ਪਿੰਡ ਮੁਲਾਂਪੁਰ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਦੀਦਾਰ ਸਿੰਘ ਭੱਟੀ ਹੋਏ ਅਤੇ ਹੋਰ।
ਸਰਹਿੰਦ 17 ਜਨਵਰੀ 2017: ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਹੀਪਹਿਲ ਦੇ ਆਧਾਰ ਤੇ ਵਿਕਾਸ ਕਾਰਜ ਕਰਵਾਏ ਹਨ, ਤੇ ਸਰਕਾਰ ਨੇ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਚੱਲੀ ਗਈ ਹੈ, ਜਿਸ ਕਰਕੇ ਲੋਕ ਅਕਾਲੀ ਦਲ ਨਾਲ ਬੇ -ਝਿਜਕ ਜੂੜੇ ਹਨ, ਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ, ਪੰਜਾਬ ਵਿੱਚ ਫਿਰ ਤੋ ਅਕਾਲੀ -ਭਾਜਪਾ ਦੀ ਸਰਕਾਰ ਬਣਾਉਣ ਲਈ ਲੋਕ ਪੱਬਾਭਾਰ ਹਨ। ਇਨਾ ਸ਼ਬਦਾ ਦਾ ਪ੍ਰਗਟਾਵਾ ਆਕਲੀ ਭਾਜਪਾ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ ਵਲੋ ਪਿੰਡ ਫਤਿਹਪੁਰ, ਮੁਲਾਂਪੁਰ ਖੁਰਦ, ਖੇੜੀ, ਵਜੀਰਪੁਰ ਵਿਖੇ ਰੱਖੇ ਇੱਕ ਸਮਾਗਮ ਵਿੱਚ ਸੰਬੋਧਨ ਕਰਨ ਸਮੇ ਕੀਤਾ। ਸ ਭੱਟੀ ਨੇ ਕਿਹਾ ਕਿ ਪਿੰਡਾਂ ਵਿੱਚ ਮਿਲ ਰਹੇ ਹੰਗਾਰੇ ਤੋ ਦੇਖਣ ਨੂੰ ਮਿਲ ਰਿਹਾ ਹੈ, ਕਿ ਲੋਕ ਅਕਾਲੀ ਦਲ ਦੇ ਨਾਲ ਹਨ, ਤੇ ਲੋਕਾਂ ਦੇ ਜਜਬੇ ਨੂੰ ਦੇਖਦੇ ਹੋਏ, ਇਹ ਕਿਹਾ ਜਾ ਸਕਦਾ ਹੈ, ਕਿ ਲੋਕ ਅਕਾਲੀ ਭਾਜਪਾ ਦੀਆਂ ਨੀਤੀਆਂ ਤੋ ਬਹੁਤ ਖੂਸ਼ ਹਨ ਤੇ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੋਕੇ ਸਰਪੰਚ ਮਨਜੀਤ ਸਿੰਘ, ਮਲਕੀਤ ਸਿੰਘ, ਹਰਚੰਦ ਸਿੰਘ ਨੰਬਰਦਾਰ, ਸਰਪੰਚ ਦਰਸ਼ਨ ਕੋਰ, ਪੰਚ ਠਮਰਜੀਤ ਸਿੰਘ,ਪ੍ਰਗਟ ਸਿੰਘ, ਕਰਮਜੀਤ ਕੋਰ, ਕਰਨੈਲ ਸਿੰਘ, ਜਗਦੀਸ਼ ਸਿੰਘ, ਜੰਗ ਸਿੰਘ, ਨਿਰਮਲ ਸਿੰਘ , ਧਰਮਪ੍ਰੀਤ ਸਿੰਘ, ਪ੍ਰੀਤਮ ਸਿੰਘ, ਸੈਕਟਰੀ ਗੁਰਬਚਨ ਸਿੰਘ ਤੋ ਇਲਾਵਾ ਹੋਰ ਵੀ ਸਾਮਿਲ ਸਨ।