← ਪਿਛੇ ਪਰਤੋ
ਕਾਠਮੰਡੂ, 5 ਫਰਵਰੀ, 2017 : ਉਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ 'ਚ ਭਾਰਤ-ਨੇਪਾਲ ਸਰਹੱਦ 12 ਤੋਂ 14 ਫਰਵਰੀ ਦਰਮਿਆਨ ਸੀਲ ਰਹੇਗੀ। ਦੋਹਾਂ ਦੇਸ਼ਾਂ ਦੇ ਪ੍ਰਸ਼ਾਸਨਿਕ ਪ੍ਰਤੀਨਿਧੀਆਂ ਅਤੇ ਸੁਰੱਖਿਆ ਅਧਿਕਾਰੀਆਂ ਦੀ ਸਾਂਝੀ ਬੈਠਕ 'ਚ ਇਸ ਦੌਰਾਨ ਸਰਹੱਦੀ ਇਲਾਕਿਆਂ ਨੂੰ ਬੰਦ ਕਰਨ ਅਤੇ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਗਿਆ। ਕੰਚਨਪੁਰ ਜ਼ਿਲਾ ਪੁਲਸ ਦਫਤਰ ਦੇ ਪੁਲਸ ਅਧਿਕਾਰੀ ਪ੍ਰਕਾਸ਼ ਬਹਾਦੁਰ ਚੰਦ ਨੇ ਕਿਹਾ ਕਿ ਮੀਟਿੰਗ 'ਚ ਇਹ ਸਮਝੌਤਾ ਹੋਇਆ ਕਿ ਦੂਜੇ ਦੇਸ਼ਾਂ ਦੇ ਲੋਕ ਜੋ ਜਾਇਜ਼ ਦਸਤਾਵੇਜ਼ 'ਤੇ ਯਾਤਰਾ ਕਰ ਰਹੇ ਹਨ ਉਨ੍ਹਾਂ ਨੂੰ ਭਾਰਤ-ਨੇਪਾਲ ਸਰਹੱਦ ਪਾਰ ਕਰਨ ਦੀ ਇਜਾਜ਼ਤ ਹੋਵੇਗੀ। ਐਸ. ਪੀ. ਚੰਦ ਨੇ ਕਿਹਾ ਕਿ ਬਹੁਤ ਜ਼ਰੂਰੀ ਗੱਡੀਆਂ ਨੂੰ ਜਾਇਜ਼ ਐਂਟਰੀ ਪਾਸ ਤੋਂ ਆਉਣ-ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
Total Responses : 267