ਚੰਡੀਗੜ੍ਹ, 12 ਜਨਵਰੀ, 2017 : ਕਾਂਗਰਸ ਦੇ ਏਜੰਡੇ ਤੋਂ ਉਤਸਾਹਿਤ ਤੇ ਬਾਦਲਾਂ ਦੀ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਸ੍ਰੋਮਣੀ ਅਕਾਲੀ ਦਲ ਦੇ 3 ਦਰਜ਼ਨ ਤੋਂ ਵੱਧ ਆਗੂ ਤੇ ਵਰਕਰ, 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਤਿੰਨ ਹਫਤਿਆਂ ਤੋਂ ਘੱਟ ਸਮਾਂ ਬਾਕੀ ਰਹਿੰਦਿਆਂ ਰਹੀ, ਵੀਰਵਾਰ ਨੂੰ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ।
ਇਸ ਮੌਕੇ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ ਜ਼ਿਲ੍ਹਾ) ਤੋਂ ਦਰਜ਼ਨ ਤੇ ਜੰਡਿਆਲਾ ਗੁਰੂ (ਅੰਮ੍ਰਿਤਸਰ) ਤੋਂ ਇਕ ਦਰਜ਼ਨ ਦੇ ਨਾਲ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਦੋ ਦਰਜ਼ਨ ਤੋਂ ਵੱਧ ਅਕਾਲੀ ਆਗੂਆਂ ਤੇ ਵਰਕਰਾਂ ਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ 'ਚ ਸਵਾਗਤ ਕੀਤਾ ਗਿਅ।
ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਵੱਡੀ ਗਿਣਤੀ 'ਚ ਨੌਜ਼ਵਾਨ ਆਗੂਆਂ ਤੇ ਸਰਪੰਚਾਂ/ਸਾਬਕਾ ਸਰਪੰਚਾਂ ਨੇ ਕੈਪਟਨ ਅਮਰਿੰਦਰ ਦੀ ਅਗਵਾਈ 'ਤੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਉਨ੍ਹਾਂ ਨੂੰ ਕਾਂਗਰਸ 'ਚ ਹੀ ਇਕੋ ਇਕ ਉਮੀਦ ਨਜ਼ਰ ਆਈ ਹੈ।
ਇਸ ਦੌਰਾਨ ਮਜੀਠੀਆ 'ਚ ਮੁੱਖ ਤੌਰ 'ਤੇ ਸ਼ਾਮਿਲ ਹੋਣ ਵਾਲਿਆਂ 'ਚ ਤਰਸੇਮ ਸਿੰਘ ਸਿਆਲਕਾ (ਪ੍ਰਧਾਨ, ਐਸ.ਸੀ ਵਿੰਗ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ), ਪਲਵਿੰਦਰ ਸਿੰਘ ਸਿਆਲਕਾ (ਸਾਬਕਾ ਸਰਪੰਚ), ਯੂਥ ਅਕਾਲੀ ਆਗੂ ਮੇਜਰ ਸਿੰਘ ਸਿਆਲਕਾ, ਗੁਰਬੀਰ ਸਿੰਘ ਤੇ ਤਰਸੇਮ ਸਿੰਘ ਗਿੱਲ ਰਹੇ।
ਸਰਦਾਰ ਨਰਿੰਦਰ ਸਿੰਘ ਬੱਲ (ਸਰਪੰਚ, ਢਾਡਾ) ਨਾਲ ਕਈ ਮਹਿਲਾ ਆਗੂ ਆਗੂਆਂ ਨੇ ਵੀ ਕਾਂਗਰਸ ਦਾ ਹਿੱਸਾ ਬਣਨ ਲਈ ਪਾਰਟੀ ਨੂੰ ਛੱਡ ਦਿੱਤਾ।
ਜੰਡਿਆਲਾ ਗੁਰੂ ਤੋਂ ਸ਼ਾਮਿਲ ਹੋਣ ਵਾਲਿਆਂ 'ਚ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਟਿਕਟ ਦੇ ਚਾਹਵਾਨ ਅਮਰੀਕ ਸਿੰਘ ਬਿੱਟਾ ਰਹੇ।
ਇਸੇ ਤਰ੍ਹਾਂ, ਸ੍ਰੀ ਹਰਗੋਬਿੰਦਪੁਰ ਤੋਂ ਸ਼ਾਮਿਲ ਹੋਣ ਵਾਲਿਆਂ 'ਚ ਸ੍ਰੋਅਦ ਜਨਰਲ ਸਕੱਤਰ ਰਣਜੀਤ ਸਿੰਘ ਸੰਗਰਾਮਾ, ਸ੍ਰੋਅਦ ਪ੍ਰਧਾਨ ਕਰਮਬੀਰ ਸਿੰਘ ਪਾੜਾ, ਫਤਹਿ ਸਿੰਘ ਕੰਡੀਲਾ (ਮੈਂਬਰ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ) ਵੀ ਰਹੇ।
ਕੈਪਟਨ ਅਮਰਿੰਦਰ ਨੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਨਵੇਂ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ੍ਰੋਅਦ ਦੇ ਭਵਿੱਖ ਦੇ ਲੱਛਣ ਹਨ ਅਤੇ ਕੰਧ 'ਤੇ ਲਿੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਆਪਣੀ ਪਾਰਟੀ ਦੇ ਪੁਰਸ਼ ਤੇ ਮਹਿਲਾ ਆਗੂ ਬਾਦਲਾਂ ਨਾਲ ਰਹਿਣ 'ਚ ਵਿਅਰਥਤਾ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਤੇ ਬਰਬਾਦ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।