ਜੀ ਐਸ ਪੰਨੂ
ਪਟਿਆਲਾ, 16 ਮਈ 2020 - ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 75 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਅੱਜ ਜਿਲ੍ਹੇ ਵਿਚ ਕੋਈ ਵੀ ਪਾਜ਼ੀਟਿਵ ਕੇਸ ਰਿਪੋਰਟ ਨਹੀ ਹੋਇਆ। ਜੋ ਕਿ ਜਿਲ੍ਹੇ ਲਈ ਇੱਕ ਰਾਹਤ ਭਰੀ ਖ਼ਬਰ ਹੈl ਪੰਜਾਬ ਸਰਕਾਰ ਦੀਆਂ ਹਸਪਤਾਲ ਵਿਚ ਦਾਖਲ ਪਾਜ਼ੀਟਿਵ ਮਰੀਜਾਂ ਨੂੰ ਡਿਸਚਾਰਜ ਕਰਨ ਸਬੰਧੀ ਬਣਾਈ ਨਵੀਂ ਨੀਤੀ ਤਹਿਤ ਅੱਜ ਜਿਲ੍ਹੇ ਦੇ ਪੰਜ ਹੋਰ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਵਿਚੋ ਛੁੱਟੀ ਦੇਕੇ ਘਰ ਭੇਜ ਦਿੱਤਾ ਗਿਆ। ਜਿਹਨਾਂ 'ਚੋਂ ਦੋ ਰਾਜਪੁਰਾ, ਦੋ ਪਟਿਆਲਾ , ਇੱਕ ਨਾਭਾ ਨਾਲ ਸਬੰਧਤ ਹੈ। ਉਹਨਾਂ ਦੱਸਿਆ ਕਿ ਛੁੱਟੀ ਹੋਣ ਵਾਲੇ ਸਾਰੇ ਵਿਅਕਤੀਆਂ ਨੂੰ ਉਹਨਾਂ ਦੇ ਆਪਣੇ ਘਰਾਂ ਵਿਚ ਛੱਡਣ ਦਾ ਪ੍ਰਬੰਧ ਜ਼ਿਲ੍ਹਾ ਸਿਹਤ ਵਿਭਾਗ ਵੱਲੋ ਸਰਕਾਰੀ ਐੰਬੂਲੈਂਸ ਰਾਹੀ ਕੀਤਾ ਜਾ ਰਿਹਾ ਹੈ। ਉਹਨਾਂ ਛੁੱਟੀ ਹੋਣ ਵਾਲੇ ਸਾਰੇ ਵਿਅਕਤੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਛੁੱਟੀ ਤੋਂ ਬਾਅਦ ਅਗਲੇ ਸੱਤ ਦਿਨ ਘਰ ਵਿਚ ਹੀ ਵੱਖਰੇ ਰਹਿਣ ਦੀਆਂ ਸ਼ਰਤਾਂ ਪੂਰੀਆ ਕਰਨ ਤਾਂ ਜੋ ਕਿਸੇ ਹੋਰ ਵਿਅਕਤੀ ਨੂੰ ਅੱਗੇ ਇੰਫੈਕਸ਼ਨ ਨਾ ਹੋ ਸਕੇ।
ਡਾ. ਮਲਹੋਤਰਾ ਨੇ ਅੱਗੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 86 ਸੈਂਪਲ ਲਏ ਗਏ ਹਨ। ਜਿਹਨਾਂ ਵਿਚੋਂ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ/ਲੇਬਰ,ਫਲੂ ਕਾਰਨਰਾ ਤੇ ਲਏ ਗਏ ਸੈਂਪਲ ਸ਼ਾਮਲ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ। ਉੁਹਨਾਂ ਦੱਸਿਆਂ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 2195 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 105 ਕੋਵਿਡ ਪਾਜ਼ੀਟਿਵ ਜੋ ਕਿ ਜਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 2004 ਨੈਗਟਿਵ ਅਤੇ 86 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ ਦੋ ਪਾਜ਼ੀਟਿਵ ਕੇਸ ਦੀ ਮੌਤ ਹੋ ਚੁੱਕੀ ਹੈ ਅਤੇ 83 ਕੇਸ ਠੀਕ ਹੋ ਚੁੱਕੇ ਹਨ।ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 20 ਹੈ ।