ਰਾਸ਼ਟਰਵਾਦੀ ਸ਼ਿਵ ਸੈਨਾ, ਪੰਜਾਬ ਦੇ ਇੰਚਾਰਜ ਸ੍ਰੀ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਸੈਨਾ ਦੇ ਆਗੂਆਂ ਅਤੇ ਕਾਂਗਰਸ ਛਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ 40 ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਸ: ਮਜੀਠੀਆ ਨੇ ਕੀਤਾ।
ਅੰਮ੍ਰਿਤਸਰ 24 ਜਨਵਰੀ 2017: ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਭਾਜਪਾ ਤੋਂ ਨਵੇਂ ਨਵੇਂ ਕਾਂਗਰਸੀ ਬਣੇ ਨਵਜੋਤ ਸਿੰਘ ਸਿੱਧੂ ਦੀਆਂ ਧਮਕੀਆਂ ਦੇ ਜਵਾਬ ਵਿੱਚ ਉਸ 'ਤੇ ਪਲਟ ਵਾਰ ਕਰਦਿਆਂ ਕਰਾਰਾ ਜਵਾਬ ਦਿੱਤਾ ਹੈ।ਸ: ਮਜੀਠੀਆ ਨੇ ਕਿਹਾ ਕਿ ਸਿੱਧੂ ਦੀਆਂ ਲੱਤਾਂ ਵਿੱਚ ਇੰਨੀ ਜਾਨ ਹੈ ਨਹੀਂ ਜੋ ਮਜੀਠੀਆ ਨੂੰ ਹੱਥ ਪਾ ਸਕੇ, ਉਹਨਾਂ ਕਿਹਾ ਕਿ ਜੇ ਮੈਨੂੰ ਮੌਕੇ ਮਿਲ ਗਿਆ ਤਾਂ ਮੈ ਸਿੱਧੂ ਨੂੰ ਬੰਦੇ ਦਾ ਪੁੱਤ ਜ਼ਰੂਰ ਬਣਾ ਦਿਆਂਗਾ।
ਸ: ਮਜੀਠੀਆ ਪਿੰਡ ਪਤਾਲਪੁਰੀ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਆਏ ਸਨ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਸਿੱਧੂ ਇੱਕ ਅਹਿਸਾਨਫਰਾਮੋਸ਼ ਹੈ, ਉਹਨਾਂ ਕਿਹਾ ਕਿ ਸਿੱਧੂ ਆਪਣੀ ਜ਼ੁਬਾਨ ਤੋਂ ਕਹੀ ਗਈ ਉਸ ਗਲ ਤੋਂ ਕਿਵੇਂ ਮੁਨਕਰ ਹੋ ਸਕੇਗਾ ਜਿਸ ਵਿੱਚ ਮੇਰੇ ਅਤੇ ਮਜੀਠਾ ਵਾਲਿਆਂ ਵੱਲੋਂ ਸਖ਼ਤ ਮਿਹਨਤ ਨਾਲ ਉਨ•ਾਂ ਨੂੰ ਤਿੰਨ ਵਾਰ ਐੱਮ ਪੀ ਜਿਤਾਉਣ 'ਤੇ ਉਸ ਨੇ ਸਟੇਜਾਂ ਤੋਂ ਕਿਹਾ ਸੀ ਕਿ ਜੇ ਮਜੀਠੀਆ ਤੇ ਮਜੀਠੇ ਵਾਲੇ ਮੇਰੇ ਚੰਮ ਦੀਆਂ ਜੁੱਤੀਆਂ ਵੀ ਬਣਾ ਕੇ ਪਾ ਲਵੇ ਮੈ ਤਾਂ ਵੀ ਉਹਨਾਂ ਦਾ ਅਹਿਸਾਨ ਨਹੀਂ ਚੁਕਾ ਸਕਾਂਗਾ। ਸ: ਮਜੀਠੀਆ ਨੇ ਸਿੱਧੂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਦੁਨੀਆ ਜਾਣ ਚੁੱਕੀ ਹੈ ਕਿ ਤੂੰ ਇੱਕ ਵਿਕਾਊ ਮਾਲ ਹੈ ਅਤੇ ਕੁਰਸੀ ਖ਼ਾਤਰ ਵਿਕ ਗਿਆ ਹੈ।