ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਮੀਰੀ-ਪੀਰੀ ਸੇਵਾ ਦਲ ਸੰਜਰਪੁਰ ਦੇ ਸੰਚਾਲਕ ਵੱਲੋਂ ਤਿਆਰ ਕੀਤੇ ਕੈਲੰਡਰ ਨੂੰ ਲੋਕ ਅਰਪਿਤ ਕਰਦੇ ਹੋਏ।
ਪਟਿਆਲਾ, 7 ਜਨਵਰੀ, 2017 : ਪੰਥਕ ਜਥੇਬੰਦੀਆਂ ਦੀਆਂ ਵਧੀਆਂ ਸੇਵਾਵਾਂ ਨੇ ਖਾਲਸੇ ਨੂੰ ਚੜ੍ਹਦੀਕਲ੍ਹਾ ਵੱਲ ਤੋਰਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੀਰੀ-ਪੀਰੀ ਸੇਵਾ ਦਲ ਸੰਜਰਪੁਰ ਦੇ ਸੰਚਾਲਕ ਭਾਈ ਮਨਪ੍ਰੀਤ ਸਿੰਘ ਵੱਲੋਂ ਤਿਆਰ ਕੀਤੇ ਸਲਾਨਾ ਕਲੰਡਰ ਨੂੰ ਲੋਕ ਅਰਪਣ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਥ ਖ਼ਾਲਸੇ ਦੀ ਸਿਰਜਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਕੀਤੀ। ਜਿਥੇ ਕਿ ਇਕ ਸਧਾਰਣ ਵਿਅਕਤੀ ਨੂੰ ਅੰਮ੍ਰਿਤ ਦੀ ਦਾਤ ਦੀ ਬਖਸਿਸ਼ ਕਰਕੇ ਇਤਨੇ ਸ਼ਕਤੀਸ਼ਾਲੀ ਬਣਾ ਦਿਤਾ ਕਿ ਉਹ ਸਵਾ ਲੱਖ ਨਾਲ ਇਕੱਲਾ-ਇਕੱਲਾ ਸਿੰਘ ਮੁਕਾਬਲਾ ਕਰਨ ਯੋਗ ਬਣ ਗਿਆ। ਹੁਣ ਪੰਥ ਖਾਲਸਾ ਦੇ ਸਿਰਜਨਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸੰਗਤਾਂ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੀਆਂ ਹਨ। ਪ੍ਰੋ. ਬਡੂੰਗਰ ਨੇ ਦੱਸਿਆ ਕਿ 10 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਚੇਤਨਾ ਮਾਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢਿਆ ਜਾ ਰਿਹਾ ਹੈ। ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਨੌਜਵਾਨ ਸ਼ਮੂਲਿਤ ਕਰਨ ਜਾ ਰਹੇ ਹਨ। ਇਸ ਪੰਥਕ ਕਾਰਜ ਲਈ ਵੱਖ-ਵੱਖ ਧਾਰਮਿਕ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤਖ਼ਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਵਿਖੇ ਸਮਾਗਮਾਂ ਵਿਚ ਸ਼ਮੂਲੀਤ ਕਰਨ ਵਾਲੀਆਂ ਸੰਗਤਾਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਕੈਲੰਡਰ ਰਲੀਜ਼ ਕਰਨ ਮੌਕੇ ਡਾ. ਪਰਮਜੀਤ ਸਿੰਘ ਸਰੋਆ, ਕੁਲਜੀਪ ਸਿੰਘ ਮੱਲੀ ਚੇਅਰਮੈਨ ਪੰਜ-ਆਬ ਸੇਵਾ ਮੰਚ, ਭਾਈ ਮਨਪ੍ਰੀਤ ਸਿੰਘ ਮੁਖੀ ਮੀਰੀ-ਪੀਰੀ ਸੇਵਾ ਦਲ ਸੰਜਰਪੁਰ, ਗੁਰਜੀਤ ਸਿੰਘ ਉਪਲੀ ਪ੍ਰਧਾਨ ਕਲਗੀਧਰ ਸਭਾ, ਲਾਲ ਸਿੰਘ ਸਰਪੰਚ ਮਰਦਾਂਪੁਰ, ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਮਰਦਾਂਪੁਰ ਆਦਿ ਹਾਜਰ ਸਨ।