ਫਾਈਲ ਫੋਟੋ
ਗੁਰਦਾਸਪੁਰ, 19 ਜਨਵਰੀ, 2017 : ਦਿਨ-ਦਿਹਾੜੇ ਕਿਡਨੈਪਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਿੰਨ ਲੜਕੇ ਕਾਲਜ ਜਾ ਰਹੀ ਇੱਕ ਕੁੜੀ ਨੂੰ ਰਸਤੇ ‘ਚੋਂ ਸਰੇਆਮ ਚੁੱਕ ਕੇ ਲੈ ਗਏ। ਵਾਰਦਾਤ ਨੂੰ ਜਿਸ ਵੇਲੇ ਅੰਜਾਮ ਦਿੱਤਾ ਗਿਆ ਤਾਂ ਪੀੜਤ ਲੜਕੀ ਦੀ ਭੈਣ ਵੀ ਉਸ ਦੇ ਨਾਲ ਮੌਜੂਦ ਸੀ। ਉਸ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਬਟਾਲਾ ਦੇ ਚਹਿਲ-ਪਹਿਲ ਵਾਲੇ ਕਾਹਨੂੰਵਾਨ ਰੋਡ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਅੱਜ ਸਵੇਰੇ ਦੋ ਸਕੀਆਂ ਭੈਣਾਂ ਸਥਾਨਕ ਆਈ.ਟੀ.ਆਈ. ਕਾਲਜ ਜਾ ਰਹੀਆਂ ਸਨ। ਰਸਤੇ ‘ਚ ਅਚਾਨਕ ਜੀਪ ਸਵਾਰ 3 ਲੜਕੇ ਆਏ। ਇਨ੍ਹਾਂ ਨੇ ਵੱਡੀ ਭੈਣ ਨੂੰ ਜਬਰਦਸਤੀ ਚੁੱਕ ਕੇ ਜੀਪ ‘ਚ ਸੁੱਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ।
ਦੂਸਰੀ ਭੈਣ ਨੇ ਆਸ-ਪਾਸ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੂੰ ਮੌਕੇ ‘ਤੇ ਬੁਲਾਇਆ। ਪੂਰੇ ਮਾਮਲੇ ਦੀ ਚਸ਼ਮਦੀਦ ਨਿੱਕੀ ਭੈਣ ਨੇ ਇੱਕ ਲੜਕੇ ‘ਤੇ ਸ਼ੱਕ ਵੀ ਜਤਾਇਆ ਹੈ। ਫਿਲਹਾਲ ਪੁਲਿਸ ਨੇ ਇਸੇ ਅਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
abp sanjha ਤੋਂ ਧੰਨਵਾਦ ਸਾਹਿਤ