ਉਨ•ਾਂ ਸਿੱਧੂ ਨੂੰ ਅੰਤਰਝਾਤ ਮਾਰਨ ਦੀ ਗਲ ਕਰਦਿਆਂ ਸਵਾਲ ਉਠਾਇਆ ਤੇ ਕਿਹਾ ਕਿ ਸਿੱਧੂ ਤੇਰਾ ਕੀ ਕਿਰਦਾਰ ਹੈ? ਜਿਸ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਾਇਆ ਅਤੇ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਕੀਤੇ ਉਸ ਨਾਲ ਬੇਸ਼ਰਮੀ ਨਾਲ ਜਾ ਖਲੋਤਾ। ਉਹਨਾਂ ਯਾਦ ਕਰਾਇਆ ਕਿ ਸਿੱਧੂ ਲਈ ਰਾਹੁਲ ਪੱਪੂ ਸੀ ਤੇ ਸੋਨੀਆ ਮੁਨੀ ਤੋਂ ਵਧ ਬਦਨਾਮ ਫਿਰ ਕਿਊ ਉਹ ਅੱਜ ਇਨ•ਾਂ ਲੋਕਾਂ ਦੇ ਪੈਰੀਂ ਪੈ ਰਿਹਾ ਹੈ।
ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਕੋਲ ਲੋਕਾਂ ਨੂੰ ਦੇਣ ਲਈ ਕੁੱਝ ਨਹੀਂ ਹਨ। ਇਹ ਲੋਕ ਸਿਰਫ਼ ਦੂਜਿਆਂ 'ਤੇ ਇਲਜ਼ਾਮ ਬਾਜੀ ਕਰਕੇ ਅਤੇ ਝੂਠੇ ਆਰੋਪ ਲਗਾ ਕੇ ਰਾਜਨੀਤੀ ਕਰ ਰਹੇ ਹਨ।ਕੇਜਰੀਵਾਲ ਦੇ ਮੰਤਰੀ ਤੇ ਆਗੂ ਭਾਵੇਂ ਸੈਕਸ ਸਕੈਂਡਲਾਂ 'ਚ ਫਸ ਜਾਣ ਉਹਨਾਂ ਪ੍ਰਧਾਨ ਮੰਤਰੀ ਮੋਦੀ ਜਾਂ ਵਿਰੋਧੀਆਂ ਨੂੰ ਹੀ ਦੋਸ਼ ਦੇਣਾ ਹੁੰਦਾ ਹੈ, ਉਹਨਾਂ ਕਿਹਾ , '' ਮੈ ਤਾਂ ਇਹੀ ਕਹਿ ਸਕਦਾ ਹਾਂ ਕਿ ''ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ''। ਉਹਨਾਂ ਕਿਹਾ ਕਿ ਦਿੱਲੀ 'ਚ ਕੁੱਝ ਵੀ ਸਵਾਰ ਨਾ ਸਕਣ ਲਈ ਕੇਜਰੀਵਾਲ ਅਤੇ ਕੈਪਟਨ ਦੇ ਲਾਰਿਆਂ ਤੋਂ ਚੰਗੀ ਤਰਾਂ ਵਾਕਫ਼ ਪੰਜਾਬ ਦੇ ਲੋਕ ਇਹਨਾਂ ਖੋਖਲੇ ਦਾਅਵੇ ਕਰਨ ਵਾਲਿਆਂ ਤੋਂ ਕਿਨਾਰਾ ਕਰ ਰਹੇ ਹਨ, ਜਦ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਜੋ ਕਿਹਾ ਸੋ ਕਰ ਕੇ ਵਿਖਾਇਆ ਹੈ, ਜਿਸ ਕਾਰਨ ਲੋਕਾਂ ਦਾ ਸ: ਬਾਦਲ 'ਤੇ ਵਿਸ਼ਵਾਸ ਅੱਗੇ ਨਾਲੋਂ ਵੀ ਵਧਿਆ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਮਿਲ ਰਹੇ ਹੁੰਗਾਰੇ ਅਤੇ ਭਰੋਸੇ ਤੋਂ ਯਕੀਨ ਹੈ ਕਿ ਗੱਠਜੋੜ 85 ਸੀਟਾਂ ਜਿੱਤ ਕੇ ਮੁੜ ਤੀਜੀ ਵਾਰ ਸਰਕਾਰ ਬਣਾਏਗੀ।
ਇਸ ਮੌਕੇ ਰਾਸ਼ਟਰਵਾਦੀ ਸ਼ਿਵ ਸੈਨਾ, ਪੰਜਾਬ ਦੇ ਇੰਚਾਰਜ ਸ੍ਰੀ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਸੈਨਾ ਦੇ ਆਗੂਆਂ ਨੇ ਅਤੇ ਕਾਂਗਰਸ ਛਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ 40 ਪਰਿਵਾਰਾਂ ਨੂੰ ਸ: ਮਜੀਠੀਆ ਨੇ ਸਨਮਾਨਿਤ ਕੀਤਾ।