ਚੰਡੀਗੜ੍ਹ, 25 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਦੇ ਬਾਗੀਆਂ ਨੂੰ ਦਿੱਤੀ 48 ਘੰਟਿਆਂ ਦੇ ਅਲਟੀਮੇਟਮ ਦੀ ਧਮਕੀ ਪੂਰੀ ਤਰ੍ਹਾਂ ਬੇਅਸਰ ਸਾਬਿਤ ਹੋਈ ਹੈ। 24 ਘੰਟੇ ਲੰਘ ਜਾਣ ਮਗਰੋ ਵੀ ਕਾਂਗਰਸੀ ਉਮੀਦਵਾਰਾਂ ਖਿਲਾਫ ਬਾਗੀ ਚੋਣ ਮੈਦਾਨ ਵਿਚ ਡਟੇ ਹੋਏ ਹਨ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਅਮਰਿੰਦਰ ਦੀ ਹਾਲਤ ਇੰਨੀ ਤਰਸਯੋਗ ਹੋ ਚੁੱਕੀ ਹੈ ਕਿ ਨਾ ਤਾਂ ਹਾਈ-ਕਮਾਂਡ ਉਸ ਦੀ ਗੱਲ ਸੁਣਦੀ ਹੈ ਅਤੇ ਨਾ ਹੀ ਪਾਰਟੀ ਵਰਕਰ ਸੁਣਦੇ ਹਨ। ਇਸ ਤੋਂ ਪਹਿਲਾਂ ਵੀ ਉਸ ਨੇ ਬਾਗੀਆਂ ਨੂੰ ਲਾਲਚ ਅਤੇ ਡਰਾਵਾ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਟੱਸ ਤੋਂ ਮੱਸ ਨਹੀਂ ਸਨ ਹੋਏ।
ਅਕਾਲੀ ਆਗੂ ਨੇ ਕਿਹਾ ਕਿ ਕੁੱਝ ਕਾਂਗਰਸੀ ਆਗੂਆਂ ਨੇ ਅਮਰਿੰਦਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਹਨਾਂ ਪਾਰਟੀ ਵਿਚੋਂ ਕੱਢਣ ਦਾ ਨਤੀਜਾ ਵੇਖੇ। ਉਹ ਅਮਰਿੰਦਰ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ। ਉਹਨਾਂ ਪੁੱਿਛਆ ਹੈ ਕਿ ਕੀ ਪਾਰਟੀ ਦੇ ਸੰਵਿਧਾਨ ਵਿਚ ਕੋਈ ਅਜਿਹਾ ਨਿਯਮ ਹੈ, ਜਿਸ ਨਾਲ ਕਿਸੇ ਨੂੰ ਉਮਰ ਭਰ ਲਈ ਬਾਹਰ ਕੱਢਿਆ ਜਾ ਸਕੇ? ਉਹਨਾਂ ਕਿਹਾ ਕਿ ਜੇਕਰ ਲੀਡਰਸ਼ਿਪ ਨੇ ਦਲਬਦਲੂਆਂ ਨੂੰ ਟਿਕਟਾਂ ਦੇਣ ਅਤੇ ਟਕਸਾਲੀ ਕਾਂਗਰਸੀਆਂ ਨੂੰ ਨੁੱਕਰੇ ਲਾਉਣ ਦੀ ਨੀਤੀ ਨਾ ਬਦਲੀ ਤਾਂ ਪਾਰਟੀ ਜਲਦੀ ਖਤਮ ਹੋ ਜਾਵੇਗੀ।
ਸੱਚਾਈ ਇਹ ਹੈ ਕਿ ਅਮਰਿੰਦਰ ਦੀ ਧਮਕੀ ਦਾ ਬਿਲਕੁੱਲ ਉਲਟਾ ਅਸਰ ਹੋਇਆ ਹੈ। ਇਸ ਧਮਕੀ ਮਗਰੋਂ ਸਾਰੇ ਬਾਗੀਆਂ ਨੇ ਅਮਰਿੰਦਰ ਦੇ ਹੁਕਮ ਨੂੰ ਨਾ ਮੰਨਣ ਦੀ ਜਿੱæਦ ਫੜ ਲਈ ਹੈ। ਉਹਨਾਂ ਨੇ ਅਮਰਿੰਦਰ ਦੀ ਗੱਲ ਸੁਣਨੀ ਵੀ ਬੰਦ ਕਰ ਦਿੱਤੀ ਹੈ।
ਸ਼ ਢੀਂਡਸਾ ਨੇ ਕਿਹਾ ਅਮਰਿੰਦਰ ਨੇ ਉਹਨਾਂ ਨੂੰ ਕਾਂਗਰਸ ਦੇ ਸੱਤਾ ਵਿਚ ਆਉਣ ਤੇ ਵੱਡੇ ਅਹੁਦੇ ਦੇਣ ਦਾ ਲਾਲਚ ਦਿੱਤਾ ਹੈ,ਪਰ ਬਾਗੀਆਂ ਨੇ ਸਾਰੀਆਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ ਹਨ। ਬਾਗੀਆਂ ਦਾ ਮੰਨਣਾ ਹੈ ਕਿ ਕਾਂਗਰਸ ਨੇ ਮਾੜੇ ਬੰਦਿਆਂ ਨੂੰ ਟਿਕਟਾਂ ਦੇ ਕੇ ਆਪਣੇ ਪੈਰੀਂ ਕੁਹਾੜਾ ਮਾਰ ਲਿਆ ਹੈ। ਹੁਣ ਇਸ ਦਾ ਸੱਤਾ ਵਿਚ ਆਉਣਾ ਮੁਸ਼ਕਿਲ ਹੀ ਨਹੀਂ ਅਸੰਭਵ ਹੈ।