← ਪਿਛੇ ਪਰਤੋ
ਫ਼ਰੀਦਕੋਟ, 27 ਫਰਵਰੀ 2017 : ਪੰਜਾਬ ਦੇ ਲੋਕਾਂ ਨੂੰ ਅਕਾਲੀ-ਕਾਂਗਰਸੀ ਸਰਕਾਰਾਂ ਨੇ ਲੁੱਟ-ਲੁੱਟ ਕੇ ਨਿਰਾਸ਼ਾ ਦਾ ਜੋ ਆਲਮ ਦਿੱਤਾ ਹੈ, ਉਸ ਦੀ ਮਿਆਦ 11 ਮਾਰਚ ਤੱਕ ਹੀ ਹੈ। 11 ਮਾਰਚ ਦੇ ਨਤੀਜਿਆਂ ਤੋਂ ਬਾਅਦ ਸੂਬੇ ਵਿਚ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਬਣੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਨੇ ਯੂਥ ਆਗੂ ਸੁਖਵਿੰਦਰ ਸਿੰਘ ਉਰਫ ਸੁੱਖਾ ਐਮ. ਸੀ. ਦੇ ਨਿਵਾਸ ਸਥਾਨ 'ਤੇ ਕੀਤਾ। ਸਿਮਰਜੀਤ ਬੈਂਸ ਨੇ ਕਿਹਾ ਕਿ ਲੋਕਾਂ ਨੇ ਜੋ ਪਿਆਰ ਅਤੇ ਸਾਥ ਸਾਨੂੰ ਦਿੱਤਾ ਹੈ, ਉਸ ਦਾ ਮੁੱਲ 11 ਮਾਰਚ ਤੋਂ ਬਾਅਦ ਬਣਨ ਵਾਲੀ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੀ ਸਰਕਾਰ ਦੇ ਸਾਫ ਸੁਥਰੇ ਅਤੇ ਇਮਾਨਦਾਰ ਪ੍ਰਸ਼ਾਸਨ ਦੇ ਰਾਹੀਂ ਮੋੜਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ 11 ਮਾਰਚ ਮਗਰੋਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਮਿਲੇਗਾ।
Total Responses : 267