ਲੁਧਿਆਣਾ, 21 ਜਨਵਰੀ, 2017 : ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਲਈ ਕੁੱਲ 136 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਤੋਂ ਪਹਿਲਾਂ ਕੱਲ ਅਤੇ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਦੌਰਾਨ ਕੁੱਲ 10 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਖੰਨਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਦੱਤ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਗੁਰਕੀਰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸਸ਼ੀ ਵਰਧਨ, ਸਾਡਾ ਪੰਜਾਬ ਪਾਰਟੀ ਦੇ ਧਰਮਜੀਤ ਸਿੰਘ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਬਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਰਾਜੀਵ ਕੁਮਾਰ, ਆਪਣਾ ਪੰਜਾਬ ਪਾਰਟੀ ਦੇ ਵਿਜੇ ਡਾਇਮੰਡ, ਆਜ਼ਾਦ ਉਮੀਦਵਾਰ ਚੰਦਰ ਦੇਵ ਅਤੇ ਭੁਪਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ।
ਹਲਕਾ ਸਮਰਾਲਾ ਵਿੱਚ ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ ਦੇ ਕ੍ਰਿਸ਼ਨ ਲਾਲ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਚੋਣ ਲੜਨ ਵਾਲੇ ਉਮੀਦਵਾਰਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਅਮਰੀਕ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਤਾ ਸਿੰਘ ਉਮੈਦਪੁਰੀ, ਆਮ ਆਦਮੀ ਪਾਰਟੀ ਦੇ ਸਰਬੰਸ ਸਿੰਘ ਮਾਣਕੀ, ਬਹੁਜਨ ਸਮਾਜ ਪਾਰਟੀ ਦੇ ਦਲਵੀਰ ਸਿੰਘ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਅਸ਼ਵਨੀ ਕੁਮਾਰ ਢੰਡ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ਼ਿੰਗਾਰਾ ਸਿੰਘ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਉਮੀਦਵਾਰ ਦਿਲਬਾਗ ਸਿੰਘ, ਆਪਣਾ ਪੰਜਾਬ ਪਾਰਟੀ ਦੇ ਭੁਪਿੰਦਰ ਸਿੰਘ, ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਦੇ ਮਨੋਹਰ ਲਾਲ ਰਹਿ ਗਏ ਹਨ।
ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਆਜ਼ਾਦ ਸਤਵੰਤ ਸਿੰਘ ਨੇ ਕਾਗਜ਼ ਵਾਪਸ ਲਏ, ਜਿਸ ਉਪਰੰਤ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਸਤਵਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਬ) ਦੇ ਸ਼ਰਨਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸੁਰਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਹਰਜੋਤ ਸਿੰਘ ਬੈਂਸ, ਜੇ ਐਂਡ ਕੇ ਨੈਸ਼ਨਲ ਪੈਂਥਰਜ਼ ਪਾਰਟੀ ਦੇ ਸੁਸ਼ੀਲ ਕੁਮਾਰ, ਸਾਡਾ ਪੰਜਾਬ ਪਾਰਟੀ ਦੇ ਜਗਬੀਰ ਸਿੰੰਘ, ਬਹੁਜਨ ਸੰਘਰਸ਼ ਦਲ ਦੇ ਉਮੀਦਵਾਰ ਰਣਧੀਰ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਨਗਿੰਦਰ ਕੁਮਾਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਮਨਵੀਰ ਸਿੰਘ ਗਰੇਵਾਲ, ਆਜ਼ਾਦ ਗੁਰਦੀਪ ਸਿੰਘ ਕਾਹਲੋਂ, ਆਜ਼ਾਦ ਦਲਜੀਤ ਸਿੰਘ, ਆਜ਼ਾਦ ਦਲੀਪ ਸਿੰਘ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿੱਚ ਆਜ਼ਾਦ ਗੁਰਮੇਲ ਸਿੰਘ ਨੇ ਆਪਣੇ ਕਾਗਜ਼ ਵਾਪਸ ਲਏ। ਜਿਸ ਉਪਰੰਤ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਜੀਵ ਤਲਵਾੜ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਹਰਦੀਪ ਸਿੰਘ, ਬਹੁਜਨ ਸਮਾਜ ਪਾਰਟੀ ਦੇ ਗੁਰਪ੍ਰੀਤ ਸਿੰਘ, ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜਸਵੰਤ ਸਿੰਘ, ਆਜ਼ਾਦ ਰਾਮੇਸ਼ ਕੁਮਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਹਲਕਾ ਲੁਧਿਆਣਾ (ਦੱਖਣੀ) ਤੋਂ ਆਜ਼ਾਦ ਸੰਜੇ ਕੁਮਾਰ ਨੇ ਕਾਗਜ਼ ਵਾਪਸ ਲੈ ਲਏ, ਜਿਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਹੀਰਾ ਸਿੰਘ ਗਾਬੜੀਆ, ਬਹੁਜਨ ਸਮਾਜ ਪਾਰਟੀ ਤੋਂ ਚਰਨ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਭੁਪਿੰਦਰ ਸਿੰਘ ਸਿੱਧੂ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਕੁੰਵਰ ਰੰਜਨ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਦਰਸ਼ਨ ਸਿੰਘ, ਆਪਣਾ ਪੰਜਾਬ ਪਾਰਟੀ ਦੇ ਪਰਮਿੰਦਰ ਸਿੰਘ ਕੁੱਕੀ, ਲੋਕ ਇਨਸਾਫ਼ ਪਾਰਟੀ ਦੇ ਬਲਵਿੰਦਰ ਸਿੰਘ, ਆਜ਼ਾਦ ਸੁੰਦਰ ਲਾਲ, ਆਜ਼ਾਦ ਮਨਿੰਦਰ ਸ਼ਰਮਾ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਹਲਕਾ ਆਤਮ ਨਗਰ ਤੋਂ ਬਹੁਜਨ ਸਮਾਜ ਪਾਰਟੀ ਦੇ ਰਾਜੇਸ਼ ਟਾਂਕ ਅਤੇ ਆਜ਼ਾਦ ਸ੍ਰੀਮਤੀ ਸੁਰਿੰਦਰ ਕੌਰ ਨੇ ਕਾਗਜ਼ ਵਾਪਸ ਲਏ, ਜਿਸ ਉਪਰੰਤ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਕਮਲਜੀਤ ਸਿੰਘ ਕੜਵਲ, ਸ਼੍ਰੋਮਣੀ ਅਕਾਲੀ ਦਲ ਦੇ ਗੁਰਮੀਤ ਸਿੰਘ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਦੀਪਕ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਅਵਤਾਰ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ, ਸਵਾਭੀਮਾਨ ਪਾਰਟੀ ਦੇ ਰਵੀ (ਵੈਦ) ਕੁਮਾਰ, ਆਜ਼ਾਦ ਉੱਧਮ ਸਿੰਘ, ਆਜ਼ਾਦ ਸ਼ਮਸ਼ੇਰ ਸਿੰਘ ਗਰੇਵਾਲ, ਆਜ਼ਾਦ ਰਜੇਸ਼ ਖੋਖਰ ਅਤੇ ਆਜ਼ਾਦ ਰਾਮ ਕਿਸ਼ੋਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਹਲਕਾ ਲੁਧਿਆਣਾ (ਕੇਂਦਰੀ) ਤੋਂ ਆਜ਼ਾਦ ਰਾਜੀਵ ਕੁਮਾਰ ਨੇ ਕਾਗਜ਼ ਵਾਪਸ ਲਏ, ਜਿਸ ਉਪਰੰਤ ਬਹੁਜਨ ਸਮਾਜ ਪਾਰਟੀ ਦੇ ਅਖਿਲੇਸ਼ ਸਿੰਘ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸੁਸ਼ੀਲ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਕੁਮਾਰ ਡਾਵਰ, ਭਾਰਤੀ ਜਨਤਾ ਪਾਰਟੀ ਦੇ ਗੁਰਦੇਵ ਸ਼ਰਮਾ, ਲੋਕ ਇਨਸਾਫ਼ ਪਾਰਟੀ ਦੇ ਵਿਪਨ ਸੂਦ ਕਾਕਾ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਰਾਜੀਵ ਕੁਮਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਹਲਕਾ ਲੁਧਿਆਣਾ (ਪੱਛਮੀ) ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਅਰੁਣ ਕੁਮਾਰ, ਆਮ ਆਦਮੀ ਪਾਰਟੀ ਦੇ ਅਹਿਬਾਬ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਕਮਲ ਚੇਟਲੀ, ਬਹੁਜਨ ਸਮਾਜ ਪਾਰਟੀ ਦੇ ਕੁਨਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਭਰਤ ਭੂਸ਼ਣ (ਆਸ਼ੂ), ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਦੇ ਜਗਰੂਪ ਸਿੰਘ ਕਰਾਰਾ, ਆਪਣਾ ਪੰਜਾਬ ਪਾਰਟੀ ਦੇ ਬਲਕੌਰ ਸਿੰਘ ਗਿੱਲ, ਸਵਾਭੀਮਾਨ ਪਾਰਟੀ ਦੇ ਮਨਦੀਪ ਸਿੰਘ ਧਾਲੀਵਾਲ, ਲੋਕ ਪ੍ਰਿਯਾ ਸਮਾਜ ਪਾਰਟੀ ਦੇ ਰਾਮ ਕੁਮਾਰ, ਬਹੁਜਨ ਮੁਕਤੀ ਪਾਰਟੀ ਦੇ ਵੈਦ ਰਾਮ ਸਿੰਘ ਦੀਪਕ, ਆਜ਼ਾਦ ਅਰਸ਼ਦੀਪ ਸਿੰਘ, ਆਜ਼ਾਦ ਕ੍ਰਿਸ਼ਨ ਲਾਲ ਬੱਬਰ, ਆਜ਼ਾਦ ਨਵਪ੍ਰੀਤ ਸਿੰਘ ਬੇਦੀ, ਆਜ਼ਾਦ ਬਲਦੇਵ ਰਾਜ ਕੱਤਣਾ ਚੋਣ ਮੈਦਾਨ ਵਿੱਚ ਹਨ।
ਹਲਕਾ ਲੁਧਿਆਣਾ (ਉੱਤਰੀ) ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਵੀਨ ਬਾਂਸਲ, ਬਹੁਜਨ ਸਮਾਜ ਪਾਰਟੀ ਦੇ ਰਾਜਿੰਦਰ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਕੇਸ਼ ਪਾਂਡੇ, ਜੇ ਐਂਡ ਕੇ ਨੈਸ਼ਨਲ ਪੈਂਥਰਜ਼ ਪਾਰਟੀ ਦੇ ਜੀਤ ਸ਼ਰਮਾ, ਬਹੁਜਨ ਮੁਕਤੀ ਪਾਰਟੀ ਦੇ ਜੋਗਿੰਦਰ ਲਾਲ, ਸ਼ਿਵ ਸੈਨਾ ਦੇ ਪ੍ਰੇਮ ਭੂਸ਼ਣ ਜੈਨ, ਲੋਕ ਇਨਸਾਫ਼ ਪਾਰਟੀ ਦੇ ਰਣਧੀਰ ਸਿੰਘ ਸਿਵੀਆ, ਆਜ਼ਾਦ ਹੇਮਰਾਜ ਅਗਰਵਾਲ, ਆਜ਼ਾਦ ਮਦਨ ਲਾਲ ਬੱਗਾ, ਆਜ਼ਾਦ ਪ੍ਰਵੀਨ ਕੁਮਾਰ ਅਤੇ ਆਜ਼ਾਦ ਰਾਕੇਸ਼ ਜੈਨ ਚੋਣ ਮੈਦਾਨ ਵਿੱਚ ਹਨ।
ਹਲਕਾ ਗਿੱਲ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੁਲਦੀਪ ਸਿੰਘ, ਆਮ ਆਦਮੀ ਪਾਰਟੀ ਦੇ ਜੀਵਨ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ, ਬਹੁਜਨ ਸਮਾਜ ਪਾਰਟੀ ਦੇ ਬਿੱਕਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸੁਖਪ੍ਰੀਤ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਹਰਬੰਸ ਸਿੰਘ, ਆਜ਼ਾਦ ਸੁਨੀਤ, ਆਜ਼ਾਦ ਕਰਤਿੰਦਰਪਾਲ ਸਿੰਘ, ਆਜ਼ਾਦ ਕੁਲਦੀਪ ਸਿੰਘ, ਆਜ਼ਾਦ ਦਰਸ਼ਨ ਸਿੰਘ ਚੋਣ ਮੈਦਾਨ ਵਿੱਚ ਹਨ।
