ਮਲੇਰਕੋਟਲਾ, 13 ਜਨਵਰੀ, 2017 (ਬਿੱਲਾ ਲਸੋਈ) : ਅੱਜ ਹਲਕਾ ਅਮਰਗੜ੍ਹ ਦੇ ਅਧੀਨ ਆਉਂਦੇ ਪਿੰਡਾਂ, ਕਸਬਿਆਂ ਦੇ ਵਿੱਚ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਸ੍ਰ ਸੁਰਜੀਤ ਸਿੰਘ ਧੀਮਾਨ ਜੋ ਕਾਂਗਰਸ (ਹੱਥ ਪੰਜਾ) ਦੇ ਉਮੀਦਵਾਰ ਹਨ । ਉਨ੍ਹਾਂ ਨੇ ਵੀ ਆਮ ਉਮੀਦਵਾਰਾਂ ਨਾਲੋਂ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ । ਜਿਵੇਂ ਕਿ ਅੱਜ ਪਿੰ ਮੋਰਾਂਵਾਲੀ, ਰੁੜਕੀ ਕਲਾਂ, ਦੁੱਗਰੀ, ਛੋਕਰਾਂ, ਖਾਨਪੁਰ, ਮੰਡੀਆਂ ਆਦਿ ਪਿੰਡਾਂ ਵਿੱਚ ਜਾ ਕੇ ਜਿੱਥੇ ਸੱਥਾਂ, ਦਰਵਾਜਿਆਂ ਵਿੱਚ ਇਕੱਤਰ ਹੋਏ ਲੋਕਾਂ ਨੂੰ ਆਪਣੀ ਕਾਂਗਰਸ ਦੀ ਸਰਕਾਰ ਆਉਣ ਤੇ ਨੌਕਰੀਆਂ ਤੇ ਵੱਡੇ ਪੱਧਰ ਤੇ ਵਿਕਾਸ ਕਰਨ ਦੇ ਵਾਅਦੇ ਕੀਤੇ ਤੇ ਨਾਲ ਦੀ ਨਾਲ ਇਨ੍ਹਾਂ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਘਰ ਘਰ ਵਿੱਚ ਜਾ ਕੇ ਕਾਂਗਰਸ ਨੂੰ ਵੱਟ ਪਾਉਣ ਦੀ ਅਪੀਲ ਕੀਤੀ । ਦੂਜੇ ਪਾਸੇ ਪਹਿਲਾਂ ਧੀਮਾਨ ਦੇ ਚੋਣ ਪ੍ਰਚਾਰ ਨੂੰ ਕੋਈ ਜਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਸੀ ਪ੍ਰੰਤੂ ਜਦੋਂ ਤੋਂ ਝੂੰਦਾਂ ਭਜਾਉ ਹਲਕਾ ਅਮਰਗੜ੍ਹ ਬਚਾਉ ਦੇ ਮੁਖੀ ਸ੍ਰ ਜਸਵੀਰ ਸਿੰਘ ਜੱਸੀ ਮੰਨਵੀ ਕਾਂਗਰਸ ਦਾ ਸਾਥ ਦੇਣ ਦਾ ਐਲਾਨ ਕੀਤਾ ਤਾਂ ਹਲਕਾ ਅਮਰਗੜ੍ਹ ਦੇ ਉਮੀਦਵਾਰ ਦੀ ਯਕੀਨੀ ਬਣ ਗਈ ਜੋ ਸੀਨੀਅਰ ਕਾਂਗਰਸੀਆਂ ਦੀ ਘਾਟ ਰੜਕਦੀ ਰਹਿੰਦੀ ਸੀ ਉਹ ਅਕਾਲੀ ਦਲ ਬਾਦਲ ਦੇ ਸਕੱਤਰ ਜਨਰਲ ਦਾ ਅਹੁਦਾ ਛੱਡ ਕੇ ਕਾਂਗਰਸ ਨੂੰ ਸਮਰੱਥਨ ਦੇਣ ਵਾਲੇ ਜੱਸੀ ਮੰਨਵੀ ਨੇ ਪੂਰੀ ਕਰ ਦਿੱਤੀ ।ਭਾਵ ਕਿ ਰੁੱਸੇ ਹੋਏ ਸੀਨੀਅਰ ਕਾਂਗਰਸੀਆਂ ਨੂੰ ਮਨਾਉਣ ਵਿੱਚ ਕਾਮਯਾਬ ਹੋ ਗਏ ਹਨ।