← ਪਿਛੇ ਪਰਤੋ
ਦੀਪਕ ਗਰਗ
ਕੋਟਕਪੂਰਾ 24 ਜਨਵਰੀ 2022: ਬੀਜੇਪੀ ਨੇ ਗਠਜੋੜ ਧਰਮ ਦਾ ਹਮੇਸ਼ਾ ਪਾਲਣ ਕੀਤਾ ਹੈ ਅਤੇ ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਸੰਨਮਾਨ ਕਰਦੇ ਹੋਏ ਅੱਗੇ ਵੀ ਸੰਨਮਾਨ ਕੀਤਾ ਜਾਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੋਟਕਪੂਰਾ ਤੋਂ ਬੀਜੇਪੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਅਜੀਤ ਪ੍ਰਕਾਸ਼ ਸ਼ਰਮਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਠਜੋੜ ਵਲੋਂ ਕੋਟਕਪੂਰਾ ਸੀਟ ਉਪਰ ਪੰਜਾਬ ਲੋਕ ਕਾਂਗਰਸ ਦਾ ਉਮੀਦਵਾਰ ਖੜਾ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਇਸ ਵਿਚ ਜਰੂਰ ਹੀ ਗਠਜੋੜ ਦਾ ਹਿੱਤ ਹੋਵੇਗਾ। ਇਹ ਸੋਚ ਸਮਝਕੇ ਲਿਆ ਫੈਸਲਾ ਹੋਵੇਗਾ। ਅਜੀਤ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਕੋਟਕਪੂਰਾ ਬੀਜੇਪੀ ਦੇ ਕਾਰਜਕਰਤਾਵਾਂ ਵਲੋਂ ਕੋਟਕਪੂਰਾ, ਜੈਤੋ ਅਤੇ ਫਰੀਦਕੋਟ ਤਿੰਨੇ ਸੀਟਾਂ ਜਿੱਤਣ ਲਈ ਬਰਾਬਰ ਮਿਹਨਤ ਕੀਤੀ ਜਾਵੇਗੀ। ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਗੌਰਵ ਕੱਕੜ ਦੀ ਜਿੱਤ ਲਈ ਜਿਲਾ ਫਰੀਦਕੋਟ ਤੋਂ ਪਾਰਟੀ ਦਾ ਇਕ ਇਕ ਕਾਰਜਕਰਤਾ ਵਰਕ ਕਰੇਗਾ। ਜੈਤੋ ਤੋਂ ਅਕਾਲੀ ਦਲ ਸੰਯੁਕਤ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਪਹਿਲਾਂ ਵੀ ਫਰੀਦਕੋਟ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। ਇਸਲਈ ਉਨ੍ਹਾਂ ਨਾਲ ਬੀਜੇਪੀ ਵਰਕਰਾਂ ਦਾ ਪਹਿਲਾਂ ਹੀ ਤਾਲਮੇਲ ਹੈ। ਕੋਟਕਪੂਰਾ ਤੋਂ ਗਠਜੋੜ ਵਲੋਂ ਜਿਸ ਵੀ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ। ਅਸੀਂ ਉਸਦਾ ਪੁਰਾ ਸਹਿਯੋਗ ਕਰਾਂਗੇ ਅਤੇ ਕੋਟਕਪੂਰਾ ਸੀਟ ਜਿੱਤ ਕੇ ਗਠਜੋੜ ਦੀ ਝੋਲੀ ਪਾਈ ਜਾਵੇਗੀ ਤਾਂ ਜੋ ਸੁੱਬੇ ਵਿੱਚ ਬੀਜੇਪੀ ਗਠਜੋੜ ਦੀ ਡਬਲ ਇੰਜਨ ਵਾਲੀ ਸਰਕਾਰ ਬਣਾਈ ਜਾ ਸਕੇ। ਅਜੀਤ ਪ੍ਰਕਾਸ਼ ਸ਼ਰਮਾ ਨੇ ਇਹ ਵੀ ਕਿਹਾ ਕਿ ਸੁੱਬੇ ਵਿੱਚ ਬੀਜੇਪੀ ਗਠਜੋੜ ਦੀ ਸਰਕਾਰ ਆਉਣ ਤੇ ਨਸ਼ੇ ਦਾ ਮੁਕੱਮਲ ਖਾਤਮਾ ਕੀਤਾ ਜਾਵੇਗਾ। ਬੇਅਦਬੀ ਦੇ ਦੋਸ਼ੀਆਂ ਲੱਭ ਕੇ ਸਜਾ ਦਿੱਤੀ ਜਾਵੇਗੀ। ਕੋਟਕਪੂਰਾ ਦੀ ਹਰਿਨੌ ਸੜਕ ਦੇ ਫਾਟਕ ਦੀ ਜਗ੍ਹਾ ਅੰਡਰਬ੍ਰਿਜ ਬਣਾਇਆ ਜਾਵੇਗਾ ਜਿਸ ਨਾਲ ਟ੍ਰੈਫਿਕ ਸਮੱਸਿਆ ਖਤਮ ਹੋ ਸਕੇਗੀ। ਕੋਟਕਪੂਰਾ ਮੋਗਾ ਰੇਲਵੇ ਲਾਈਨ ਦੇ ਕੰਮ ਨੂੰ ਪ੍ਰੋਗਰੈਸ ਤੇ ਲਿਆਂਦਾ ਜਾਵੇਗਾ। ਰਾਧਾ ਕ੍ਰਿਸ਼ਨ ਮੰਦਿਰ ਰੋਡ ਦਾ ਰੇਲਵੇ ਰਾਹੀਂ ਵਿਕਾਸ ਕਰਵਾਇਆ ਜਾਵੇਗਾ। ਇਸ ਤੋਂ ਬਿਨਾਂ ਰੇਤ ਮਾਫੀਏ ਦਾ ਮੁਕੱਮਲ ਖਾਤਮਾ ਕੀਤਾ ਜਾਵੇਗਾ।
Total Responses : 265