ਪਿੰਡ ਭੰਗਾਲੀ ਖੁਰਦ ਵਿਖੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ।
ਜੈਂਤੀਪੁਰ / ਮਜੀਠਾ, 21 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਚੋਣਾਂ ਤੋਂ ਬਾਅਦ ਕੇਜਰੀਵਾਲ ਦਿੱਲੀ ਦੀ ਕੁਰਸੀ ਵੀ ਨਹੀਂ ਬਚਾਅ ਸਕਣਗੇ। ਉਹਨਾਂ ਕਿਹਾ ਕਿ ਪੰਜਾਬ ਬਾਰੇ ਫੈਸਲਾ ਤਾਂ ਪੰਜਾਬ ਦੇ ਲੋਕ ਕਰਨਗੇ ਪਰ ਇੱਕ ਗਲ ਪੱਕੀ ਹੈ ਕਿ ਬਹਾਦਰੀ ਲਈ ਜਾਣੇ ਜਾਂਦੇ ਮਝੈਲ ਕੇਜਰੀਵਾਲ ਵਰਗੇ ਚੂਹੇ ਨੂੰ ਸਬਕ ਸਿਖਾ ਕੇ ਰਹਿਣਗੇ।
ਸ: ਮਜੀਠੀਆ ਜੋ ਪਿੰਡ ਭੰਗਾਲੀ ਖੁਰਦ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ ਨੇ ਕਿਹਾ ਕਿ ਉਹਨਾਂ 'ਤੇ ਗਲਤ ਤੇ ਝੂਠਾ ਆਰੋਪ ਲਾਉਣ ਵਾਲਾ ਕਜਰੀਵਾਲ ਕੋਰਟ ਵੱਲੋਂ ਮੁਜਰਮ ਬਣ ਚੁੱਕਿਆ ਹੈ ਅਤੇ ਕੋਰਟ ਨੂੰ ਜਵਾਬ ਦੇਣ ਤੋਂ ਵਾਰ ਵਾਰ ਭਜ ਰਿਹਾ ਹੈ।ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੀ ਰੂਲਿੰਗ ਨੂੰ ਦਰਕਿਨਾਰ ਕਰਦਿਆਂ ਚੋਣਾਂ 'ਚ ਦੂਜਿਆਂ 'ਤੇ ਝੂਠੇ ਆਰੋਪ ਲਾਉਣ ਨੂੰ ਵਿਰੋਧੀਆਂ ਨੇ ਇੱਕ ਫੈਸ਼ਨ ਤੇ ਚੋਣ ਸਟੰਟ ਬਣਾਲਿਆ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਪੱਖੋਂ ਸਟੈਂਡ ਬਿਲਕੁਲ ਸਾਫ਼ ਹੈ। ਅਸਂੀ ਕਿਸੇ ਤੇ ਆਰੋਪ ਲਾਉਣ ਦੀ ਥਾਂ ਕੀਤੇ ਹੋਏ ਵਿਕਾਸ, ਭਾਈਚਾਰਕ ਸਾਂਝ ਦੀ ਮਜ਼ਬੂਤੀ, ਸੋਸ਼ਲ ਵੈੱਲਫੇਅਰ ਸਕੀਮਾਂ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀਆਂ ਪੰਜਾਬ ਅਤੇ ਲੋਕ ਹਿਤੂ ਸੇਵਾਵਾਂ ਨੂੰ ਲੈ ਕੇ ਲੋਕਾਂ 'ਚ ਜਾ ਰਹੇ ਹਾਂ।
ਵਿਦੇਸ਼ਾਂ ਤੋਂ ਵਿਰੋਧੀਆਂ ਦੇ ਪੱਖ 'ਚ ਚੋਣ ਪ੍ਰਚਾਰ ਲਈ ਆ ਰਹੇ ਐਨ ਆਰ ਆਈਜ ਨੂੰ ਉਹਨਾਂ ਅਪੀਲ ਕਰਦਿਆਂ ਕਿਹਾ ਕਿ ਉਹ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ 'ਚ ਸ਼ਰੀਕ ਨਾ ਬਣਨ ਅਤੇ ਪਹਿਲਾਂ ਦਿਲੀ ਜਾਣ ਤੇ ਉੱਥੇ ਕੇਜਰੀਵਾਲ ਹੱਥੋਂ ਠੱਗੇ ਗਏ ਲੋਕਾਂ ਦਾ ਹਾਲ ਜਾਣ ਦਿਆਂ ਸਾਰ ਲੈਣ। ਦਿਲੀ ਨੂੰ ਬੇਹਾਲ ਕਰਦਿਤਾ ਗਿਆ ਜਿੱਥੇ ਅੱਜ ਜ਼ੀਰੋ ਗਵਰਨੈਂਸ ਹੈ, ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਕੁਰੱਪਸ਼ਨ, ਕਰੈਕਟਰ ਅਤੇ ਕਰੀਮੀਨਲ ਲੋਕਾਂ ਨੂੰ ਥਾਂ ਨਹੀਂ ਦੇਣਗੇ ਤੇ ਕੀਤਾ ਸਭ ਉਲਟ ਹਨ। ਹੁਣ ਕੇਜਰੀਵਾਲ ਦਾ ਦੋਹਰਾ ਚੇਹਿਰਾ ਸਭ ਦੇ ਸਾਹਮਣੇ ਹੈ।