- ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 1146 ਉਮੀਦਵਾਰ ਚੋਣ ਮੈਦਾਨ 'ਚ
- ਨਾਮਜ਼ਦਗੀ ਵਾਪਸੀਆਂ ਦਾ ਆਖਰੀ ਦਿਨ; 114 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ
- ਲੁਧਿਆਣਾ ਜ਼ਿਲੇ ਵਿੱਚ ਸਭ ਤੋਂ ਵੱਧ ਉਮੀਦਵਾਰ 137 ਤੇ ਰੂਪਨਗਰ ਜ਼ਿਲੇ ਵਿੱਚ ਸਭ ਤੋਂ ਘੱਟ 24 ਉਮੀਦਵਾਰ ਚੋਣ ਮੈਦਾਨ 'ਚ
- ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ 9 ਉਮੀਦਵਾਰ ਮੁਕਾਬਲੇ 'ਚ, ਇਕ ਨੇ ਕਾਗਜ਼ ਵਾਪਸ ਲਏ
ਚੰਡੀਗੜ੍ਹ, 21 ਜਨਵਰੀ, 2017 : ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 1146 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਹੜੇ ਇਨ੍ਹਾਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖਰੀ ਦਿਨ ਤੱਕ ਕੁੱਲ 114 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲਏ ਜਿਸ ਨਾਲ ਹੁਣ 1146 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂ ਕਿ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਇਕ ਉਮੀਦਵਾਰ ਵੱਲੋਂ ਕਾਗਜ਼ ਵਾਪਸ ਲੈਣ ਉਪਰੰਤ 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹ ਜਾਣਕਾਰੀ ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਕੁੱਲ 1941 ਨਾਮਜ਼ਦਗੀਆਂ ਦਾਖਲ ਹੋਈਆਂ ਸਨ ਜਿਨ੍ਹਾਂ ਦੀ ਪੜਤਾਲ ਉਪਰੰਤ 1260 ਕਾਗਜ਼ ਸਹੀ ਪਾਏ ਸਨ। ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸੀ। ਬੀਤੇ ਕੱਲ੍ਹ 20 ਜਨਵਰੀ ਨੂੰ 25 ਤੇ ਅੱਜ 21 ਜਨਵਰੀ ਨੂੰ 89 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ। ਇਸ ਤਰ੍ਹਾਂ ਕੁੱਲ 114 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲਏ ਗਏ। ਹੁਣ ਕੁੱਲ 1146 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪੜਤਾਲ ਦੌਰਾਨ ਜਿਨ੍ਹਾਂ 3 ਉਮੀਦਵਾਰਾਂ ਦੇ ਕੇਸ ਪੈਂਡਿੰਗ ਰੱਖੇ ਗਏ ਸਨ ਉਨ੍ਹਾਂ ਵਿੱਚੋਂ ਦਸੂਹਾ ਹਲਕੇ ਦੇ ਇਕ ਉਮੀਦਵਾਰ ਦੇ ਕਾਗਜ਼ ਰੱਦ ਹੋ ਗਏ ਸਨ ਜਦੋਂ ਕਿ ਬੁਢਲਾਡਾ ਦੇ ਦੋ ਪੈਂਡਿੰਗ ਕੇਸਾਂ ਵਿੱਚੋਂ ਇਕ ਦੇ ਕਾਗਜ਼ ਰੱਦ ਅਤੇ ਇਕ ਦੇ ਕਾਗਜ਼ ਸਹੀ ਪਾਏ ਗਏ ਸਨ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ 15 ਨਾਮਜ਼ਦਗੀਆਂ ਦਾਖਲ ਹੋਈਆਂ ਸਨ ਜਿਨ੍ਹਾਂ ਵਿੱਚੋਂ 5 ਪੜਤਾਲ ਦੌਰਾਨ ਰੱਦ ਹੋ ਗਈਆਂ ਸਨ ਅਤੇ ਅੱਜ ਇਕ ਉਮੀਦਵਾਰ ਵੱਲੋਂ ਕਾਗਜ਼ ਵਾਪਸ ਲੈਣ ਨਾਲ ਪਿੱਛੇ 9 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਬੁਲਾਰੇ ਨੇ ਜ਼ਿਲਾ ਵਾਰ ਨਾਮਜ਼ਦਗੀਆਂ ਵਾਪਸ ਲੈਣ ਵਾਲੇ ਉਮੀਦਵਾਰਾਂ ਦੀ ਗਿਣਤੀ ਅਤੇ ਪਿੱਛੇ ਮੁਕਾਬਲੇ ਵਿੱਚ ਰਹਿ ਗਏ ਉਮੀਦਵਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਕੋਟ ਜ਼ਿਲੇ ਵਿੱਚ 9 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ 35 ਉਮੀਦਵਾਰ ਮੁਕਾਬਲੇ ਵਿੱਚ ਰਹਿ ਗਏ ਹਨ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲੇ ਵਿੱਚ ਵਿੱਚ 7 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 66 ਉਮੀਦਵਾਰ, ਅੰਮ੍ਰਿਤਸਰ ਜ਼ਿਲੇ ਵਿੱਚ 10 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 120 ਉਮੀਦਵਾਰ, ਤਰਨ ਤਾਰਨ ਜ਼ਿਲੇ ਵਿੱਚ 4 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 30 ਉਮੀਦਵਾਰ, ਕਪੂਰਥਲਾ ਜ਼ਿਲੇ ਵਿੱਚ 2 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 35 ਉਮੀਦਵਾਰ, ਜਲੰਧਰ ਜ਼ਿਲੇ ਵਿੱਚ 7 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 84 ਉਮੀਦਵਾਰ, ਹੁਸ਼ਿਆਰਪੁਰ ਜ਼ਿਲੇ ਵਿੱਚ 9 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 70 ਉਮੀਦਵਾਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ 5 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 26 ਉਮੀਦਵਾਰ, ਰੂਪਨਗਰ ਜ਼ਿਲੇ ਵਿੱਚ 3 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 24 ਉਮੀਦਵਾਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਵਿੱਚ 4 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 34 ਉਮੀਦਵਾਰ, ਫਤਹਿਗੜ੍ਹ ਸਾਹਿਬ ਜ਼ਿਲੇ ਵਿੱਚ 2 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 25 ਉਮੀਦਵਾਰ, ਲੁਧਿਆਣਾ ਜ਼ਿਲੇ ਵਿੱਚ 9 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 137 ਉਮੀਦਵਾਰ, ਮੋਗਾ ਜ਼ਿਲੇ ਵਿੱਚ 4 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 41 ਉਮੀਦਵਾਰ, ਫਿਰੋਜ਼ਪੁਰ ਜ਼ਿਲੇ ਵਿੱਚ 3 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 48 ਉਮੀਦਵਾਰ, ਫਾਜ਼ਿਲਕਾ ਜ਼ਿਲੇ ਵਿੱਚ 4 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 44 ਉਮੀਦਵਾਰ, ਮੁਕਤਸਰ ਜ਼ਿਲੇ ਵਿੱਚ 1 ਉਮੀਦਵਾਰ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 30 ਉਮੀਦਵਾਰ, ਫਰੀਦਕੋਟ ਵਿੱਚ 28 ਉਮੀਦਵਾਰਾਂ ਵਿੱਚੋਂ ਕਿਸੇ ਉਮੀਦਵਾਰ ਵੱਲੋਂ ਵੀ ਕਾਗਜ਼ ਵਾਪਸ ਨਾ ਲੈਣ ਕਾਰਨ 28 ਉਮੀਦਵਾਰ, ਬਠਿੰਡਾ ਜ਼ਿਲੇ ਵਿੱਚ 3 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 60 ਉਮੀਦਵਾਰ, ਮਾਨਸਾ ਜ਼ਿਲੇ ਵਿੱਚ 6 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 27 ਉਮੀਦਵਾਰ, ਸੰਗਰੂਰ ਜ਼ਿਲੇ ਵਿੱਚ 5 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 66 ਉਮੀਦਵਾਰ, ਬਰਨਾਲਾ ਜ਼ਿਲੇ ਵਿੱਚ 1 ਉਮੀਦਵਾਰ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 30 ਉਮੀਦਵਾਰ ਅਤੇ ਪਟਿਆਲਾ ਜ਼ਿਲੇ ਵਿੱਚ 13 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਨਾਲ ਕੁੱਲ 86 ਉਮੀਦਵਾਰ ਚੋਣ ਮੈਦਾਨ ਵਿੱਚ ਹਨ।