ਪਿੰਡ ਟਰਪਈ ਵਿਖੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ।
ਮਜੀਠਾ, 22 ਜਨਵਰੀ 2017: ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਿਕਾਊ ਕਿਸਮ ਦਾ ਬੰਦਾ ਹੈ। 'ਜੈਸਾ ਹੈ ਵੈਸੀ ਸੋਚ' ਵਾਂਗ ਉਹ ਦੂਜਿਆਂ ਨੂੰ ਵੀ ਵਿਕਾਊ ਸਮਝਣ ਗੁਸਤਾਖ਼ੀ ਕਰ ਰਿਹਾ ਹੈ। ਪਰ ਪੰਜਾਬ ਦੇ ਲੋਕ ਵਿਕਾਊ ਨਹੀਂ, ਦਸਾਂ ਨੋਂਹਾਂ ਦੀ ਕਿਰਤ ਕਮਾਈ ਕਰਨ ਵਾਲੇ ਪੰਜਾਬ ਦੇ ਮਿਹਨਤੀ,ਵਫ਼ਾਦਾਰ ਤੇ ਬਹਾਦਰ ਲੋਕਾਂ ਨੇ ਪਹਿਲਾਂ ਵੀ ਸਿਕੰਦਰ, ਅਬਦਾਲੀਆਂ ਅਤੇ ਗਜਨਵੀਆਂ ਨੂੰ ਸਬਕ ਸਿਖਾਇਆ ਹੈ।ਵੋਟਰਾਂ ਨੂੰ ਵਿਕਾਊ ਕਹਿਣ ਲਈ ਕੇਜਰੀਵਾਲ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ ਅਤੇ 4 ਫਰਵਰੀ ਨੂੰ ਲੋਕ ਉਸ ਦੇ ਛੱਕੇ ਛੁਡਾ ਦੇਣਗੇ।
ਸ: ਮਜੀਠੀਆ ਪਿੰਡ ਟਰਪਈ ਵਿਖੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਸਨਮਾਨਿਤ ਕੀਤਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਸੇ ਲੈ ਕੈ ਵੋਟ ਪਾਉਣ ਲਈ ਲਾਲਚ ਦੇਣ ਲਈ ਕੇਜਰੀਵਾਲ ਦੀ ਚੋਣ ਕਮਿਸ਼ਨ ਦੀ ਤਰਫ਼ੋਂ ਫਟਕਾਰ ਲਾਉਂਦਿਆਂ ਪਾਰਟੀ ਦੀ ਮਾਨਤਾ ਖਤਮ ਕਰਨ ਦੀ ਚਿਤਾਵਨੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸੌੜੀ ਰਾਜਸੀ ਹਿਤਾਂ ਲਈ ਅੰਨ੍ਹੇ ਹਜ਼ਾਰੇ ਨੂੰ ਵਰਤਿਆ, ਪ੍ਰਸ਼ਾਂਤ ਭੂਸ਼ਨ ਯੋਗਿਦਰ ਯਾਦਵ ਆਦਿ ਨੂੰ ਠਗਿਆ, ਅੱਜ ਉਹ ਸਮਝ ਦਾ ਹੈ ਕਿ ਪੰਜਾਬ ਅਤੇ ਗੋਆ ਦੇ ਲੋਕ ਵੀ ਉਸ ਵਾਂਗ ਬੇਈਮਾਨ ਅਤੇ ਵਿਕਾਊ ਹਨ।
ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਯ; ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ 'ਤੇ ਸ: ਮਜੀਠੀਆ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਦੀ ਭਾਸ਼ਾ ਤੋਂ ਉਸ ਦੇ ਕਿਰਦਾਰ ਦੀ ਡੂੰਘਾਈ ਦਾ ਪਤਾ ਚਲਦਾ ਹੈ। ਉਹਨਾਂ ਕਿਹਾ ਕਿ ਸਿੱਧੂ ਕਦੀ ਸ: ਬਾਦਲ ਨੂੰ ਪਿਤਾ ਕਹਿੰਦਾ ਹੁੰਦਾ ਸੀ ਤੇ ਸੋਨੀਆ ਨੂੰ ਮੁਨੀ ਤੋਂ ਵਧ ਬਦਨਾਮ, ਰਾਹੁਲ ਉਸ ਲਈ ਪੱਪੂ ਸੀ ਪਰ ਅੱਜ ਉਹ ਉਸੇ ਪੱਪੂ ਦੇ ਪੈਰੀਂ ਲੇਟਣਾ ਆਪਣੀ ਸ਼ਾਨ ਸਮਝ ਰਿਹਾ ਹੈ।
