ਫਾਈਲ ਫੋਟੋ
ਲੰਬੀ, 19 ਜਨਵਰੀ, 2017 : ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਚੋਣ ਰੈਲੀ ਵਿੱਚ ‘ਚ ਫਿਰ ਹੰਗਾਮਾ ਹੋ ਗਿਆ। ਲੋਕਾਂ ਨੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਜਿਸ ਕਰਕੇ ਬਾਦਲ ਬਿਨ੍ਹਾਂ ਕੁਝ ਜ਼ਿਆਦਾ ਬੋਲੇ ਉੱਥੋਂ ਚਲੇ ਗਏ। ਬਾਦਲ ਦਾ ਆਪਣੇ ਹੀ ਹਲਕੇ ਲੰਬੀ ਵਿੱਚ ਥਾਂ-ਥਾਂ ਵਿਰੋਧ ਰਿਹਾ ਹੈ। ਇੱਕ ਥਾਂ ਮੁੱਖ ਮੰਤਰੀ ਵੱਲ ਜੁੱਤੀ ਵੀ ਸੁੱਟੀ ਗਈ ਸੀ।
ਤਾਜ਼ਾ ਘਟਨਾ ਲੰਬੀ ਹਲਕੇ ਦੇ ਪਿੰਡ ਦਿਓਨ ਖੇੜਾ ਦੀ ਹੈ। ਇੱਥੇ ਮੁੱਖ ਮੰਤਰੀ ਬਾਦਲ ਚੋਣ ਪ੍ਰਚਾਰ ਲਈ ਪਹੁੰਚੇ ਸਨ। ਉਹ ਗਰੀਬ ਲੋਕਾਂ ਲਈ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸ ਰਹੇ ਸਨ। ਇਸ ਦੌਰਾਨ ਕੁਝ ਲੋਕਾਂ ਨੇ ਬਾਦਲ ਨਾਲ ਮਿਲਣ ਦੀ ਇੱਛਾ ਪ੍ਰਗਟਾਈ।
ਜੁੱਤੀ ਕਾਂਡ ਮਗਰੋਂ ਚੌਕਸ ਹੋਈ ਪੁਲਿਸ ਨੇ ਲੋਕਾਂ ਨੂੰ ਰੋਕ ਦਿੱਤਾ। ਇਸ ਕਰਕੇ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਦਲ ਨੇ ਹਾਲਤ ਵਿਗੜਦੇ ਵੇਖ ਛੇਤੀ-ਛੇਤੀ ਭਾਸ਼ਨ ਸਮੇਟਿਆ ਤੇ ਚਲਦੇ ਬਣੇ।
ਬਾਦਲ ਲਈ ਸਭ ਤੋਂ ਔਖੀ ਘੜੀ
ਚੰਡੀਗੜ੍ਹ: ਦਿੱਗਜ਼ ਸਿਆਸਤਦਾਨ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਬਹੁਤ ਔਖੀ ਘੜੀ ‘ਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਸ਼ਾਇਦ ਹੀ ਅਜਿਹਾ ਮੁਸ਼ਕਲ ਸਮਾਂ ਵੇਖਿਆ ਹੋਵੇ। ਇਸ ਨੂੰ ਲੈ ਕੇ ਉਹ ਕਾਫੀ ਨਿਰਾਸ਼ ਵੀ ਹਨ। ਸੂਤਰਾਂ ਮੁਤਾਬਕ ਬਾਦਲ ਦੇ 12 ਦੌਰਿਆਂ ਵਿੱਚੋਂ ਚਾਰ ਥਾਵਾਂ ‘ਤੇ ਵਿਰੋਧ ਹੋਇਆ। ਇੱਕ ਜਗ੍ਹਾਂ ਤਾਂ ਉਨ੍ਹਾਂ ਨੂੰ ਭਾਸ਼ਨ ਵਿਚਾਲੇ ਹੀ ਛੱਡ ਕੇ ਜਾਣਾ ਪਿਆ। ਇਹ ਪਹਿਲੀ ਵਾਰ ਹੈ ਜਦੋਂ ਬਜ਼ੁਰਗ ਸਿਆਸਤਦਾਨ ਖਿਲਾਫ ਲੋਕਾਂ ਵਿੱਚ ਇੰਨਾ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।
