ਜਲੰਧਰ, 21 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ 85 ਉਮੀਦਵਾਰ ਚੋਣ ਮੁਕਾਬਲੇ ਵਿਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫਸਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਅੱਜ ਆਖਰੀ ਮਿਤੀ ਤੱਕ 6 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ।
ਸ੍ਰੀ ਯਾਦਵ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਆਦਮੁਪਰ ਤੋਂ ਸ੍ਰੀ ਵਿਨੋਦ ਕੁਮਾਰ ਵਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ ਜਿਸ ਨਾਲ ਇਸ ਹਲਕੇ 'ਚ ਹੁਣ 8 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਉਮੀਦਵਾਰਾਂ ਵਿਚ ਬਸਪਾ ਦੇ ਸੇਵਾ ਸਿੰਘ, ਆਮ ਆਦਮੀ ਪਾਰਟੀ ਦੇ ਹੰਸ ਰਾਜ ਰਾਣਾ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਗੁਰਦਿਆਲ ਬੈਂਸ, ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ, ਕਾਂਗਰਸ ਦੇ ਮਹਿੰਦਰ ਸਿੰਘ ਕੇਪੀ, ਭਾਰਤੀਯ ਰਿਪਬਲੀਕਨ ਪਕਸ਼ਾ ਦੇ ਸੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਨਿਰਮਲ ਸਿੰਘ ਬੋਲੀਨਾ, ਜੈ ਜਵਾਨ-ਜੈ ਕਿਸਾਨ ਪਾਰਟੀ ਦੇ ਮਨਜੀਤ ਕੌਰ ਸ਼ਾਮਿਲ ਹਨ।
ਇਸੇ ਤਰ੍ਹਾਂ ਕਰਤਾਰਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਜੀਵਨ ਕਲਿਆਣ ਵਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਸਦਕਾ 11 ਉਮੀਦਵਾਰ ਚੋਣ ਮੈਦਾਨ 'ਚ ਹਨ ਜਿਨ੍ਹਾਂ ਵਿਚ ਚੌ. ਸੁਰਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ , ਸੇਠ ਸੱਤਪਾਲ ਸ਼੍ਰੋਮਣੀ ਅਕਾਲੀ ਦਲ, ਚੰਦਰ ਕੁਮਾਰ ਆਮ ਆਦਮੀ ਪਾਰਟੀ, ਬਲਵਿੰਦਰ ਕੁਮਾਰ ਬਸਪਾ, ਗੁਰਮੁੱਖ ਸਿੰਘ ਖੋਸਲਾ ਡੈਮੋਕਰੈਟਿਕ ਭਾਰਤੀਯ ਸਮਾਜ ਪਾਰਟੀ, ਪਰਮਜੋਤ ਗਿੱਲ ਬਹੁਜਨ ਸਮਾਜ ਪਾਰਟੀ (ਅੰਬੇਦਕਰ) , ਬਲਵੀਰ ਕੌਰ ਰਾਸ਼ਟਰੀਯ ਕ੍ਹਾਂਤੀਕਾਰੀ ਸਮਾਜਵਾਦੀ ਪਾਰਟੀ, ਊਸ਼ਾ ਮਾਹੀ, ਭਾਇਆ ਰਾਮ,ਕਸ਼ਮੀਰ ਸਿੰਘ ਘੁੱਗਸ਼ੋਰ, ਐਕਸ ਸੂਬੇਦਾਰ ਹਰੀ ਸਿੰਘ (ਸਾਰੇ ਆਜ਼ਾਦ) ਉਮੀਦਵਾਰ ਚੋਣ ਮੈਦਾਨ 'ਚ ਹਨ।
ਜਲੰਧਰ ਕੈਂਟ ਹਲਕੇ ਤੋੋਂ ਆਜ਼ਾਦ ਉਮੀਦਵਾਰ ਸ੍ਰੀ ਰਜਿੰਦਰਪਾਲ ਸਿੰਘ ਰੰਧਾਵਾ ਵਲੋਂ ਨਾਮਜ਼ਦਗੀ ਪੱਤਰ ਵਾਪਿਸ ਲੈਣ ਸਦਕਾ 9 ਉਮੀਦਵਾਰ ਚੋਣ ਮੈਦਾਨ 'ਚ ਹਨ ਜਿਨ੍ਹਾਂ ਵਿਚ ਬਸਪਾ ਦੇ ਅਮਰੀਕ ਚੰਦ, ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਸਿੰਘ ਮੱਕੜ, ਆਮ ਆਦਮੀ ਪਾਰਟੀ ਦੇ ਹਰਕਿਸ਼ਨ ਸਿੰਘ ਵਾਲੀਆ, ਕਾਂਗਰਸ ਦੇ ਪਰਗਟ ਸਿੰਘ ਪਵਾਰ, ਡੈਮੋਕਰੈਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਹਰਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਗੁਰਮੁਖ ਸਿੰਘ, ਬਸਪਾ (ਅੰਬੇਦਕਰ) ਦੇ ਧਰਮਪਾਲ, ਆਪਣਾ ਪੰਜਾਬ ਪਾਰਟੀ ਦੇ ਨਰਿੰਦਰ ਸਿੰਘ, ਭਾਰਤੀਯ ਰਿਪਬਲੀਕਨ ਪਕਸ਼ਾ ਦੇ ਮਨਜੀਤ ਸਿੰਘ ਉਮੀਦਵਾਰ ਚੋਣ ਲੜ ਰਹੇ ਹਨ।
ਨਕੋਦਰ ਹਲਕੇ ਤੋੋਂ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਗਏ । ਇਸ ਹਲਕੇ 'ਚ ਕੁੱਲ 10 ਉਮੀਦਵਾਰ ਚੋਣ ਮੈਦਾਨ 'ਚ ਹਨ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਸਰਵਣ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ, ਕਾਂਗਰਸ ਦੇ ਜਗਬੀਰ ਸਿੰਘ ਬਰਾੜ, ਬਸਪਾ ਦੇ ਤਰਨ ਪਾਲ ਸਿੰਘ, ਬਸਪਾ (ਅੰਬੇਦਕਰ) ਦੇ ਇੰਦਰਜੀਤ ਕੌਰ, ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਸੰਤੋਖ ਸਿੰਘ, ਆਪਣਾ ਪੰਜਾਬ ਪਾਰਟੀ ਦੇ ਗੁਰਮੇਲ ਸਿੰਘ ਕਲੇਰ, ਕੁਸਮ ਸ਼ਰਮਾ, ਗੁਰਵਿੰਦਰ ਸਿੰਘ ਅਟਵਾਲ ਤੇ ਮਨੋਹਰ ਸਿੰਘ (ਸਾਰੇ ਆਜ਼ਾਦ) ਉਮੀਦਵਾਰਾਂ ਚੋਣ ਲੜ ਰਹੇ ਹਨ।