ਹਲਕਾ ਪਾਇਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਈਸ਼ਰ ਸਿੰਘ ਮੇਹਰਬਾਨ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸੰਦੀਪ ਸਿੰਘ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਕੁਲਵੰਤ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਲਾਪਰਾਂ, ਬਹੁਜਨ ਸਮਾਜ ਪਾਰਟੀ ਦੇ ਦਲਬਾਰਾ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਲਖਵੀਰ ਸਿੰਘ ਲੱਖਾ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਐਡਵੋਕੇਟ ਇੰਦਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਗੁਰਵਿੰਦਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਕੈਪਟਨ ਰਾਮਪਾਲ ਸਿੰਘ, ਆਜ਼ਾਦ ਸ਼ਮਸ਼ੇਰ ਸਿੰਘ, ਆਜ਼ਾਦ ਕਰਨ ਕਾਂਗੜਾ, ਆਜ਼ਾਦ ਜਗਤਾਰ ਸਿੰਘ, ਆਜ਼ਾਦ ਪ੍ਰੇਮ ਸਿੰਘ ਚੋਣ ਮੈਦਾਨ ਵਿੱਚ ਹਨ।
ਹਲਕਾ ਦਾਖਾ ਤੋਂ ਆਜ਼ਾਦ ਜੈ ਪ੍ਰਕਾਸ਼ ਜੈਨ ਨੇ ਕਾਗਜ਼ ਵਾਪਸ ਲੈ ਲਏ। ਜਿਸ ਉਪਰੰਤ ਆਮ ਆਦਮੀ ਪਾਰਟੀ ਦੇ ਹਰਵਿੰਦਰ ਸਿੰਘ ਫੂਲਕਾ, ਬਹੁਜਨ ਸਮਾਜ ਪਾਰਟੀ ਦੇ ਜਸਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਮੇਜਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਕੁਲਵੰਤ ਸਿੰਘ, ਜੇ ਐਂਡ ਕੇ ਨੈਸ਼ਨਲ ਪੈਂਥਰਜ਼ ਪਾਰਟੀ ਦੇ ਗੁਰਸ਼ਰਨ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜੋਗਿੰਦਰ ਸਿੰਘ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਤਰਸੇਮ ਲਾਲ, ਆਜ਼ਾਦ ਮਨਪ੍ਰੀਤ ਸਿੰਘ ਚੋਣ ਮੈਦਾਨ ਵਿੱਚ ਹਨ।
ਹਲਕਾ ਰਾਏਕੋਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਇੰੰਦਰ ਇਕਬਾਲ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸੁਰਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ, ਸੀ.ਪੀ.ਆਈ. (ਐੱਮ) ਦੇ ਮੋਤਾ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਸਿਕੰਦਰ ਸਿੰਘ ਅਤੇ ਆਜ਼ਾਦ ਦਲਜੀਤ ਸਿੰਘ ਚੋਣ ਮੈਦਾਨ ਵਿੱਚ ਹਨ।
ਹਲਕਾ ਜਗਰਾਂਉ ਤੋਂ ਆਜ਼ਾਦ ਰਾਮਰਛਪਾਲ ਸਿੰਘ ਨੇ ਕਾਗਜ਼ ਵਾਪਸ ਲੈ ਲਏ ਹਨ। ਜਿਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀਮਤੀ ਅਮਰਜੀਤ ਕੌਰ ਸਾਹੋਕੇ, ਆਮ ਆਦਮੀ ਪਾਰਟੀ ਦੀ ਸ੍ਰੀਮਤੀ ਸਰਵਜੀਤ ਕੌਰ ਮਾਣੂਕੇ, ਬਹੁਜਨ ਸਮਾਜ ਪਾਰਟੀ ਦੇ ਸੂਬੇਦਾਰ ਸਾਧੂ ਸਿੰਘ, ਸੀ.ਪੀ.ਆਈ.(ਐੱਮ) ਦੇ ਬਲਜੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਮਲਕੀਤ ਸਿੰਘ ਦਾਖਾ, ਆਪਣਾ ਪੰਜਾਬ ਪਾਰਟੀ ਦੇ ਜਸਵੀਰ ਸਿੰਘ, ਆਜ਼ਾਦ ਅਵਤਾਰ ਸਿੰਘ ਬਿੱਲਾ, ਆਜ਼ਾਦ ਸ੍ਰੀਮਤੀ ਗੁਰਮਿੰਦਰ ਕੌਰ, ਆਜ਼ਾਦ ਗੁਰਮੀਤ ਸਿੰਘ ਚੋਣ ਮੈਦਾਨ ਵਿੱਚ ਰਹਿ ਗਏ ਹਨ।