ਆਦਰਸ਼ ਨਗਰ ਵਿਖੇ ਵਾਰਡ ਵਾਸੀ ਦੀਦਾਰ ਸਿੰਘ ਭੱਟੀ ਸਨਮਾਨ ਕਰਦੇ ਹੋਏ ਤੇ ਹੋਰ ।
ਸਰਹਿੰਦ, 2 ਫਰਵਰੀ, 2017 (ਧਰਮਿੰਦਰ ਸਿੰਘ ਰਾਠੋਰ) : ਅਕਾਲੀ ਭਾਜਪਾ ਗਠਜੋੜ ਨੇ ਦਸ ਸਾਲ ਪਹਿਲਾਂ ਸੂਬੇ ਦੇ ਵਿਕਾਸ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਕੇ ਦਿਖਾਇਆ ਹੈ ਅਤੇ ਹੁਣ ਵੀ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਯਤਨਸ਼ੀਲ ਤੇ ਵਚਨਬੱਧ ਹੈ। ਇਹ ਪ੍ਰਗਟਾਵਾ ਹਲਕਾ ਉਮੀਦਵਾਰ ਦੀਦਾਰ ਸਿੰਘ ਭੱਟੀ ਨੇ ਸਰਹਿੰਦ ਆਦਰਸ਼ ਨਗਰ ਗਲੀ ਨੰਬਰ 9 ਵਿਖੇ ਸੀਨੀਅਰ ਆਗੂ ਪੰਕਜ ਸ਼ਰਮਾ, ਅਤੇ ਜਿਲਾਂ ਯੂਥ ਜਰਨਲ ਸਕੱਤਰ ਭੁਪਿੰਦਰ ਸਿੰਘ ਵਿਖੇ ਰੱਖੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸੱਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਸੂਬੇ ਦਾ ਕੁਝ ਵੀ ਨਹੀਂ ਸੰਵਾਰਿਆ ਤੇ ਦੂਜੇ ਪਾਸੇ ਕੇਜਰੀਵਾਲ ਦੀ ਲੁਟੇਰਿਆਂ ਦੀ ਪਾਰਟੀ ਝੂਠ ਤੇ ਗੁੰਮਰਾਹ ਕਰਕੇ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਭਾਜਪਾ ਗਠਜੋੜ ਪਾਰਟੀ ਹੀ ਪੰਜਾਬ ਤੇ ਲੋਕਾਂ ਦੀ ਹਿਤੈਸ਼ੀ ਪਾਰਟੀ ਹੈ। ਇਸ ਮੌਕੇ ਸ਼ਹਿਰੀ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਦਿਨੇਸ਼ ਕੁਮਾਰ ਬੱਬੂ, ਪ੍ਰਿਤਪਾਲ ਸਿੰਘ ਬੇਦੀ, ਵਰਿੰਦਰ ਸ਼ਰਮਾ, ਅਵਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਸੇਖੂਪੁਰਾ, ਨਰਿੰਦਰ ਸਿੰਘ, ਸੁਖਦੀਪ ਸਿੰਘ ਮਾਵੀ, ਅਮਰਜੀਤ ਸਿੰਘ ਆਦਿ ਮੌਜੂਦ ਸਨ।
ਪਿੰਡ ਜਾਗੋ ਚਰਨਾਰਥਲ ਵਿਖੇ ਦੀਦਾਰ ਸਿੰਘ ਭੱਟੀ ਦੀ ਬੇਟੀ ਹਰਮਨ ਕੋਰ ਭੱਟੀ ਨੂੰ ਲੱਡੂਆ ਨਾਲ ਤੋਲਦੇ ਹੋਏ, ਪਿੰਡ ਸਰਪੰਚ ਬਲਵੀਰ ਸਿੰਘ , ਅਗਰੇਜ ਸਿੰਘ, ਬਹਾਦਰ ਸਿੰਘ ਹਲੋਤਾਲੀ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਨਾਲ ਇਸਤਰੀ ਅਕਾਲੀ ਦਲ ਦੀ ਸਰਕਲ ਪ੍ਰਧਾਨ ਬੀਬੀ ਬਲਵੀਰ ਕੋਰ ਚੀਮਾਂ ਅਤੇ ਹੋਰ ।