ਚੰਡੀਗੜ੍ਹ, 21 ਮਾਰਚ, 2017 : ਭਰਤਇੰਦਰ ਸਿੰਘ ਚਾਹਲ ਅਤੇ ਟੀਅੈਮ ਸ਼ੇਰਗਿੱਲ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਨਵਾਂ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਭਰਤਇੰਦਰ ਸਿੰਘ ਚਾਹਲ ਇਸ ਤੋਂ ਪਹਿਲਾਂ ਕੈਪਟਨ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਹਨ। ਇਸ ਤਰ੍ਹਾਂ ਕੈਪਟਨ ਅਮਰਿੰਦਰ ਦੇ ਨਜ਼ਦੀਕੀ ਕੈਪਟਨ ਸੰਦੀਪ ਸੰਧੂ, ਮੇਜਰ ਅਮਰਬੀਰ ਸਿੰਘ ਤੇ ਕਰਨ ਪਾਲ਼ ਸਿੰਘ ਸੇਖੋਂ ਨੂੰ ਓਐਸਡੀ ਨਿਯੁਕਤ ਕੀਤਾ ਗਿਆ ਹੈ।
ਕੈਪਟਨ ਸਰਕਾਰ ਵਿੱਚ ਭਰਤ ਇੰਦਰ ਸਿੰਘ ਚਾਹਲ ਸਭ ਤੋਂ ਪਾਵਰਫੁੱਲ ਵਿਅਕਤੀਆਂ ਵਿੱਚੋਂ ਇੱਕ ਸੀ। 2007 ਵਿੱਚ ਸੱਤਾ ਤੋਂ ਬਾਹਰ ਹੋਣ ਤੋਂ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਕੈਪਟਨ ਦੇ ਨਾਲ-ਨਾਲ ਭਰਤ ਇੰਦਰ ਸਿੰਘ ਚਾਹਲ ਖ਼ਿਲਾਫ਼ ਵੀ ਵਿਜੀਲੈਂਸ ਕੇਸ ਦਾ ਦਰਜ ਕੀਤਾ ਸੀ। ਭਰਤ ਸਿੰਘ ਚਾਹਲ ਇਸ ਤੋਂ ਪਹਿਲਾਂ ਆਪਣੇ ਬੇਟੇ ਲਈ ਮਾਨਸਾ ਸੀਟ ਤੋਂ ਟਿਕਟ ਦੀ ਵੀ ਮੰਗ ਕਰ ਰਹੇ ਸਨ।