ਡੇਰਾ ਸਿਰਸਾ ਕਿੱਧਰ ਭੁਗਤੇਗਾ ਇਸ ਵਾਰ ਪੰਜਾਬ ਚੋਣਾਂ 'ਚ ? ਕੀ ਚੋਣਾਂ ਲਈ ਤਿਆਰੀ ? ਜਵਾਬ ਸੁਣੋ ਡੇਰੇ ਦੇ ਸਿਆਸੀ ਵਿੰਗ ਦੇ ਮੁਖੀ ਦਾ ( ਵੀਡੀਓ ਵੀ ਦੇਖੋ )
ਕਮਲਜੀਤ ਸਿੰਘ ਸੰਧੂ
ਬਰਨਾਲਾ,14 ਜਨਵਰੀ 2022 - ਡੇਰਾ ਸੱਚਾ ਸੌਦਾ ਰਾਜਨੀਤਕ ਵਿੰਗ ਦੇ ਮੁਖੀ ਰਾਮ ਸਿੰਘ ਤੋਂ ਚੋਣ ਕਮਿਸ਼ਨ ਵੱਲੋਂ ਡੇਰੇ ਵਿੱਚ ਕੀਤੇ ਗਏ ਇਕੱਠ ਸਬੰਧੀ ਜਾਰੀ ਕੀਤੇ ਗਏ ਨੋਟਿਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਧਾਰਮਿਕ ਇਕੱਠ ਸੀ ਤੇ ਕਰੋਨਾ ਦੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਸੀ ਤੇ ਕੋਈ ਵੀ ਸਿਆਸੀ ਗਤੀਵਿਧੀ ਨਹੀਂ ਸੀ।
ਚੋਣਾਂ ਵਿੱਚ ਹਮਾਇਤ ਸਬੰਧੀ ਉਨ੍ਹਾਂ ਕਿਹਾ ਕਿ ਸਾਧ ਸੰਗਤ ਦੀ ਰਾਇ ਲੈ ਕੇ ਹੀ ਕੋਈ ਫ਼ੈਸਲਾ ਚੋਣਾਂ ਦੇ ਨੇੜੇ ਜਾ ਕੇ ਲਿਆ ਜਾਵੇਗਾ। ਕਿਸੇ ਇੱਕ ਪਾਰਟੀ ਜਾਂ ਕਿਸੇ ਇਕ ਉਮੀਦਵਾਰ ਨੂੰ ਹਮਾਇਤ ਕਰਨੀ ਆਂ ਉਸ ਬਾਰੇ ਫੈਸਲਾ ਸੰਗਤ ਦੀ ਰਾਇ ਮੁਤਾਬਕ ਹੋਵੇਗਾ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/265305575692384