ਹੁਸਿਆਰਪੁਰ, 11 ਜਨਵਰੀ, 2017 : ਆਮ ਆਦਮੀ ਪਾਰਟੀ ਪੰਜਾਬ ਨੇ 117 ਹਲਕਿਆਂ ਵਿਚ ਜਿੰਨੇ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਹ ਪੰਜਾਬ ਦੀ ਭਲਾਈ ਲਈ ਹੀ ਕੀਤਾ ਹੈ, ਪੰਜਾਬ ਦੀ ਜਨਤਾ ਨੂੰ ਅਪੀਲ ਹੈ ਕਿ ਜਿੰਨੇ ਵੀ ਉਮੀਦਵਾਰਾਂ ਉਪਰ ਅਸੀਂ ਵਿਸ਼ਵਾਸ਼ ਕਰਕੇ ਉਨਾਂ ਨੂੰ ਟਿਕਟਾਂ ਦਿੱਤੀਆਂ ਹਨ ਤੁਸੀ ਸਾਰੇ ਉਨਾਂ ਉਪਰ ਵਿਸ਼ਵਾਸ਼ ਕਰਕੇ ਭਾਰੀ ਵੋਟਾਂ ਨਾਲ ਜਿੱਤ ਦਿਵਾਓ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਹੁਸ਼ਿਆਰਪੁਰ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੇਸ਼ ਕੀਤਾ।
ਇਸ ਦੌਰਾਨ ਰੈਲੀ ਵਿਚ ਸ਼ਾਮਿਲ ਹਜਾਰਾਂ ਦੀ ਸੰਖਿਆ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੁਏ ਮਨੀਸ਼ ਸਿਸੋਦਿਆ ਨੇ ਕਿਹਾ ਕਿ ਅਅਜ ਪੰਜਾਬ ਦੇ ਅਜਿਹੇ ਹਾਲਾਤ ਹਨ ਕਿ ਪੰਜਾਬ ਦਾ ਹਰ ਇਕ ਵਪਾਰੀ ਬਾਦਲ ਸਰਕਾਰ ਦੀ ਵਪਾਰ ਵਿਰੋਧੀ ਨੀਤੀਆਂ ਦੇ ਕਾਰਨ ਬਰਬਾਦੀ ਦੇ ਕੰਢੇ ਪਹੁੰਚ ਗਿਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਪਹਿਲ ਦੇ ਅਧਾਰ ਤੇ ਵਪਾਰੀਆਂ ਨਾਲ ਵਿਚਾਰ ਕਰਕੇ ਉਨਾਂ ਦੇ ਵਪਾਰ ਵਿਚ ਵਾਧੇ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣਗੀਆਂ। ਜਿਸ ਨਾਲ ਪੰਜਾਬ ਵਿਚ ਰੋਜਗਾਰ ਦੇ ਨਵੇਂ ਮੌਕੇ ਮਿਲਣਗੇ। ਸਿਸੋਦਿਆ ਨੇ ਦਿੱਲੀ ਸਰਕਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰ ਬਣਦੇ ਹੀ ਤਿੰਨ ਮਹੀਨੇ ਵਿਚ 12 ਪ੍ਰਤੀਸ਼ਤ ਟੈਕਸ ਨੂੰ ਘੱਟ ਕਰਕੇ 12 ਪ੍ਰਤੀਸ਼ਤ ਕਰ ਦਿੱਤਾ। ਜਦਕਿ ਅਜਿਹਾ ਕਿਸੀ ਵੀ ਸਰਕਾਰ ਨੇ ਨਹੀਂ ਕੀਤਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਕੇ ਵੇਖਾ ਦਿੱਤਾ।
ਸਿਸੋਦਿਆ ਨੇ ਗਹਿਰ ਦੁਖ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਹਜਾਰਾਂ ਦੀ ਸੰਖਿਆ ਵਿਚ ਨੌਜਵਾਨ ਅਜਿਹੇ ਹਨ ਜਿਹੜੇ ਨਸ਼ੇ ਦੀ ਦਲਦਲ ਵਿਚ ਫਸ ਅਪਣੀ ਅਤੇ ਆਪਣੇ ਮਾਤਾ ਪਿਤਾ ਦੀ ਜਿੰਦਗੀ ਬਰਬਾਦ ਕਰ ਦਿੱਤੀ ਹੈ। ਇਸ ਖਤਰਨਾਕ ਨਸ਼ੇ ਦੇ ਵਪਾਰ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਦੇ ਹੀ ਇਕ ਇਕ ਨਸ਼ੇ ਦੇ ਸਮਗਲਰਾਂ ਨੂੰ ਕਾਬੂ ਕਰਕੇ ਜੇਲ ਵਿਚ ਭੇਜਿਆ ਜਾਵੇਗਾ।
ਉਨਾਂ ਨੇ ਕਿਹਾ ਕਿ ਦਿੱਲੀ ਵਿਚ ਹੁਣ ਤਕ ਆਧੁਨਿਕ ਮੌਹਲਾ ਕਲੀਨਿਕ ਵਿਚ ਕਰੀਬ 15 ਲੱਖ ਮਰੀਜਾਂ ਨੂੰ ਮੁਫਤ ਮੈਡੀਕਲ ਸੁਵਿਧਾ ਦਿੱਤੀ ਜਾ ਚੁਕੀ ਹੈ। ਜਿਸਦੇ ਚਰਚੇ ਦੇਸ਼ ਵਿਦੇਸ਼ਾਂ ਵਿਚ ਵੀ ਹਨ। ਇਸ ਅਧਾਰ ਉਤੇ ਪੰਜਾਬ ਵਿਚ ਭੀ ਮੌਹਲਾ ਕਲੀਨਿਕ ਬਣਾਏੇ ਜਾਣਗੇ ਅਤੇ ਪੰਜਾਬ ਦੇ ਹਰ ਇਕ ਜਰੂਰਤਮੰਦ ਨੂੰ ਮੁਫਤ ਮੈਡੀਕਲ ਸੁਵਿਧਾ ਦਿੱਤੀ ਜਾਵੇਗੀ।
ਉਨਾਂ ਨੇ ਕਿਹਾ ਕਿ ਜਿਵੇਂ ਦਿੱਲੀ ਵਿਚ ਜਿਥੋਂ ਵੀ ਸਭ ਤੋ ਜਿਆਦਾ ਟੈਕਸ ਆਉਦਾ ਹੈ ਉਹ ਟੈਕਸ ਦਾ ਪੈਸਾ ਉਥੇ ਹੀ ਖਰਚ ਕੀਤਾ ਜਾਂਦਾ ਹੈ। ਇਸ ਨਿਯਮ ਨੂੰ ਵੀ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ ਤਾਂਕਿ ਪੰਜਾਬ ਦਾ ਤੇਜੀ ਨਾਲ ਵਿਕਾਸ ਹੋ ਸਕੇ।
ਅੰਤ ਵਿਚ ਸਿਸੋਦਿਆ ਨੇ ਰੈਲੀ ਵਿਚ ਸ਼ਾਮਲ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਭਿ੍ਰਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਓ। ਜਿਸ ਨਾਲ ਰੈਲੀ ਵਿਚ ਸ਼ਾਮਲ ਸਾਰੇ ਲੋਕਾਂ ਨੇ ਇਕ ਅਵਾਜ ਵਿਚ ਭਾਰੀ ਵੋਟਾਂ ਨਾਲ ਪਾਰਟੀ ਨੂੰ ਜਿਤਾਉਣ ਦਾ ਸਮਰਥਨ ਕੀਤਾ।