ਜਿਸ ਕਰ ਕੇ ਕੇਜਰੀਵਾਲ ਨੂੰ ਅੰਨ੍ਹਾ ਹਜ਼ਾਰੇ ਨੇ ਵੀ ਨਕਾਰ ਦਿੱਤਾ, ਜਿਸ 'ਤੇ ਅੰਨ੍ਹਾ ਹਜ਼ਾਰੇ ਵਿਸ਼ਵਾਸ ਨਹੀਂ ਕਰ ਦਾ ਉਹ ਕਿਸੇ ਦਾ ਵਿਸ਼ਵਾਸਪਾਤਰ ਕਿਵੇਂ ਬਣ ਸਕਦਾ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਸੰਤ ਸੁਭਾਅ ਅੰਨ੍ਹਾ ਹਜ਼ਾਰੇ ਨੂੰ ਛੱਡ ਕੇ ਸਵੇਰ ਤੋਂ ਦੋ ਬੋਦਲਾਂ ਡਕਾਰਨ ਵਾਲਾ ਉਸ ਦਾ ਮੁੱਖ ਮੰਤਰੀ ਉਮੀਦਵਾਰ ਹੈ, ਦਿੱਲੀ 'ਚ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਬੇਆਬਰੂ ਵਾਲੇ ਮੰਤਰੀ ਤੇ ਵਿਧਾਇਕਾਂ ਨੂੰ ਕੇਜਰੀਵਾਲ ਸਰਪ੍ਰਸਤੀ ਦੇ ਰਿਹਾ ਹੈ, ਭ੍ਰਿਸ਼ਟਾਚਾਰੀ ਲੋਕਾਂ ਨਾਲ ਕੇਜਰੀਵਾਲ ਖੜ੍ਹਾ ਹੈ ਤੇ ਠੱਗੇ ਗਏ ਲੋਕ ਇਨਸਾਫ਼ ਲਈ ਠੋਕਰਾਂ ਖਾ ਰਹੇ ਹਨ। ਜਿਸ ਨਾਲ ਕੇਜਰੀਵਾਲ ਦੀ ਸੋਚ ਦਾ ਪਤਾ ਚਲ ਜਾਂਦਾ ਹੈ।
ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਜਿੰਨੇ ਮਰਜ਼ੀ ਡਰਾਮੇਬਾਜ਼ੀ ਕਰ ਲੈਣ ਪਰ ਪੰਜਾਬੀਆਂ ਨਾਲ ਦਗਾ ਤੇ ਧੋਖਾ ਕਰ ਕੇ ਬਚ ਨਹੀਂ ਸਕਣਗੇ। ਪਾਣੀ ਪੰਜਾਬ ਦਾ ਜੀਵਨ ਰੇਖਾ ਹੈ , ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦਾ ਹੱਕ ਖੋਹੇਗਾ ਤਾਂ ਪੰਜਾਬੀ ਮੁਆਫ਼ ਨਹੀਂ ਕਰਨਗੇ।
ਰਿਜ਼ਰਵੇਸ਼ਨ ਬਾਰੇ ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਬਾਰੇ ਸਟੈਂਡ ਸਪਸ਼ਟ ਹੈ।ਉਹਨਾਂ ਕਿਹਾ ਕਿ ਇਸ ਸੰਬੰਧੀ ਅਕਾਲੀ ਦਲ ਗੁਰੂ ਸਾਹਿਬਾਨਾਂ ਦੇ ਉਪਦੇਸ਼ ਦੇ ਮੱਦੇਨਜ਼ਰ ਅਤੇ ਦਲਿਤ ਤੇ ਸਮਾਜ ਦੇ ਨਿਮਨ ਵਰਗ ਨੂੰ ਸੰਵਿਧਾਨ ਵੱਲੋਂ ਮਿਲੇ ਅਧਿਕਾਰਾਂ ਦੀ ਪਾਲਣਾ ਕਰਨ ਲਈ ਪਾਬੰਦ ਹਨ।ਉਹਨਾਂ ਕਿਹਾ ਕਿ ਗਰੀਬ ਵਰਗ ਦੇ ਜੀਵਨ ਉਥਾਨ ਲਈ ਕਾਰਜ ਕਰਨਾ ਇੱਕ ਵੈੱਲਫੇਅਰ ਸਟੇਟ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਸਾਬਕਾ ਸਰਪੰਚ ਮੰਗਤਾ ਸਿੰਘ, ਹਰਬੰਸ ਸਿੰਘ, ਵਰਿਆਮ ਸਿੰਘ ਗੁਰਦੇਵ ਸਿੰਘ ਸਮੇਤ 20 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਸ: ਮਜੀਠੀਆ ਨੇ ਸਨਮਾਨਿਤ ਕੀਤਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਚੇਅਰਮੈਨ ਅਲਕੜੇ, ਸਰਪੰਚ ਹਰਪਾਲ ਸਿੰਘ, ਕਾਰਜ ਸਿੰਘ ਸਾਬਕਾ ਸਰਪੰਚ, ਗੁਰਲਾਲ ਸਿੰਘ, ਅੰਗਰੇਜ਼ ਸਿੰਘ, ਗੁਰਮੀਤ ਸਿੰਘ, ਕਾਰਜ ਸਿੰਘ ਖੂਹ ਵਾਲੇ, ਡਾ: ਗੁਰਮੁਖ ਸਿੰਘ, ਹਰਵਿੰਦਰ ਸਿੰਘ, ਕਸ਼ਮੀਰ ਸਿੰਘ, ਅਨੋਖਾ ਸਿੰਘ, ਜਥੇਦਾਰ ਕੁਲਦੀਪ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।