ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਮੋਹਾਲੀ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਸੈਕਟਰ ਅਫ਼ਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।
ਐਸ.ਏ.ਐਸ ਨਗਰ, 07 ਜਨਵਰੀ, 2017 : ਵਿਧਾਨ ਸਭਾ ਚੋਣਾਂ 2017 ਦੌਰਾਨ ਵਿਧਾਨ ਸਭਾ ਹਲਕਾ 053-ਐਸ.ਏ.ਐਸ.ਨਗਰ ਵਿਖੇ ਸੈਕਟਰ ਅਫ਼ਸਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਇਹ ਹਦਾਇਤਾਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਮੋਹਾਲੀ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਸੈਕਟਰ ਅਫ਼ਸਰਾਂ ਨਾਲ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀਆਂ। ਇਸ ਮੀਟਿੰਗ ਵਿੱਚ 28 ਸੈਕਟਰ ਅਫ਼ਸਰਾਂ ਸਮੇਤ ਰਿਜਰਵ ਸੈਕਟਰ ਅਫ਼ਸਰਾਂ ਵੱਲੋਂ ਵੀ ਭਾਗ ਲਿਆ ਗਿਆ। ਸ੍ਰੀ ਥਿੰਦ ਨੇ ਬੂਥਾਂ ਦਾ ਰੂਟ ਪਲਾਨ, ਬੂਥਾਂ ਦੀ ਲਿਸਟ ਅਤੇ ਚੋਣ ਸਮੱਗਰੀ ਸੈਕਟਰ ਅਫ਼ਸਰਾਂ ਨੂੰ ਮੁਹੱਈਆ ਕਰਵਾਈ ਅਤੇ ਅਲਾਟ ਕੀਤੇ ਪੋਲਿੰਗ ਬੁੂਥਾਂ ਵਿੱਚ ਬਿਜਲੀ, ਪਾਣੀ, ਫਰਨੀਚਰ ਅਤੇ ਚੋਣਾਂ ਲਈ ਹੋਰ ਸਬੰਧਤ ਇੰਤਜਾਮਾਂ ਦਾ ਜਾਇਜਾ ਲੈਣ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤੇ ਗਏ।