ਚਮਕੌਰ ਸਾਹਿਬ, 16 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਨੂੰ ਉਨ੍ਹਾਂ ਦੀ ਕਰਮ ਭੂਮੀ ਦੱਸਿਆ ਹੈ, ਜਿਥੇ ਉਹ ਬੀਤੇ ਦੱਸ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਉਪਰ ਕੀਤੇ ਗਏ ਬੇਰਹਮੀਪੂਰਵਕ ਅੱਤਿਆਚਾਰਾਂ ਬਦਲੇ ਬਾਦਲਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਧਾਰਮਿਕ ਬੇਅਦਬੀਆਂ ਦੇ ਸਾਰੇ ਕੇਸਾਂ ਦੀ ਡੂੰਘਾਈ ਨਾਲ ਜਾਂਚ ਕਰਵਾਉਣਗੇ ਅਤੇ ਦੋਸ਼ੀ ਪਾਏ ਜਾਣ 'ਤੇ ਬਾਦਲਾਂ ਨੂੰ ਸਜ਼ਾ ਦਿਲਾਉਣਗੇ।
ਚਮਕੌਰ ਸਾਹਿਬ ਵਿਖੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ, ਜਿਹੜੇ ਇਥੇ ਆਪਣੇ ਚੋਣ ਪ੍ਰਚਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਤਿਹਾਸਿਕ ਗੁਰਦੁਆਰਾ ਸਾਹਿਬ 'ਚ ਅਸ਼ੀਰਵਾਦ ਲੈਣ ਪਹੁੰਚੇ ਸਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪਟਿਆਲਾ ਉਨ੍ਹਾਂ ਦੀ ਜਨਮ ਭੂਮੀ ਹੈ ਅਤੇ ਇਸ 'ਚ ਉਨ੍ਹਾਂ ਦੀਆਂ ਭਾਵਨਾਤਮਕ ਜੜ੍ਹਾਂ ਹਨ। ਇਸੇ ਤਰ੍ਹਾਂ, ਉਨ੍ਹਾਂ ਨੇ ਲੰਬੀ ਨੂੰ ਆਪਣੀ ਕਰਮ ਭੂਮੀ ਵਜੋਂ ਚੁਣਿਆ ਹੈ, ਕਿਉਂਕਿ ਬਾਦਲਾਂ ਨੂੰ ਉਨ੍ਹਾਂ ਦੇ ਸਾਰੇ ਅਪਰਾਧਾਂ ਅਤੇ ਗੁਨਾਹਾਂ ਬਦਲੇ ਸਬਕ ਸਿਖਾਉਣ ਲਈ ਪੰਜਾਬ ਦੇ ਲੋਕਾਂ ਪ੍ਰਤੀ ਵਚਨਬੱਧ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲਾਂ ਨੇ ਬੀਤੇ ਦੱਸ ਸਾਲਾਂ 'ਚ ਸਿਰਫ ਆਪਣੇ ਪਰਿਵਾਰਿਕ ਹਿੱਤਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਸੂਬੇ ਦੇ ਸਾਰੇ ਪ੍ਰਮੁੱਖ ਬਿਜਨੇਸਾਂ 'ਤੇ ਇਨ੍ਹਾਂ ਨੇ ਕਬਜ਼ਾ ਜਮ੍ਹਾ ਰੱਖਿਆ ਹੈ ਅਤੇ ਅਕਾਲੀਆਂ ਦੀ ਸ਼ੈਅ ਪ੍ਰਾਪਤ ਮਾਫੀਆ ਪੰਜਾਬ 'ਚ ਸ਼ਾਸਨ ਕਰ ਰਿਹਾ ਹੈ। ਉਨ੍ਹਾਂ ਨੇ ਬਾਦਲਾਂ ਵੱਲੋਂ ਆਪਣੇ ਸ਼ਾਸਨਕਾਲ 'ਚ ਕਈ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਉਣ ਨੂੰ ਲੈ ਕੇ ਉਨ੍ਹਾਂ 'ਤੇ ਚੁਟਕੀ ਲਈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਵਾਲ ਪੁੱਛਿਆ ਕਿ ਉਹ ਕਿੰਨੀ ਸਾਰੀ ਇਕੱਠੀ ਕੀਤੀ ਦੌਲਤ ਕਿਥੇ ਲੈ ਕੇ ਜਾਣਗੇ, ਕੀ ਉਹ ਦੁਨੀਆਂ ਛੱਡਦੇ ਵੇਲੇ ਇਸਨੂੰ ਨਾਲ ਲੈ ਕੇ ਜਾਣਗੇ?