ਮੁਕਤਸਰ: ਲੰਬੀ ਵਿੱਚ ਸੋਮਵਾਰ ਨੂੰ ਮੁੱਖ ਮੰਤਰੀ ਬਾਦਲ ਦੇ ਸਮਾਗਮ ਵਿੱਚ ਲੋਕਾਂ ਨੇ ਹੰਗਾਮਾ ਕਰ ਦਿੱਤਾ। ਬਾਦਲ ਲੰਬੀ ਵਿੱਚ ਚੋਣ ਪ੍ਰਚਾਰ ਕਰਨ ਦੇ ਪ੍ਰੋਗਰਾਮ ਤਹਿਤ ਹਲਕੇ ਦੇ ਪਿੰਡ ਸਿੱਖ ਵਾਲਾ ਵਿਖੇ ਪਹੁੰਚੇ ਸਨ। ਮੁੱਖ ਮੰਤਰੀ ਜਦੋਂ ਪਿੰਡ ਵਿੱਚ ਪਹੁੰਚੇ ਤਾਂ ਉੱਥੇ ਇਕੱਠੇ ਹੋਏ ਲੋਕਾਂ ਨੇ ਹੰਗਾਮਾ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਲੇ ਅਕਾਲੀ ਦਲ ਦੇ ਆਗੂ ਤਜਿੰਦਰ ਸਿੰਘ ਮਿੱਢੂ ਖੇੜਾ ਦਾ ਵਿਰੋਧ ਕਰ ਰਹੇ ਸਨ। ਜਿਵੇਂ ਹੀ ਮਿੱਢੂ ਖੇੜਾ ਮੁੱਖ ਮੰਤਰੀ ਨਾਲ ਪਿੰਡ ਪਹੁੰਚੇ ਤਾਂ ਉਨ੍ਹਾਂ ਪ੍ਰੋਗਰਾਮ ਛੱਡ ਕੇ ਬਾਹਰ ਜਾ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ ਮਿੱਢੂਖੇੜਾ ਨੇ ਪਿਛਲੇ ਦਿਨੀਂ ਪਿੰਡ ਵਿੱਚ ਹੋਏ ਝਗੜੇ ਦੌਰਾਨ ਕਾਂਗਰਸੀ ਧੜੇ ਦੀ ਮਦਦ ਕੀਤੀ ਸੀ।
ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਪ੍ਰੋਗਰਾਮ ਵਿੱਚ ਇਹ ਹੰਗਾਮਾ ਪਹਿਲੀ ਵਾਰ ਨਹੀਂ ਹੋਇਆ ਸਗੋਂ ਇਸ ਤੋਂ ਪਹਿਲਾਂ ਲੰਬੀ ਹਲਕੇ ਦੇ ਇੱਕ ਪਿੰਡ ਵਿੱਚ ਅੱਕੇ ਹੋਏ ਵਿਅਕਤੀ ਨੇ ਮੁੱਖ ਮੰਤਰੀ ਦੇ ਜੁੱਤੀ ਮਾਰੀ ਸੀ। ਜੁੱਤੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਉਤੇ ਵੱਜੀ ਸੀ ਜਿਸ ਕਾਰਨ ਉਹਨਾਂ ਦੀ ਐਨਕ ਟੁੱਟ ਗਈ ਸੀ।
ਜੁੱਤੀ ਮਾਰਨ ਵਾਲੇ ਵਿਅਕਤੀ ਦਾ ਦਾਅਵਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਉਸ ਦੇ ਮੰਨ ਵਿੱਚ ਗੁੱਸਾ ਸੀ ਇਸ ਲਈ ਉਸ ਨੇ ਇਹ ਕਦਮ ਚੁੱਕਿਆ ਹੈ। ਬਾਅਦ ਵਿੱਚ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰਖਿਆ ਪਹਿਲਾਂ ਦੇ ਮੁਕਾਬਲੇ ਹੋਰ ਕਰੜੀ ਕਰ ਦਿੱਤੀ ਗਈ ਸੀ।
ਸੁਖਬੀਰ ਬਾਦਲ ਦੇ ਕਾਫਲੇ ‘ਤੇ ਪਥਰਾਅ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਉਹਨਾਂ ਦੇ ਬੇਟੇ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਲਾਲਾਬਾਦ ਦੇ ਪਿੰਡ ਕੰਧਵਾਲਾ ਹਾਜ਼ਿਰ ਖ਼ਾਨ ਨੇੜੇ ਲੋਕਾਂ ਨੇ ਕਾਫਲੇ ਉਤੇ ਅਚਾਨਕ ਪਥਰਾਅ ਕਰ ਦਿੱਤਾ ਸੀ। ਇਸ ਪਥਰਾਅ ਵਿੱਚ ਅਕਾਲੀ ਦਲ ਦੇ ਚਾਰ ਹਮਾਇਤੀ ਜ਼ਖ਼ਮੀ ਹੋ ਗਏ ਅਤੇ ਪੁਲੀਸ ਜਿਪਸੀ ਨੁਕਸਾਨੀ ਗਈ। ਸੁਖਬੀਰ ਬਾਦਲ ਵਾਲ ਵਾਲ ਬਚ ਗਏ।
abp sanjha ਤੋਂ ਧੰਨਵਾਦ ਸਾਹਿਤ