ਮਾਨਸਾ, 24 ਮਾਰਚ, 2017 : ਮਾਨਸਾ ਦੇ ਨੇੜੇ ਪਿੰਡ ਨੰਗਲ ਕਲਾਂ ਦੇ ਕਿਸਾਨ ਮਲਕੀਤ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਜ਼ਾਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ। ਮਲਕੀਤ ਸਿੰਘ ਦੇ ਸਿਰ 10 ਲੱਖ ਰੁਪਏ ਦਾ ਕਰਜ਼ਾ ਸੀ।
ਜਾਣਕਾਰੀ ਮੁਤਾਬਕ ਕਿਸਾਨ ਮਲਕੀਤ ਸਿੰਘ ਪੁਤਰ ਹਰਪਾਲ ਸਿੰਘ ਜੱਟ ਸਿੱਖ 45 ਸਾਲ ਵਾਸੀ ਨੰਗਲ ਕਲਾਂ ਦਾ ਰਹਿਣ ਵਾਲ਼ਾ ਸੀ। ਆਪਣੇ ਮਾਗਰ ਪਤਨੀ ਦੋ ਲੜਕੀਆਂ ਇਕ ਲੜਕਾ ਛੱਡ ਗਏ।
ਮ੍ਰਿਤਕ ਮਲਕੀਤ ਸਿੰਘ ਕੋਲ ਚਾਰ ਏਕੜ ਜਮੀਨ ਹੈ ਜਿਸ 'ਤੇ 7 ਲੱਖ ਰੁਪਏ ਬੈਕ ਦਾ ਕਰਜ਼ਾ ਹੈ ਜਦਕਿ 3 ਲੱਖ ਰੁਪਏ ਆੜ੍ਹਤੀਏ ਦਾ ਕਰਜ਼ਾ ਹੈ। ਜਿਸ ਕਾਰਨ ਕਿਸਾਨ ਕਈ ਦਿਨਾਂ ਤੋਂ ਦੁਖੀ ਰਹਿੰਦਾ ਸੀ ਤੇ ਅੱਜ ਬਾਰਾਂ ਵਜੇ ਸਲਫਾਸ ਨਿਗਲ ਕੇ ਅਾਪਣੀ ਜਾਨ ਦੇ ਦਿੱਤੀ। ਮ੍ਰਿਤਕ ਮਲਕੀਤ ਸਿੰਘ ਦੇ ਸਸਕਾਰ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਲਵਿੰਦਰ ਸਰਮਾ ਖਿਆਲਾ ਤੇ ਮਹਿੰਦਰ ਸਿੰਘ ਭੈਣੀਬਾਘਾ ਦਰਸ਼ਨ ਸਿੰਘ ਭੈਣੀਬਾਘਾ ਕਰਤਾਰ ਸਿੰਘ ਨੰਗਲ ਕਲਾਂ ਮੇਜਰ ਸਿੰਘ ਨੰਗਲ ਕਲਾ ਸਨ।