ਰੂਪਨਗਰ, 9 ਜਨਵਰੀ, 2017 : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੁਪਨਗਰ ਸ਼੍ਰੀ ਕਰਨੇਸ਼ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਵਲੋਂ ਅੱਜ ਇਥੇ ਸਵੀਪ ਤਹਿਤ ਵੋਟਰ ਜਾਗਰੁਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਮੋਹਨ ਸਿੰਘ ਲਹਿਲ ਜ਼ਿਲ੍ਹਾ ਸਿਖਿਆ ਅਫਸਰ ਨੇ ਦਸਿਆ ਕਿ ਇਹ ਰੈਲੀ ਸ਼੍ਰੀਮਤੀ ਜਸਵਿੰਦਰ ਕੌਰ ਪ੍ਰਿੰਸੀਪਲ ਦੀ ਅਗਵਾਈ ਵਿਚ ਕੱਢੀ ਗਈ। ਇਹ ਰੈਲੀ ਸਕੂਲ ਤੋਂ ਰਵਾਨਾ ਹੋ ਕੇ ਸ਼ਹਿਰ ਵਿਚ ਹੁੰਦੀ ਹੋਈ ਸਕੂਲ ਵਿਚ ਸਮਾਪਤ ਹੋਈ।
ਇਸ ਮੌਕੇ ਸ਼੍ਰੀ ਲੈਹਲ ਨੇ ਦਸਿਆ ਕਿ ਇਸ ਰੈਲੀ ਦਾ ਮੰਤਵ ਸ਼ਹਿਰ ਵਾਸੀਆਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ ਕਿ ਸਾਰੇ ਵੋਟਰ ਆਪਣੇ ਵੋਟ ਦਾ ਨਿਰਪੱਖ ਅਤੇ ਬਿੰਨਾਂ ਕਿਸੇ ਡਰ ਭੈਅ ਤੋਂ ਇਸਤੇਮਾਲ ਕਰਨ।ਉਨਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।