ਸ਼੍ਰੋਮਣੀ ਅਕਾਲੀ ਦਲ ਛੱਡ ਆਪ ਪਾਰਟੀ ਵਿਚ ਆਪਣੇ ਸਾਥੀਆਂ ਸਮੇਤ ਹਰਮੇਲ ਸਿੰਘ ਟੌਹੜਾ ਦੀ ਅਗਵਾਈ ਹੇਠ ਸ਼ਾਮਲ ਹੋਣ ਮੌਕੇ ਸੁਖਜਿੰਦਰ ਸਿੰਘ ਟਾਂਡਾ ਤੇ ਸਾਥੀ।
ਪਟਿਆਲਾ, 23 ਜਨਵਰੀ, 2017 : ਵਿਧਾਨ ਸਭਾ ਹਲਕਾ ਸਨੌਰ ਵਿਚ ਕਈ ਦਹਾਕਿਆਂ ਤੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਵਿਚ ਲੱਗੇ ਸਾਬਕਾ ਚੇਅਰਮੈਨ ਸੁਖਜਿੰਦਰ ਸਿੰਘ ਟਾਂਡਾ ਨੇ ਪਾਰਟੀ ਦੀਆਂ ਵਰਕਰਾਂ ਪ੍ਰਤੀ ਅਣਗੌਲਿਆਂ ਕਰਨ ਦੀਆਂ ਨੀਤੀਆ ਤੋਂ ਤੰਗ ਆ ਕੇ ਲੰਘੇ ਦਿਨਾਂ ਹਲਕਾ ਸਨੌਰ ਤੋਂ ਆਪ ਪਾਰਟੀ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਦੇ ਹੱਕ ਵਿਚ ਹਰਮੇਲ ਸਿੰਘ ਟੌਹੜਾ ਦੀ ਅਗਵਾਈ ਹੇਠ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰਨ ਦਾ ਐਲਾਨ ਕਰ ਦਿੱਤਾ ਜਿਸ ਨਾਲ ਆਪ ਦੀ ਸਥਿਤੀ ਸਨੋਰ ਵਿਚ ਹੋਰ ਮਜਬੂਤ ਹੋ ਗਈ ਹੈ । ਸੁਖਜਿੰਦਰ ਟਾਡਾਂ ਨਾਲ ਮੁੱਖ ਤੌਰ 'ਤੇ ਕਸ਼ਮੀਰ ਸਿੰਘ ਟਾਂਡਾ, ਮੂਰਖ ਸਿੰਘ ਸਾਬਕਾ ਸਰਪੰਚ, ਸੰਦੀਪ ਸਿੰਘ, ਮੋਹਨ ਸਿੰਘ ਤਾਜਲਪੁਰ, ਬਲਕਾਰ ਸਿੰਘ, ਰਣ ਸਿੰਘ, ਗੁਰਪ੍ਰੀਤ ਸਿੰਘ ਠੇਕੇਦਾਰ, ਮੁਖਤਿਆਰ ਸ਼ੇਖਪੁਰਾ ਤੇ ਜਸਵੰਤ ਸਿੰਘ ਮਸੀਂਗਨ ਆਦਿ ਸ਼ਾਮਲ ਹਨ। ਦੱਸਣਯੋਗ ਹੈ ਕਿ ਅਕਾਲੀ ਦਲ ਛੱਡ ਕੇ ਵੱਡੀ ਗਿਣਤੀ ਵਿਚ ਸੁਖਜਿੰਦਰ ਸਿੰਘ ਟਾਂਡਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਟੌਹੜਾ ਸਮਰਥਕਾਂ ਨੇ ਅਕਾਲੀ ਦਲ ਛੱਡ ਕੇ ਆਪ ਪਾਰਟੀ ਵਿਚ ਸ. ਟੌਹੜਾ ਦੀ ਅਗਵਾਈ ਹੇਠ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।
ਹਰਮੇਲ ਸਿੰਘ ਟੌਹੜਾ ਦੀ ਅਗਵਾਈ ਹੇਠ ਸਾਥੀਆ ਸਮੇਤ 'ਆਪ' ਪਾਰਟੀ ਵਿਚ ਸ਼ਾਮਲ ਹੋਣ ਮੌਕੇ ਸੁਖਜਿੰਦਰ ਸਿੰਘ ਟਾਂਡਾ ਨੇ ਸਪੱਸ਼ਟ ਆਖਿਆ ਕਿ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਜੋ ਸੀਨੀਅਰ ਲੀਡਰਸ਼ਿਪ ਨੂੰ ਦਰਕਿਨਾਰ ਕਰਕੇ ਰਾਜਨੀਤੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੋਂ ਨਾਰਾਜ਼ ਅਕਾਲੀ ਵਰਕਰਾਂ ਵਲੋਂ ਲਗਾਤਾਰ ਅਕਾਲੀ ਦਲ ਛੱਡ ਕੇ ਆਪ ਪਾਰਟੀ ਵਿਚ ਸ਼ਾਮਲ ਹੋਇਆ ਜਾ ਰਿਹਾ ਹੈ, ਜਿਸ ਤੋਂ ਇਹ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਵਿਚੋਂ ਸੀਨੀਅਰ ਦਿੱਗਜ਼ ਲੀਡਰਸ਼ਿਪ ਦੀ ਗਿਣਤੀ ਸਿਰਫ਼ ਘੱਟ ਹੀ ਨਹੀਂ ਹੋਵੇਗੀ ਬਲਕਿ ਪੂਰੀ ਤਰ੍ਹਾਂ ਦਿੱਗਜ਼ ਲੀਡਰ ਹੀ ਪਾਰਟੀ ਵਿਚੋਂ ਖਤਮ ਹੋ ਜਾਣਗੇ, ਜਿਸਦਾ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਤੇ ਸਿਰਫ਼ ਨੁਕਸਾਨ ਹੀ ਹੋਵੇਗਾ। ਇਸ ਮੌਕੇ ਹਰਮੇਲ ਸਿੰਘ ਟੌਹੜਾ ਨੇ ਸੁਖਜਿੰਦਰ ਸਿੰਘ ਟਾਂਡਾ ਦਾ ਆਪ ਪਾਰਟੀ ਵਿਚ ਸ਼ਾਮਲ ਹੋਣ ਦੇ ਐਲਾਨ ਮੌਕੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਇਹ ਸਾਬਤ ਕਰ ਦਿੱਤਾ ਹੈ ਕਿ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲਣ ਵਿਚ ਵਿਸ਼ਵਾਸ ਰੱਖਦੇ ਹਨ ਤੇ ਅੱਗੋਂ ਵੀ ਹੋਰ ਆਗੂਆਂ ਨੂੰ ਆਪ ਪਾਰਟੀ ਵਿਚ ਲਿਆ ਕੇ ਸ਼ਾਮਲ ਕਰਵਾਇਆ ਜਾਵੇਗਾ ਤੇ ਅਕਾਲੀ ਦੀਆਂ ਕੋਝੀ ਨੀਤੀਆਂ ਨੂੰ ਲਾਂਭੇ ਕਰਨ ਲਈ ਜਥੇਬੰਦ ਹੋਇਆ ਜਾਵੇਗਾ।