ਸ: ਮਜੀਠੀਆ ਨੇ ਕਿਹਾ ਵੈਲਫਰ ਰਾਜਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੇ ਜੀਵਨ ਨੂੰ ਉੱਚਿਆਂ ਚੁੱਕਣ ਨੂੰ ਪਹਿਲ ਦੇਵੇ, ਅਕਾਲੀ ਦਲ ਨੇ ਹਮੇਸ਼ਾਂ ਲੋਕ ਹਿਤਾਂ ਨੂੰ ਪਹਿਲ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਅਕਾਲੀ ਦਲ ਦਾ ਚੋਣ ਮੈਨੀਫੈਸਟੋ 'ਚ ਸ: ਬਾਦਲ ਨੇ ਕਈ ਅਹਿਮ ਫੈਸਲੇ ਲਏ ਹਨ ਅਤੇ ਲੋਕ ਹਿਤਾਂ ਵਲ ਸੇਧਿਤ ਮੈਨੀਫੈਸਟੋ ਪ੍ਰਤੀ ਹਮੇਸ਼ਾਂ ਦੀ ਤਰਾਂ ਹਲ ਹਾਲ ਵਿੱਚ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਉਹਨਾਂ ਕਿਹਾ ਕਿ ਹਰੇਕ ਵਰਗ ਨੂੰ ਦਿੱਤਿਆਂ ਜਾ ਰਹੀਆਂ ਸਹੂਲਤਾਂ ਨਾ ਕੇਵਲ ਜਾਰੀ ਰਹਿਣਗੀਆਂ ਸਗੋਂ ਪੰਜ ਕਿਲੇ ਤਕ ਕਿਸਾਨਾਂ ਨੂੰ 2 ਲੱਖ ਸਾਲਾਨਾ ਵਿਆਜ ਮੁਕਤ ਫਸਲੀ ਕਰਜ਼ਾ ਦੇਣਾ, ਸ਼ਗਨ ਸਕੀਮ 15 ਤੋਂ 51 ਹਜ਼ਾਰ ਰੁਪੈ ਕਰਨਾ, ਆਟਾ ਦਾਲ ਦੇ ਨਾਲ ਖੰਡ ਅਤੇ ਘਿਓ ਦੇਣ ਦੇ ਵਾਅਦਿਆਂ ਤੋਂ ਇਲਾਵਾ ਇਸ ਵਾਰ 2 ਹਜ਼ਾਰ ਕਰੋੜ ਦੀ ਲਾਗਤ ਨਾਲ ਸ਼ਹਿਰੀ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਦਿੱਤੇ ਗਏ ਚੈੱਕ ਦੀ ਤਰਜ਼ 'ਤੇ 5 ਲੱਖ ਪੇਡੂ ਲੋਕਾਂ ਨੂੰ ਵੀ ਪੱਕੇ ਮਕਾਨ ਬਣਾ ਕੇ ਦਿੱਤਾ ਜਾਵੇਗਾ।
ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂਆਂ ਵਿੱਚ ਰਾਜਾ ਮਸੀਹ, ਦਲਬੀਰ ਸਿੰਘ, ਸ਼ਿੰਦਾ ਸਿੰਘ, ਰਾਹੁਲ, ਸੰਨੀ, ਨਾਨਕ, ਸੋਨੂ, ਕਸ਼ਮੀਰ ਸੋਨਾ, ਗੁਰਮੁਖ ਸਿੰਘ, ਜੌਹਲ, ਸਤਾ, ਬਲਵਿੰਦਰ, ਰੋਡਾ, ਬਿਕਾ, ਮੋਨੂ ਆਦਿ ਸ਼ਾਮਿਲ ਹਨ। ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ,ਗਗਨਦੀਪ ਸਿੰਘ ਭਕਨਾ, ਯੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰਭਦਿਆਲ ਸਿੰਘ ਪੰਨਵਾ, ਬਬੀ ਭੰਗਵਾਂ, ਸਰਪੰਚ ਦਿਲਬਾਗ ਸਿੰਘ, ਜਥੇਦਾਰ ਹਰਬੰਸ ਸਿੰਘ, ਕੁਲਦੀਪ ਸਿੰਘ, ਬਰਜਿੰਦਰ ਸਿੰਘ, ਪਲਵਿੰਦਰ, ਸਰਵਨ ਨੰਬਰਦਾਰ, ਬਲਰਾਜ, ਕਸ਼ਮੀਰ ਗੁਲਜਾਰ ਆਦਿ ਮੌਜੂਦ ਸਨ,