ਰੂਪਨਗਰ, 19 ਜਨਵਰੀ, 2017 : ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਅਨੁਸਾਰ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ 49 -ਸ੍ਰੀ ਆਨੰਦਪੁਰ ਸਾਹਿਬ , 50-ਰੋਪੜ ਅਤੇ 51- ਸ੍ਰੀ ਚਮਕੌਰ ਸਾਹਿਬ ਵਿੱਚ ਬੀਤੀ ਸ਼ਾਮ 18 ਜਨਵਰੀ ਤੱਕ 37 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ ਸਨ। ਜਾਣਕਾਰੀ ਦਿੰਦਿਆਂ ਸ੍ਰੀ ਕਰਨੇਸ ਸਰਮਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਨੇ ਦਸਿਆ ਕਿ 13 ਉਮੀਦਵਾਰਾਂ ਨੇ 49-ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ, 11 ਉਮੀਦਵਾਰਾਂ ਨੇ 50 -ਰੋਪੜ ਵਿਧਾਨ ਸਭਾ ਹਲਕਾ ਅਤੇ 13 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ 51- ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਲਈ ਦਾਖਲ ਕੀਤੇ ਸਨ।ਉਨ੍ਹਾਂ ਇਹ ਵੀ ਦਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ ਹੁਣ 27 ਉਮੀਦਵਾਰ ਚੋਣ ਲੜਣਗੇ।
ਸ਼੍ਰੀ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿਚ 10 ਉਮੀਦਵਾਰ ਜਿੰਨਾਂ ਵਿਚ ਆਮ ਆਦਮੀ ਪਾਰਟੀ ਦੇ ਸ਼੍ਰੀ ਸੰਜੀਵ ਗੌਤਮ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕੰਵਰਪਾਲ ਸਿੰਘ,ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਪਰਮਿੰਦਰ ਕੁਮਾਰ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸ਼੍ਰੀ ਮਹਿੰਦਰ ਸਿੰਘ, ਪੰਜਾਬ ਡੈਮੋਕਰੇਟਿਕ ਪਾਰਟੀ ਦੇ ਸ਼੍ਰੀ ਸੁਭਾਸ਼ ਚੰਦਰ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਸ਼੍ਰੀ ਹਰਭਜਨ ਸਿੰਘ, ਅਜਾਦ ਉਮੀਦਵਾਰ ਸ਼੍ਰੀ ਗੁਰਇਕਬਾਲ ਸਿੰਘ , ਸ਼੍ਰੀ ਨੂਤਨ ਕੁਮਾਰ ਅਤੇ ਸ਼੍ਰੀ ਪ੍ਰੀਤਮ ਸਿੰਘ, ਰੋਪੜ ਵਿਧਾਨ ਸਭਾ ਹਲਕੇ 8 ਉਮੀਦਵਾਰ ਜਿੰਨਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਡਾ: ਦਲਜੀਤ ਸਿੰਘ ਚੀਮਾ, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਮੱਖਣ ਸਿੰਘ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸ਼੍ਰੀ ਬੀ.ਐਸ.ਸੈਣੀ, ਆਮ ਆਦਮੀ ਪਾਰਟੀ ਦੇ ਸ਼੍ਰੀ ਅਮਰਜੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼੍ਰੀ ਬਰਿੰਦਰ ਸਿੰਘ ਢਿਲੋ, ਡੈਮੋਕਰੇਟਿਕ ਸਵਰਾਜ ਪਾਰਟੀ ਦੇ ਸ਼੍ਰੀ ਜੋਰਾਵਰ ਸਿੰਘ ਤੇ ਸ਼੍ਰੀ ਚਰਨ ਸਿੰਘ ਅਤੇ ਅਜਾਦ ਉਮੀਦਵਾਰ ਸ੍ਰੀ ਸਚਿਨ ਕੁਮਾਰਂ ਜਦਕਿ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ 'ਚ 9 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਠੀਕ ਪਾਏ ਗਏ ਜਿੰਨਾਂ ਵਿਚ ਆਮ ਆਦਮੀ ਪਾਰਟੀ ਦੇ ਸ੍ਰੀ ਚਰਨਜੀਤ ਸਿੰਘ , ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਜਸਟਿਸ ਨਿਰਮਲ ਸਿੰਘ , ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਰਾਜਿੰਦਰ ਸਿੰਘ , ਪੰਜਾਬ ਡੈਮੋਕਰੇਟਿਕ ਪਾਰਟੀ ਦੇ ਸ਼੍ਰੀ ਹਰਜਿੰਦਰ ਸਿੰਘ , ਆਪਣਾ ਪੰਜਾਬ ਪਾਰਟੀ ਦੇ ਮੈਡਮ ਪਰਮਿੰਦਰ ਕੌਰ , ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸ਼੍ਰੀ ਼ਿਸੰਦਰਪਾਲ ਸਿੰਘ , ਅਜਾਦ ਉਮੀਦਵਾਰ ਮੈਡਮ ਕੁਲਵਿੰਦਰ ਕੌਰ ਅਤੇ ਸ਼੍ਰੀ ਜਗਦੀਸ਼ ਸਿੰਘ ਸ਼ਾਮਿਲ ਹਨ ।
ਸ਼੍ਰੀ ਸ਼ਰਮਾ ਨੇ ਇਹ ਵੀ ਦਸਿਆ ਕਿ ਇਨ੍ਹਾਂ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਹੁਣ 21 ਜਨਵਰੀ ਦਿਨ ਸ਼ਨੀਵਾਰ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ ਅਤੇ 4 ਫਰਵਰੀ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਹੋਰ ਦੱਸਿਆ ਕਿ 11 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ 15 ਮਾਰਚ ਤੱਕ ਚੋਣ ਪ੍ਰਕ੍ਰਿਆ ਮੁਕੰਮਲ ਕਰ ਲਈ ਜਾਵੇਗੀ।