ਵਿਧਾਨ ਸਭਾ ਹਲਕਾ ਫਿਲੌਰ ਤੋਂ ਆਜਾਦ ਉਮੀਦਵਾਰ ਦੇਸਰਾਜ ਮੱਲ ਅਤੇ ਜਗਨਨਾਥ ਵਲੋਂ ਨਾਮਜ਼ਦਗੀ ਵਾਪਸ ਲੈਣ ਸਦਕਾ ਇੱਥੇ 8 ਉਮੀਦਵਾਰ ਚੋਣ ਮੈਦਾਨ ਵਿਚ ਹਨ ਜ਼ਿਨ੍ਹਾਂ ਵਿਚ ਬਸਪਾ ਵੱਲੋੋਂ ਅਵਤਾਰ ਸਿੰਘ ਕਰੀਮਪੁਰੀ, ਆਮ ਆਦਮੀ ਪਾਰਟੀ ਵੱਲੋੋਂ ਸਰੂਪ ਸਿੰਘ ਕਡਿਆਣਾ, ਸ਼੍ਰੋਮਣੀ ਅਕਾਲੀ ਦਲ ਵੱਲੋੋਂ ਬਲਦੇਵ ਸਿੰਘ, ਕਾਂਗਰਸ ਵੱਲੋੋਂ ਵਿਕਰਮਜੀਤ ਸਿੰਘ ਚੌਧਰੀ, ਲੋਕ ਇਨਸਾਫ ਪਾਰਟੀ ਵੱਲੋੋਂ ਸੰਜੇ ਕੁਮਾਰ, ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਵੱਲੋੋਂ ਪਰਮਜੀਤ, ਭਾਰਤੀਯ ਰਿਪਬਲੀਕਨ ਪਕਸ਼ਾ ਵੱਲੋੋਂ ਬਲਵਿੰਦਰ ਸਿੰਘ ਤੇ ਯਾਦਵਿੰਦਰ ਸਿੰਘ (ਸਾਰੇ ਆਜ਼ਾਦ) ਉਮੀਦਵਾਰ ਚੋਣ ਮੈਦਾਨ 'ਚ ਹਨ।
ਸ਼ਾਹਕੋਟ ਹਲਕੇ ਤੋੋਂ ਕਿਸੇ ਵੀ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਗਏ ਜਿਸ ਕਰਕੇ ਇਥੇ 11 ਉਮੀਦਵਾਰ ਚੋਣ ਮੈਦਾਨ ਵਿਚ ਹਨ ਜ਼ਿਨ੍ਹਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ, ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ, ਕਾਂਗਰਸ ਦੇ ਹਰਦੇਵ ਸਿੰਘ, ਬਸਪਾ ਦੇ ਚਰਨਜੀਤ ਕੁਮਾਰ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਪਾਲ ਸਿੰਘ, ਸੀ.ਪੀ.ਆਈ (ਐਮ) ਦੇ ਬਚਿੱਤਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸੁਲੱਖਣ ਸਿੰਘ, ਆਪਣਾ ਪੰਜਾਬ ਪਾਰਟੀ ਦੇ ਹਰਸ਼ਦੀਪ ਸਿੰਘ ਸੰਧੂ, ਇੰਡੀਅਮ ਾਂਤੀਕਾਰੀ ਲਹਿਰ ਦੇ ਗੁਰਚਰਨ ਸਿੰਘ, ਬਸਪਾ (ਅੰਬੇਦਕਰ) ਦੇ ਤਾਰਾ ਸਿੰਘ ਤੇ ਗੁਰਬਖਸ਼ ਕੌਰ ਆਜ਼ਾਦ ਉਮੀਦਵਾਰ ਸ਼ਾਮਲ ਹਨ।
ਇਸੇ ਤਰ੍ਹਾਂ ਜਲੰਧਰ ਪੱਛਮੀ ਹਲਕੇ ਤੋੋਂ ਕਿਸੇ ਵੀ ਉ੍ਰਮੀਦਵਾਰ ਵਲੋਂ ਨਾਮਜਦਗੀ ਪੱਤਰ ਵਾਪਸ ਨਹੀਂ ਲਏ ਗਏ,ਇਥੇ ਕੁੱਲ 7 ਉਮੀਦਵਾਰ ਮੈਦਾਨ ਵਿਚ ਹਨ ਜ਼ਿਨਾ ਵਿਚ ਕਾਂਗਰਸ ਦੇ ਸੁਸ਼ੀਲ ਕੁਮਾਰ, ਬਸਪਾ ਦੇ ਪਰਮਜੀਤ, ਭਾਜਪਾ ਦੇ ਮਹਿੰਦਰਪਾਲ, ਸ਼ਿਵ ਸੈਨਾ ਦੇ ਸੁਭਾਸ਼ ਗੌਰੀਆ, ਆਪਣਾ ਪੰਜਾਬ ਪਾਰਟੀ ਦੇ ਯੁਗਲ ਕਿਸ਼ੋਰ, ਆਮ ਆਦਮੀ ਪਾਰਟੀ ਦੇ ਦਰਸ਼ਨ ਲਾਲ, ਸੁਰਿੰਦਰ ਮਹੇ ਆਜ਼ਾਦ ਉਮੀਦਵਾਰ ਸ਼ਾਮਲ ਹਨ।
