ਦੀਦਾਰ ਸਿੰਘ ਭੱਟੀ ਦਾ ਸਨਮਾਨ ਕਰਦੇ ਹੋਏ ਮਨਦੀਪ ਸਿੰਘ ਪੋਲਾ।
ਸਰਹਿੰਦ 10 ਜਨਵਰੀ 2016: ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਿੱਲੀ ਵਿਚ ਇੱਕ ਰੁਪਏ ਦੀ ਇੱਟ ਨਹੀਂ ਲਗਾਈ ਗਈ, ਸਗੋਂ ਆਪਣੇ ਵਿਧਾਇਕਾਂ ਦੀਆਂ ਚਾਰ ਗੁਣਾ ਤਨਖਾਹਾ ਵਧਾ ਕੇ ਲੋਕਾਂ ਦੇ ਮਿਹਨਤ ਦੀ ਪੂੰਜੀ ਖੋਹ ਰਹੇ ਹਨ, ਜਦ ਕਿ ਦਿੱਲੀ ਵਿਕਾਸ ਪੱਖੋਂ ਪਿੱਛੜ ਗਿਆ ਹੈ। ਇਹ ਪ੍ਰਗਟਾਵਾ ਹਲਕਾ ਉਮੀਦਵਾਰ ਦੀਦਾਰ ਸਿੰਘ ਭੱਟੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾਨ ਕਰਨ ਉਪਰੰਤ ਪਿੰਡ ਪੋਲਾ ਵਿਖੇ ਸਰਕਲ ਪ੍ਰਧਾਨ ਮਨਦੀਪ ਸਿੰਘ ਪੋਲਾ ਦੀ ਅਗਵਾਈ 'ਚ ਰੱਖੀ ਇਕੱਤਰਤਾ ਦੌਰਾਨ ਕੀਤਾ। ਉਨ•ਾਂ ਕਿਹਾ ਕਿ 'ਆਪ' ਜਿੱਥੇ ਲੁਟੇਰਿਆਂ ਦੀ ਪਾਰਟੀ ਹੈ, ਉੱਥੇ ਕਾਂਗਰਸ ਪੰਜਾਬ, ਪੰਥ ਤੇ ਸਿੱਖ ਵਿਰੋਧੀ ਪਾਰਟੀ ਹੈ। ਜਦ ਕਿ ਬਾਦਲ ਸਰਕਾਰ ਨੇ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਹੋਏ ਜਿੱਥੇ ਯਾਦਗਾਰਾਂ ਸਥਾਪਿਤ ਕੀਤੀਆਂ, ਉੱਥੇ ਪੰਜਾਬ ਨੂੰ ਤਰੱਕੀ ਦੇ ਮਾਰਗ 'ਤੇ ਤੇਜੀ ਨਾਲ ਤੋਰਿਆ ਹੈ। ਉਨ•ਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਨ•ਾਂ ਦੋਵਾਂ ਪਾਰਟੀਆਂ ਤੋਂ ਬਚ ਕੇ ਰਿਹਾ ਜਾਵੇ। ਇਸ ਮੌਕੇ ਜ਼ਿਲ•ਾ ਪ੍ਰੀਸ਼ਦ ਮੈਂਬਰ ਅਜਾਇਬ ਸਿੰਘ ਜਖਵਾਲੀ, ਦਿਹਾਤੀ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਬੀਸੀ ਵਿੰਗ ਦੇ ਹਲਕਾ ਪ੍ਰਧਾਨ ਬਲਵਿੰਦਰ ਸਿੰਘ ਸਹਾਰਨ, ਬੀਸੀ ਵਿੰਗ ਦੇ ਸਕੱਤਰ ਸੋਹਣ ਸਿੰਘ, ਸਰਪੰਚ ਨਰਿੰਦਰ ਸਿੰਘ ਸ਼ਾਹੀ, ਚਮਕੌਰ ਸਿੰਘ, ਰਸ਼ਪਾਲ ਸਿੰਘ ਪੋਲਾ, ਭਰਪੁਰ ਸਿੰਘ, ਗੁਰਪਿੰਦਰ ਸਿੰਘ, ਅਮਰੀਕ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਸਰਪੰਚ ਅੰਗੂਰੀ ਕੌਰ, ਭੀਮ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕੇਸਰ ਸਿੰਘ, ਹਰਿੰਦਰ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਸੁੱਚਾ ਸਿੰਘ, ਸੋਹਣਜੀਤ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਪੀਏ ਸਿਕੰਦਰ ਸਿੰਘ, ਨਵਦੀਪ ਸਿੰਘ ਬਲੀਆ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਬੌਬੀ ਆਦਿ ਮੌਜੂਦ ਸਨ।