ਸਕਣ ਅਤੇ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਸਕਣ।
ਇਸ ਮੌਕੇ ਪੀ.ਕੇ.ਪੁਰੀ, ਕੇ. ਕੇ. ਸ਼ਰਮਾਂ, ਸੰਜੀਵ ਬਿੱਟੂ, ਕੇ. ਕੇ. ਮਲਹੋਤਰਾ, ਕਿਰਨ ਢਿਲੋਂ, ਅਸਵਨੀ ਮਿੱਕੀ, ਕੇ.ਕੇ. ਸਹਿਗਲ, ਕੁਲਵਿੰਦਰ ਲਵਲੀ, ਗਿੰਨੀ ਨਾਗਪਾਲ, ਹਰੀਸ਼ ਅਗਰਵਾਲ, ਕ੍ਰਿਸ਼ਨ ਚੰਦ ਬੁਧੂ, ਰਾਜੇਸ਼ ਮੰਡੋਰਾ ਰੇਖਾ ਅਗਰਵਾਲ, ਰਾਜਿੰਦਰ ਸ਼ਰਮਾਂ, ਕਮਲੇਸ਼ ਮਲਹੋਤਰਾ, ਰਾਜਿੰਦਰ ਸ਼ਰਮਾਂ ਐਮ.ਸੀ., ਸੰਦੀਪ ਮਲਹੋਤਰਾ, ਉਧਮ ਕੰਬੋਜ, ਅਸ਼ੀਸ਼ ਨਈਅਰ, ਬਿੱਟੂ ਜਲੋਟਾ, ਮੰਗਤ ਰਾਏ, ਅਨੁਜ ਖੋਸਲਾ, ਵਿਕਾਸ ਗਿੱਲ, ਬਿਮਲਾ ਸ਼ਰਮਾਂ, ਬਿਮਲਾ ਸਕਸੈਨਾ, ਜੋਗਿੰਦਰ ਕੌਰ ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।