ਜਲੰਧਰ ਉੱਤਰੀ ਹਲਕੇ ਤੋੋਂ ਆਜਾਦ ਉਮੀਦਵਾਰ ਸੀਮਾ ਗੁਪਤਾ ਵਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਇਥੇ ਕੁੱਲ 11 ਉਮੀਦਵਾਰ ਚੋਣ ਮੈਦਾਨ ਵਿਚ ਹਨ ਜ਼ਿਨ੍ਹਾਂ ਵਿਚ ਕਾਂਗਰਸ ਦੇ ਅਵਤਾਰ ਸਿੰਘ ਜੂਨੀਅਰ, ਨੈਸਨਲਿਸਟ ਕਾਂਗਰਸ ਪਾਰਟੀ ਦੇ ਸੁਰਿੰਦਰ ਸਿੰਘ ਅਰੋੜਾ, ਬਸਪਾ ਦੇ ਹਰਦਵਾਰੀ ਲਾਲ, ਭਾਜਪਾ ਦੇ ਕੇ.ਡੀ.ਭੰਡਾਰੀ, ਆਮ ਆਦਮੀ ਪਾਰਟੀ ਦੇ ਗੁਲਸ਼ਨ ਸ਼ਰਮਾ, ਕ੍ਰਾਂਤੀਕਾਰੀ ਯੁਵਾ ਪਾਰਟੀ ਦੇ ਅੰਤਰਜੋਤ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਕੇਵਲ ਸਿੰਘ ਭਾਸੁਲਾ, ਬਹੁਜਨ ਮੁਕਤੀ ਪਾਰਟੀ ਦੇ ਕੇਵਲ ਭੱਡੀ, ਆਪਣਾ ਪੰਜਾਬ ਪਾਰਟੀ ਦੇ ਨਰੇਸ਼ ਗੁਪਤਾ, ਅਨਿਲ ਕੁਮਾਰ ਸਿੰਘ ਅਤੇ ਗੌਰਵ ਥਰਾ (ਸਾਰੇ ਆਜ਼ਾਦ) ਉਮੀਦਵਾਰ ਸ਼ਾਮਲ ਹਨ।
ਜਲੰਧਰ ਕੇਂਦਰੀ ਹਲਕੇ ਤੋੋਂ ਕਿਸੇ ਉਮੀਦਵਾਰ ਵਲੋਂ ਨਾਮਜ਼ਦਗੀ ਵਾਪਸ ਨਹੀਂ ਲਈ ਗਈ,ਇਥੇ ਕੁੱਲ 10 ਉਮੀਦਵਾਰ ਚੋਣ ਮੈਦਾਨ ਵਿਚ ਹਨ ਜ਼ਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਡਾ. ਸੰਜੀਵ ਸ਼ਰਮਾ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਤਰਨਦੀਪ ਸਿੰਘ, ਬਸਪਾ ਦੇ ਮਦਨ ਭੱਟੀ, ਭਾਜਪਾ ਦੇ ਮਨੋਰੰਜਨ ਕਾਲੀਆ, ਕਾਂਗਰਸ ਦੇ ਰਾਜਿੰਦਰ ਬੇਰੀ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਰਣਬੀਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪਰਮਿੰਦਰ ਸਿੰਘ ਚੀਮਾ, ਸ਼ਿਵ ਸੈਨਾ ਦੇ ਰੋਹਿਤ ਜੋਸ਼ੀ, ਕ੍ਰਾਂਤੀਕਾਰੀ ਯੁਵਾ ਪਾਰਟੀ ਦੇ ਵਿਕਰਮ ਕੁਲਜੀਤ ਸਿੰਘ ਤੇ ਰਾਜੇਸ਼ਵਰ ਕੁਮਾਰ ਆਜ਼ਾਦ ਉਮੀਦਵਾਰ ਸ਼ਾਮਲ ਹਨ।