ਬੀਬੀ ਬਲਬੀਰ ਕੋਰ ਚੀਮਾਂ ਪਿੰਡ ਪਰੋੜਾ ਵਿਖੇ ਮੀਟਿੰਗ ਤੋ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਹੋਰ। ਤਸਵੀਰ -ਜਤਿੰਦਰ ਸਿੰਘ ਰਾਠੋਰ
ਸਰਹਿੰਦ, 9 ਜਨਵਰੀ, 2017 (ਧਰਮਿੰਦਰ ਸਿੰਘ ਰਾਠੋਰ) : ਪੰਜਾਬ ਸਰਕਾਰ ਨੇ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ, ਉੱਥੇ ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ ਤੇ ਤੰਦਰੁਸਤ ਰੱਖਣ ਦੇ ਲਈ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ। ਇਸੇ ਲਈ ਲੋਕ ਚੋਣਾਂ ਦਾ ਬੇਸਬਰੀ ਨਾਲ ਇਤੰਜਾਰ ਕਰ ਰਹੇ ਸਨ, ਤੇ ਹੁਣ ਚੋਣਾਂ ਦੋਰਾਨ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਇਸਤਰੀ ਅਕਾਲੀ ਦਲ ਦੀ ਕੋਮੀ ਮੀਤ ਪ੍ਰਧਾਨ ਬੀਬੀ ਬਲਬੀਰ ਕੋਰ ਚੀਮਾਂ ਨੇ ਪਿੰਡ ਖਰੋੜਾ ਵਿਖੇ ਹਲਕਾ ਫਤਹਿਗੜ੍ਹ ਸਾਹਿਬ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ ਕਰਨ ਮੋਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਨ ਮੋਕੇ ਕੀਤਾ। ਉਨਾ ਕਿਹਾ ਕਿ ਜੋ ਪਿਛਲੇ 10 ਸਾਲਾਂ ਵਿੱਚ ਪੰੇਜਾਬ ਦਾ ਵਿਕਾਸ ਹੋਇਆ ਹੈ, ਉਸ ਤੋ ਲੋਕਾਂ ਬੇਹਦ ਖੁਸ ਹਨ । ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੋਰਾਨ ਕਈ ਪਾਰਟੀਆਂ ਤੁਰੀ ਫਿਰਦੇ ਹਨ, ਜੋ ਚੋਣਾਂ ਵਿੱਚ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਲੁਭਾੳਦੇ ਹਨ, ਸਾਨੂੰ ਇਨਾਂ ਝੂਠੇ ਲੋਕਾਂ ਤੋ ਬਚਣ ਦੀ ਜਰੂਰਤ ਹੈ, ਤੇ ਕਿਸੇ ਦੀਆਂ ਗੱਲਾਂ ਵਿੱਚ ਨਾ ਆਕੇ ਪੰਜਾਬ ਦਾ ਭਲਾ ਸੋਚਣ ਵਾਲੀ ਅਕਾਲੀ ਦਲ ਬਾਦਲ ਪਾਰਟੀ ਦੇ ਹੱਕ ਵਿੱਚ ਭਾਰੀ ਬਹੁਮੱਤ ਕਰਕੇ ਤਰੱਕੀ ਤੇ ਚੱਲ ਰਹੇ ਪੰਜਾਬ ਨੂੰ ਹੋਰ ਤਰੱਕੀ ਵੱਲ ਲੈਕੇ ਚੱਲੀਏ। ਇਸ ਮੋਕੇ ਬੀਬੀ ਜੀ ਵਲੋ ਪਿੰਡ ਖਰੋੜਾ, ਸਿੱਧੂ ਵਾਲ, ਬੂਚੜੇ, ਬੀਬੀ ਪੁਰ, ਬਰਕਤਪੁਰ, ਰਾਈ ਮਾਜਰਾ ਤੋ ਇਲਾਵਾ ਹੋਰ ਵੀ ਪਿੰਡਾ ਦਾ ਦੋਰਾ ਕੀਤਾ ਤੇ ਅਕਾਲੀ ਦਲ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਮੋਕੇ ਸਰਪੰਚ ਗੁਰਮੀਤ ਕੋਰ, ਵਾਇਸ ਚੇਅਰਪਰਸ਼ਨ ਪੂਜਾ ਰਾਣੀ, ਸਰਪੰਚ ਸੁਰਿੰਦਰ ਕੋਰ, ਸਰਪੰਚ ਰਾਜਵੀਰ ਕੋਰ, ਜਸਪਾਲ ਕੋਰ, ਰਾਵੀਰ ਕੋਰ, ਦਰਸ਼ਨ ਕੋਰ, ਨਿਰਮਲ ਕੋਰ, ਬੇਵੀ ਰਾਣੀ, ਤੋ ਇਲਾਵਾ ਆਸਾ ਵਰਕਰਾਂ ਵੀ ਸਾਮਿਲ ਸਨ।