ਲੁਧਿਆਣਾ, 13 ਜਨਵਰੀ, 2017 : ਵਿਧਾਨ ਸਭਾ ਹਲਕਾ ਪੂਰਬੀ ਦੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਬਸਤੀ ਯੋਧੇਵਾਲ ਚੌਂਕ ਵਿਖੇ ਅਪਣੇ ਦਫਤਰ ਦਾ ਉਦਘਾਟਨ ਕਰਨ ਉਪਰੰਤ ਜਿਲ੍ਹਾ ਪ੍ਰਧਾਨ ਜੀਤਰਾਮ ਬਸਰਾ ਦੀ ਅਗਵਾਈ 'ਚ ਵਿਸ਼ਾਲ ਮੋਟਰ ਸਾਇਕਲ ਮਾਰਚ ਕੱਢਿਆ। ਸੱਤਾ ਅਤੇ ਵਿਵਸਥਾ ਪਰਿਵਰਤਨ ਦਾ ਸੱਦਾ ਦਿੰਦਾ ਏਹ ਮਾਰਚ ਵੱਖ ਵੱਖ ਮੁੱਹਲਿਆਂ ਵਿੱਚੋਂ ਗੁਜਰਿਆ ਜਿਸ ਦਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਹਲਕੇ ਦੇ ਲੋਕਾਂ ਨੇ ਸ: ਮਹਿਦੂਦਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਵਾਰ ਅਪਣੀ ਵੋਟ ਹਾਥੀ ਦੇ ਨਿਸ਼ਾਨ ਤੇ ਹੀ ਪਾਉਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਹਿਦੂਦਾਂ ਨੇ ਕਿਹਾ ਕਿ ਸੂਬੇ ਦੀ ਸੱਤਾ ਤੇ 10 ਸਾਲਾਂ ਤੋਂ ਕਾਬਜ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਚੋਣਾਂ ਜਿੱਤਣ ਲਈ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਿਸ ਦੀ ਸ਼ਿਕਾਰ ਹੁਣ ਉਹ ਖੁਦ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨਾਲ ਵਾਪਰੀਆਂ ਘਟਨਾਵਾਂ ਇਸ ਗੱਲ ਦਾ ਸੰਕੇਤ ਹਨ ਕਿ ਸੂਬੇ ਦੇ ਲੋਕ ਹੁਣ ਇਸ ਗਠਜੋੜ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਬਦਲਾਅ ਲਈ 4 ਫਰਵਰੀ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 1984 'ਚ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਅਤੇ ਭ੍ਰਿਸਟਾਚਾਰ ਦੀ ਜਨਣੀ ਕਾਂਗਰਸ ਨੂੰ ਲੋਕ ਮੂੰਹ ਨਾ ਲਗਾਉਣ ਅਤੇ ਨਾ ਹੀ ਪਲਟੀਬਾਜ ਆਮ ਆਦਮੀਂ ਪਾਰਟੀ ਦੇ ਮੁੱਖੀ ਕੇਜਰੀਵਾਲ ਤੇ ਵਿਸ਼ਵਾਸ ਕਰਨ। ਕੇਜਰੀਵਾਲ ਜਿਸ ਨੇ ਅਪਣੀ ਰਾਜਨੀਤਿਕ ਲਾਲਸਾ ਪੂਰੀ ਕਰਨ ਲਈ ਅਪਣੇ ਹੀ ਟਕਸਾਲੀ ਵਲੰਟੀਅਰਾਂ ਨਾਲ ਧ੍ਰੋਹ ਕਮਾਇਆ ਉਸ ਤੋਂ ਕਿਸੇ ਵੀ ਪ੍ਰਕਾਰ ਦੇ ਭਲ੍ਹੇ ਦੀ ਆਸ ਕਰਨਾ ਪੰਜਾਬੀਆਂ ਦੀ ਇੱਕ ਇਤਿਹਾਸਿਕ ਭੁੱਲ ਹੋਵੇਗੀ। ਸ: ਮਹਿਦੂਦਾਂ ਨੇ ਕਿਹਾ ਅਕਾਲੀ ਭਾਜਪਾ ਗਠਜੋੜ ਦਾ ਅੰਤ ਕਰਨ ਲਈ ਸੂਬੇ ਦੀ ਇਨਸਾਫ ਪਸੰਦ ਤੇ ਗੈਰਤਮੰਦ ਜਨਤਾ ਹਾਥੀ ਦੀ ਸਾਥੀ ਬਣੇ। ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਦੇ ਵੋਟਰਾਂ ਵੱਲੋਂ ਜਿਸ ਪ੍ਰਕਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਉਨ੍ਹਾਂ ਦੀ ਵੱਡੀ ਲੀਡ ਨਾਲ ਜਿੱਤ ਹੋਵੇਗੀ ਅਤੇ ਸੂਬੇ 'ਚ ਅਗਲੀ ਸਰਕਾਰ ਬਹੁਜਨ ਸਮਾਜ ਪਾਰਟੀ ਦੀ ਹੀ ਬਣੇਗੀ।
ਇਸ ਮੌਕੇ ਜਨਰਲ ਸਕੱਤਰ ਪ੍ਰਗਣ ਬਿਲਗਾ, ਹੰਸ ਰਾਜ ਸਮਰਾ, ਹਲਕਾ ਪ੍ਰਧਾਨ ਰਾਜਿੰਦਰ ਨਿੱਕਾ, ਗੁਰਿੰਦਰ ਕੌਰ ਮਹਿਦੂਦਾਂ, ਬਲਜਿੰਦਰ ਕੌਰ, ਬਲਵਿੰਦਰ ਕੌਰ ਲੀਲ, ਜਸਵੀਰ ਕੌਰ, ਨੀਰਜ, ਨੈਣਾ, ਕਾਜਲ, ਰਾਜਿੰਦਰ ਮੂਲਨਿਵਾਸੀ, ਦਰਸ਼ਨ ਸਿੰਘ ਆਦਿ ਭਾਰਤੀ, ਹਰਕੀਰਤ ਸਿੰਘ, ਪ੍ਰਵੀਨ ਕੁਮਾਰ, ਰੋਜੀ ਲਾਲ, ਦਿਆਲ ਚੰਦ ਬੰਗਾ, ਸੋਹਣ ਲਾਲ ਸੂਦਰ, ਸਤਿੰਦਰ ਸਿੰਘ ਭੰਮ, ਪਰਮਜੀਤ ਸਿੰਘ ਕਲੇਰ, ਸੁਖਦੇਵ ਭਟੋਏ, ਸੋਨੂੰ ਅੰਬੇਡਕਰ, ਡਾ: ਸੁਰਿੰਦਰਪਾਲ ਜੱਖੂ, ਨਰੇਸ. ਬਸਰਾ, ਤੀਰਥ ਸਮਰਾ, ਸੰਤੋਖ ਸੋਖਾ, ਕਮਲ ਬੌਧ, ਵਿੱਕੀ ਕੁਮਾਰ, ਅਨੁਜ ਕੁਮਾਰ, ਗੁਰਿੰਦਰ ਕੌਰ ਮਹਿਦੂਦਾਂ, ਬਲਜਿੰਦਰ ਕੌਰ, ਜਸਵੀਰ ਕੌਰ, ਵਿਸੰਬਰ ਦਾਸ, ਗੁਰਦੀਪ ਸਿੰਘ, ਹਰਦੀਪ ਸਿੰਘ, ਬਲਵਿੰਦਰ ਸਿੰਘ ਮਹਿਦੂਦਾਂ, ਰੋਹਿਤ ਸ਼ਰਮਾਂ, ਸੰਜੂ ਸ਼ਰਮਾਂ, ਸਕਿੰਦਰ ਸਿੰਘ, ਅਸ਼ੋਕ ਸਿੰਘ, ਜਗਦੀਪ ਸਿੰਘ, ਹਰਜਿੰਦਰ ਸਿੰਘ ਨਾਫਰੇ, ਪਵਨ ਕੁਮਾਰ, ਕਮਲ ਬੋਧ ਅਤੇ ਹੋਰ ਹਾਜਰ ਸਨ।