ਚੰਡੀਗੜ੍ਹ, 14 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਹਿਲਾ ਮੋਰਚਾ ਦੀ ਇੱਕ ਬੈਠਕ ਸੂਬਾ ਪ੍ਰਧਾਨ ਮੋਨਾ ਜੈਸਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਅਤੇ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਐਡਵੋਕੇਟ ਪ੍ਰੀਤੀ ਤਨੇਜਾ ਨਾਲ ਮਹਿਲਾ ਮੋਰਚਾ ਦੀ ਸਟੇਟ ਕਾਰਜਕਾਰਨੀ ਤੋਂ ਇਲਾਵਾ ਅਲੱਗ-ਅਲੱਗ ਜ਼ਿਲ੍ਹਿਆਂ ਦੀਆਂ ਮਹਿਲਾ ਪ੍ਰਧਾਨ ਤੇ ਅਨੇਕਾਂ ਮੈਂਬਰਾਂ ਨੇ ਹਿੱਸਾ ਲਿਆ ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੋਨਾ ਜੈਸਵਾਲ ਨੇ ਦੱਸਿਆ ਕਿ ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀਆਂ ਸੂਬੇ ਭਰ ਦੀਆਂ ਸਮੂਹ ਅਹੁਦੇਦਾਰਾਂ ਨੂੰ ਵੱਖੋ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਨਿਯੁਕਤ ਕੀਤਾ ਗਿਆ ਹੈ। ਮਹਿਲਾ ਮੋਰਚਾ ਦੇ ਇਹ ਸਾਰੇ ਅਹੁਦੇਦਾਰ ਭਾਜਪਾ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਮ ਲੋਕਾਂ ਨਾਲ ਸਿੱਧਾ ਰਾਬਤਾ ਬਣਾ ਕੇ ਉਨ੍ਹਾਂ ਨੂੰ ਭਾਜਪਾ-ਅਕਾਲੀ ਗੱਠਜੋੜ ਦੇ ਕੀਤੇ ਕਾਰਜਾਂ ਤੋਂ ਜਾਣੂੰ ਕਰਾਉਣਗੇ।
ਇਸ ਮੌਕੇ 'ਤੇ ਮੋਨਾ ਜੈਸਵਾਲ ਨੇ ਚੋਣ ਪ੍ਰਚਾਰ ਦੇ ਲਈ ਭਾਜਪਾ ਹਿੱਸੇ ਦੇ ਸਾਰੇ 23 ਵਿਧਾਨਸਭਾ ਖੇਤਰਾਂ ਵਿੱਚ ਜਿੰਨ੍ਹਾਂ ਦੀ ਡਿਊਟੀ ਲਾਈ ਹੈ ਉਨ੍ਹਾਂ ਵਿੱਚ ਭੋਆ ਤੋਂ ਪ੍ਰਭਾ ਮਹਾਜਨ, ਪਠਾਨਕੋਟ ਤੋਂ ਨੇਕ ਮਿਨਹਾਸ, ਸੁਜਾਨਪੁਰ ਤੋਂ ਰੇਖਾ ਸ਼ਰਮਾ, ਜਲੰਧਰ ਤੋਂ ਡੌਲੀ ਗੋਸਾਈ, ਰਾਜਪੁਰਾ ਤੋਂ ਸੁਖਵਿੰਦਰ, ਅੰਮ੍ਰਿਤਸਰ ਪੱਛਮੀ ਤੋਂ ਨੀਲਮ, ਫਗਵਾੜਾ ਤੋਂ ਸੁਖਰਾਜ, ਜਲੰਧਰ ਕੇਂਦਰੀ ਤੋਂ ਰਿੰਪੀ, ਲੁਧਿਆਣਾ ਉਤਰੀ ਤੋਂ ਗੁਰਮੀਤ, ਮੁਕੇਰੀਆਂ ਤੋਂ ਨੀਤੂ ਤਲਵਾੜ, ਦੀਨਾਨਗਰ ਤੋਂ ਰਾਜਕੁਮਾਰ, ਸ਼੍ਰੀ ਆਨੰਦਪੁਰ ਸਾਹਿਬ ਤੋਂ ਨਮਰਤਾ ਖੰਨਾ, ਦਸੂਹਾ ਤੋਂ ਰਜਨੀ ਕੌਸ਼ਲ, ਫਿਰਜੋਪੁਰ ਤੋਂ ਮੋਨਿਕਾ ਮਾਨਸੀ, ਜਲੰਧਰ ਪੱਛਮੀ ਤੋਂ ਸੀਮਾ, ਹੁਸ਼ਿਆਰਪੁਰ ਤੋਂ ਏਕਤਾ, ਅੰਮ੍ਰਿਤਸਰ ਉੱਤਰੀ ਤੋਂ ਪ੍ਰੀਤੀ ਤਨੇਜਾ, ਅੰਮ੍ਰਿਤਸਰ ਪੂਰਬੀ ਪ੍ਰੀਤੀ ਤਨੇਜਾ, ਅਬੋਹਰ ਤੋਂ ਮਨਪ੍ਰੀਤ ਗਰੇਵਾਲ, ਅੰਮ੍ਰਿਤਸਰ ਕੇਂਦਰੀ ਤੋਂ ਸੁਧਾ ਖੰਨਾ ਅਤੇ ਲੁਧਿਆਣਾ ਕੇਂਦਰੀ ਤੋਂ ਚਾਰੂ ਸ਼ਾਮਿਲ ਹਨ।