ਮੋਹਾਲੀ, 19 ਜਨਵਰੀ, 2017 : ਮੋਹਾਲੀ ਪੁਲਿਸ ਨੇ ਦੋ ਵੱਖ-ਵੱਖ ਨਾਕਿਆਂ ਦੌਰਾਨ 95 ਲੱਖ ਨਕਦੀ ਬਰਾਮਦ ਕੀਤੀ ਹੈ। ਬਰਾਮਦੀ ਕੀਤੀ ਨਗਦੀ ‘ਚ 80 ਲੱਖ ਰੁਪਏ ਇਲਾਹਾਬਾਦ ਬੈਂਕ ਦੇ ਦੱਸੇ ਜਾ ਰਹੇ ਹਨ ਜੋ ਇੱਕ ਪ੍ਰਾਈਵੇਟ ਗੱਡੀ ਵਿੱਚ ਚੰਡੀਗੜ੍ਹ ਤੋਂ ਹਰਿਆਣਾ ਨੂੰ ਲੈ ਕੇ ਜਾ ਰਹੇ ਸੀ। ਉੱਥੇ 15 ਲੱਖ ਰੁਪਏ ਫੈਡਰਲ ਬੈਂਕ ਦੇ ਦੱਸੇ ਜਾ ਰਹੇ ਹਨ, ਜੋ ਚੰਡੀਗੜ੍ਹ ਤੋਂ ਰੋਪੜ ਲਿਜਾਏ ਜਾ ਰਹੇ ਸਨ, ਮੌਕੇ ‘ਤੇ ਕੋਈ ਦਸਤਾਵੇਜ਼ ਨਾ ਹੋਣ ਕਾਰਨ ਪੁਲਿਸ ਨੇ ਨਕਦੀ ਜ਼ਬਤ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।