ਰੂਪਨਗਰ, 30 ਜਨਵਰੀ, 2017 : ਵਿਧਾਨ ਸਭਾ ਚੋਣਾਂ-2017 ਦੌਰਾਨ 4 ਫਰਵਰੀ ਨੂੰ ਮਹਿਲਾ ਸਸ਼ਕਤੀਕਰਨ ਜ਼ਿਲ੍ਹੇ ਵਿਚ 50 ਪੋਲਿੰਗ ਬੂਥਾਂ ਤੇ ਮਹਿਲਾਵਾਂ ਨੂੰ ਹੀ ਤਾਇਨਾਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਕਰਨੇਸ਼ ਸ਼ਰਮਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਨੇ ਦਸਿਆ ਕਿ ਇੰਨਾਂ ਬੂਥਾਂ 'ਤੇ ਪ੍ਰੀਜਾਇਡਿੰਗ ਅਫਸਰ, ਪੋਲਿੰਗ ਅਫਸਰ ਤੋਂ ਇਲਾਵਾ ਸੁਰੱਖਿਆ ਕਰਮਚਾਰੀ ਵੀ ਮਹਿਲਾਵਾਂ ਹੀ ਹੋਣਗੀਆਂ। ਇੰਨਾਂ 50ਪੋਲਿੰਗ ਬੂਥਾਂ ਵਿਚੋਂ 21 ਪੋਲਿੰਗ ਬੂਥ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ, 12 ਪੋਲਿੰਗ ਬੂਥ ਰੂਪਨਗਰ ਵਿਧਾਨ ਸਭਾ ਹਲਕਾ ਜਦਕਿ 17 ਪੋਲਿੰਗ ਬੂਥ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਹਨ।
ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸ੍ਰੀ ਕਰਨੇਸ਼ ਸ਼ਰਮਾ ਨੇ ਦਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨ.ਐਫ.ਐਲ. ਨਯਾ ਨੰਗਲ ਦੇ ਦੋ ਪੋਲਿੰਗ ਬੂਥ, ਦਿਆਨੰਦ ਪਬਲਿਕ ਸਕੂਲ ਨਯਾ ਨੰਗਲ ਦੋ ਦੋ , ਸ਼ਿਵਾਲਿਕ ਫਾਰਮੇਸੀ ਕਾਲਜ ਮੋਜੋਵਾਲ ਦਾ ਇਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਤਿੰਨ ਬੂਥ, ਸਰਕਾਰੀ ਐਲੀਮੈਂਟਰੀ ਸਕੂਲ ਮਹਿਰੋਲੀ ਦਾ ਇਕ, ਸਰਕਾਰੀ ਹਾਈ ਸਕੂਲ ਅਗਮਪੁਰ ਦੇ ਦੋ, ਸਰਕਾਰੀ ਐਲੀਮੈਂਟਰੀ ਸਕੂਲ ਮਟੌਰ ਦਾ ਇਕ,ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦੇ ਦੋ, ਸਰਕਾਰੀ ਹਾਈ ਸਕੂਲ ਮਟੌਰ ਦੇ ਦੋ, ਸ਼੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਅਨੰਦਪੁਰ ਸਾਹਿਬ ਦਾ ਇਕ, ਸਰਕਾਰੀ ਐਲੀਮੈਂਟਰੀ ਸਕੂਲ ਨਿਕੂਵਾਲ ਤੇ ਭਟੌਲੀ ਦੇ ਇਕ-ਇਕ ਪੋਲਿੰਗ ਬੂਥਾਂ ਤੇ ਮਹਿਲਾ ਕਰਮਚਾਰੀ ਤਾਇਨ;ਤ ਹੋਣਗੀਆਂ।ਰੂਪਨਗਰ ਵਿਧਾਨ ਸਭਾ ਹਲਕੇ ਦੇ ਅਜਿਹੇ ਪੋਲਿੰਗ ਬੂਥਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦਸਿਆ ਕਿ ਮਾਡਲ ਐਲੀਮੈਂਟਰੀ ਸਕੂਲ ਪਿਆਰਾ ਸਿੰਘ ਕਲੋਨੀ ਦੇ ਤਿੰਨ, ਰੋਪੜ ਜ਼ਿਲ੍ਹਾ ਸਹਿਕਾਰੀ ਕਿਰਤ ਅਤੇ ਉਸਾਰੀ ਸਭਾਵਾਂ ਯੂਨੀਅਨ ਰੋਪੜ ਦਾ ਇਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਚਾਰ, ਨਗਰ ਕੌਂਸਲ ਰੋਪੜ ਦੇ 4 ਬੂਥ ਸ਼ਾਮਿਲ ਹਨ।
ਇਸੇ ਤਰ੍ਹਾਂ ਸ਼੍ਰੀ ਚਮਕੌਰ ਸਾਹਿਬ ਹਲਕੇ ਵਿਚ ਪੈਂਦੇ 17 ਬੂਥਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਸਿੰਘ ਦਾ ਇਕ, ਸਰਕਾਰੀ ਐਲੀਮੈਂਟਰੀ ਸਕੂਲ ਸੰਧੂਆਂ ਦੇ ਦੋ, ਕੰਧੋਲਾ ਇਕ, ਡਹਿਰ ਦਾ ਇਕ, ਭੱਕੂਮਾਜਰਾ ਦਾ ਇਕ, ਅਰਨੋਲੀ ਦਾ ਇਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਦੇ ਚਾਰ, ਸਰਕਾਰੀ ਐਲੀਮੈਂਟਰੀ ਸਕੂਲ ਕਜੋਲੀ ਦਾ ਇਕ, ਦਤਾਰਪੁਰ ਦਾ ਇਕ, ਹਿੰਦੂ ਧਰਮਸ਼ਾਲਾ ਮੋਰਿੰਡਾ ਦੇ ਦੋ, ਐਸ.ਡੀ.ਓ. ਪੀ.ਸੀ.ਐਸ.ਈ. ਮੋਰਿੰਡਾ ਵਿਚ ਬਣੇ ਦੋ ਪੋਲਿੰਗ ਬੂਥਾਂ ਤੇ, ਸਰਕਾਰੀ ਐਲੀਮੈਂਟਰੀ ਸਕੂਲ ਰਾਮਗੜ ਮੰਡਾ ਤੇ ਛੋਟੀ ਮੜੌਲੀ ਵਿਚ ਬਣੇ ਇਕ ਇਕ ਬੂਥ ਤੇ ਮਹਿਲਾ ਪੋਲਿੰਗ ਸਟਾਫ ਤਾਇਨਾਤ ਕੀਤਾ ਜਾਵੇਗਾ।