ਜਲੰਧਰ, 7 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ 2017 ਵਿਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੋਟ ਦੇ ਹੱਕ ਦੇ ਇਸਤੇਮਾਲ ਲਈ ਕਰਨ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੀ ਗਈ ਸਵੀਪ ਮੁਹਿੰਮ ਨੂੰ ਜਲੰਧਰ ਜਿਲ੍ਹੇ ਵਿਚ ਵੱਡੀ ਸਫਲਤਾ ਮਿਲੀ ਹੈ, ਜਿਸ ਤਹਿਤ 18 ਤੋਂ 19 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ ਪਿਛਲੇ 7 ਸਤੰਬਰ 2016 ਤੋਂ ਲੈ ਕੇ ਦਸੰਬਰ ਅੰਤ ਤੱਕ 23000 ਦਾ ਵਾਧਾ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਸ਼੍ਰੀ ਕਮਲ ਕਿਸ਼ੋਰ ਯਾਦਵ , ਜਿਲ੍ਹਾ ਚੋਣ ਅਫਸਰ ਜਲੰਧਰ ਨੇਨੌਜਵਾਨਾਂ ਤੇ ਵਿਸ਼ੇਸ਼ ਕਰਕੇ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੋਟਰ ਬਣਨ ਲਈ ਪ੍ਰੇਰਨ ਤੇ ਵੋਟ ਦੇ ਇਸਤੇਮਾਲ ਲਈ ਹੰਸ ਰਾਜ ਮਹਿਲਾਮਹਾ ਵਿਦਿਆਲਾ ਤੋਂ ਡਾਕ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੀਗਈ 'ਹਸਤਾਖਰ ਮੁਹਿੰਮ ' ਦੀ ਸ਼ੁਰੂਆਤ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਜਲੰਧਰ ਜਿਲ੍ਹੇ ਵਿਚ 7 ਸਤੰਬਰ ਤੋਂ ਪਹਿਲਾਂ18 ਤੋਂ 19 ਸਾਲ ਦੇ ਵੋਟਰ ਕੇਵਲ 6 ਹਜ਼ਾਰ ਸਨ, ਜਿਸ ਪਿੱਛੋਂ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਖ-ਵੱਖ ਵਿਦਿਅਕ ਅਦਾਰਿਆਂ ਨਾਲ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਆ ਗਿਆ, ਜਿਸਦੇ ਨਤੀਜੇ ਵਜੋਂ ਹੁਣ ਅਜਿਹੇ ਵੋਟਰਾਂ ਦੀ ਗਿਣਤੀ 29 ਹਜ਼ਾਰ ਹੋ ਗਈ ਹੈ । ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਅਜੇ ਵੀ 9 ਜਨਵਰੀ 2017 ਤੱਕ ਯੋਗ ਵੋਟਰਾਂ ਦੀ ਵੋਟ ਬਣਾਈ ਜਾ ਰਹੀ ਹੈ, ਜਿਸ ਤਹਿਤ 1 ਜਨਵਰੀ 1999 ਤੋਂ ਬਾਅਦ ਜਨਮ ਲੈਣ ਵਾਲੇ ਨੌਜਵਾਨ ਵੋਟ ਬਣਵਾ ਸਕਦੇ ਹਨ।
ਇਸ ਮੌਕੇ ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸ ਜਨਾਬ ਮੁਹੰਮਦ ਹਨੀਫ ਨੇ ਦੱਸਿਆ ਕਿਡਾਕ ਵਿਭਾਗ ਵਲੋਂ ਸਵੀਪ ਮੁਹਿੰਮ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਪਾਸ ਬੁੱਕਾਂ ਪਿੱਛੇ ਨੈਤਿਕਤਾ ਦੇ ਆਧਾਰ 'ਤੇ ਵੋਟ ਪਾਉਣ ਦੀ ਅਪੀਲ ਛਾਪੀ ਗਈ ਹੈ। ਇਸ ਤੋਂ ਇਲਾਵਾ ਹਰ ਨਵਾਂ ਖਾਤਾ ਖੁਲਵਾਉੁਣ ਵਾਲੇ ਵਿਅਕਤੀ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਦੀ ਕਾਪੀ ਦੇਣ ਤੋਂ ਇਲਾਵਾ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਜਿਲ੍ਹਾ ਚੋਣ ਅਫਸਰ ਸ੍ਰੀ ਯਾਦਵ ਵਲੋਂਮੌਕੇ 'ਤੇ ਮੌਜੂਦ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਲਾਲਚ ਜਾਂ ਜਾਤ, ਵਰਗ ਦੇ ਆਧਾਰ 'ਤੇ ਚੋਣ ਪ੍ਰਕ੍ਰਿਆ ਵਿਚ ਵਧ ਚੜਕੇ ਹਿੱਸਾ ਲੈਣ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਐਸ.ਡੀ.ਐਮ. ਸ੍ਰੀ ਰਾਜੀਵ ਵਰਮਾ, ਜਿਲ੍ਹਾ ਗਾਈਡੈਂਸ ਕੌਂਸਲਰ ਸੁਰਜੀਤ ਲਾਲ, ਐਚ.ਐਮ.ਵੀ ਕਾਲਜ ਦੀ ਪ੍ਰਿੰਸੀਪਲ ਮੈਡਮ ਡਾ.ਆਤਮਾ ਸ਼ਰਮਾ ਹਾਜ਼ਰ ਸਨ।