ਸਰਪੰਚ ਬਲਵੀਰ ਸਿੰਘ ਜਖਮੀ ਹਾਲਤ ਵਿੱਚ
ਗੁਰੂਹਰਸਹਾਏ/ਫਿਰੋਜ਼ਪੁਰ, 4 ਫਰਵਰੀ, 2017 (ਜਗਦੀਸ਼ ਥਿੰਦ) : ਵਿਧਾਨ ਸਭਾ ਗੁਰੂਹਰਸਹਾਏ ਅੰਦਰ ਚੋਣ ਅਮਲ ਦੌਰਾਨ ਇੱਕ ਅਕਾਲੀ ਸਰਪੰਚ ਅਤੇ ਉਸ ਦਾ ਪੁੱਤਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਗੁਰੂਹਰਸਹਾਏ ਸ਼ਹਿਰ ਅੰਦਰ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਨਕਾਬਪੋਸ਼ ਮੋਟਰਸਾਇਕਲ ਸਵਾਰਾਂ ਨੇ ਹਵਾਈ ਫਾਇਰਿੰਗ ਕਰਕੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਬਾਵਜੂਦ ਹਲਕੇ ਅੰਦਰ ਖਬਰ ਲਿਖੇ ਜਾਣ ਤੱਕ ਕੁੱਲ 213 ਪੋਲਿੰਗ ਬੂਥਾਂ ਵਿੱਚੋਂ 208 ਬੂਥਾਂ ਤੇ ਮੁਕੰਮਲ ਹੋਈ ਪੋਲਿੰਗ ਦੌਰਾਨ 85.53 ਪ੍ਰਤੀਸ਼ਤ ਮਤਦਾਨ ਹੋ ਚੁੱਕਿਆਂ ਸੀ ਅਤੇ ਪੰਜ ਬੂਥਾਂ ਤੇ ਮਤਦਾਨ ਜਾਰੀ ਸੀ। ਬੀਤੀ ਸ਼ਾਮ ਸਰਹੱਦੀ ਪਿੰਡ ਮੇਘਾ ਰਾਏ ਹਿਠਾੜ ਦੇ ਪੋਲਿੰਗ ਬੂਥ ਤੇ ਮੌਜੂਦਾਂ ਅਕਾਲੀ ਦਲ ਨਾਲ ਸਬੰਧਤ ਸਰਪੰਚ ਬਲਵੀਰ ਸਿੰਘ ਪੁੱਤਰ ਬੱਗਾ ਸਿੰਘ ਅਤੇ ਪ੍ਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਦੇ ਸਿਰ ਤੇ ਸੱਟਾਂ ਲੱਗੀਆਂ ਉਨ੍ਹਾਂ ਨੂੰ ਪਹਿਲਾਂ ਗੁਰੂਹਰਸਹਾਏ ਇਲਾਜ ਲਈ ਲਜਾਇਆ ਗਿਆ। ਜਿੱਥੋ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਕੰਨਿਆਂ ਸਕੂਲ ਗੁਰੂਹਰਸਹਾਏ ਦੇ ਨੇੜੇ ਕਰੀਬ ਸਾਢੇ 3 ਵਜੇ ਮੋਟਰਸਾਈਕਲ ਸਵਾਰਾਂ ਨੇ 4 ਹਵਾਈ ਫਾਇਰ ਕਰਕੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਐਸ.ਪੀ.ਡੀ ਧਰਮਵੀਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਹੋਈ ਘਟਨਾਂ ਸਬੰਧੀ ਮੁੱਢਲੀ ਜਾਂਚ ਰਿਪੋਰਟ ਪੁਲਿਸ ਥਾਣਾਂ ਗੁਰੂਹਰਸਹਾਏ ਅੰਦਰ ਦਰਜ਼ ਕਰ ਲਈ ਗਈ ਹੈ ਅਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਾਂਗਰਸ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਮੋਹਨ ਕੇ ਉਤਾੜ ਵਿਖੇ ਆਪਣੀ ਵੋਟ ਪੋਲ ਕੀਤੀ। ਆਪ ਉਮੀਦਵਾਰ ਮਲਕੀਤ ਥਿੰਦ ਨੇ ਪਿੰਡ ਵਾਸਲ ਮੋਹਨ ਕੇ (ਗੋਲੂ ਕਾ ਮੋੜ) ਵਿਖੇ ਮਤਦਾਨ ਕੀਤਾ। ਅਕਾਲੀ ਭਾਜਪਾ ਉਮੀਦਵਾਰ ਵਰਦੇਵ ਸਿੰਘ ਮਾਨ ਨੇ ਆਪਣੇ ਪਿੰਡ ਚੱਕ ਸੁਹੇਲੇ ਵਾਲਾ ਵਿਖੇ ਮਤਦਾਨ ਕੀਤਾ। ਖਬਰ ਲਿਖੋ ਜਾਣ ਤੱਕ 24 ਪੋਲਿੰਸ ਬੂਥਾਂ ਤੇ ਪੋਲਿੰਗ ਜਾਰੀ ਸੀ। ਅੱਜ ਦੇ ਹੋਏ ਰਿਕਾਰਡ ਮਤਦਾਨ ਤੋਂ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਆਪਣੀ-ਆਪਣੀ ਜਿੱਤ ਮੰਨ ਕੇ ਚੱਲ ਰਹੇ ਹਨ।
ਪਿੰਡ ਮੋਹਨ ਕੇ ਉਤਾੜ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਆਪਣੇ ਪਰਿਵਾਰਕ ਮੈਬਰਾਂ ਪਤਨੀ ਟੀਨਾ ਸੋਢੀ, ਬੇਟੀ ਗਾਇਤਰੀ, ਭਰਾ ਗੁਰੂ ਹਰਦੀਪ ਸਿੰਘ ਸੋਢੀ, ਪੀ.ਏ ਗੁਰਦੀਪ ਢਿਲੋਂ ਤੇ ਹੋਰ ਪਰਿਵਾਰਕ ਮੈਬਰਾਂ ਦੇ ਨਾਲ ਵੋਟ ਪਾਉਣ ਤੋਂ ਬਾਅਦ
ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਵਾਸਲ ਮੋਹਨ ਕੇ ਵਿਖੇ ਵੋਟਾਂ ਪਾਉਣ ਤੋਂ ਬਾਅਦ