ਵਿਧਾਨ ਸਭਾ ਚੋਣਾਂ-2022: ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਲਈ ਚਾਰ ਜਨਰਲ ਅਤੇ ਦੋ ਪੁਲਿਸ ਨਿਗਰਾਨ ਨਿਯੁਕਤ
- ਭਾਰਤ ਚੋਣ ਕਮਿਸ਼ਨ ਵੱਲੋਂ ਤਿੰਨ ਸੀਨੀਅਰ ਆਈ.ਆਰ.ਐਸ. ਅਧਿਕਾਰੀਆਂ ਦੀ ਪਹਿਲਾਂ ਹੀ ਖਰਚਾ ਨਿਗਰਾਨਾਂ ਵਜੋਂ ਕੀਤੀ ਜਾ ਚੁੱਕੀ ਹੈ ਨਿਯੁਕਤੀ
ਜਲੰਧਰ, 28 ਜਨਵਰੀ 2022 - ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਜਲੰਧਰ ਲਈ ਚਾਰ ਜਨਰਲ ਨਿਗਰਾਨ ਅਤੇ ਦੋ ਪੁਲਿਸ ਨਿਗਰਾਨ ਨਿਯੁਕਤ ਕੀਤੇ ਗਏ ਹਨ ਜਦਕਿ ਤਿੰਨ ਸੀਨੀਅਰ ਆਈ.ਆਰ.ਐਸ. ਅਧਿਕਾਰੀਆਂ ਦੀ ਖਰਚਾ ਨਿਗਰਾਨਾਂ ਵਜੋਂ ਨਿਯੁਕਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਤੰਤਰ ਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹਾਉਣ, ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਸਖ਼ਤੀ ਨਾਲ ਕਰਵਾਉਣ ਅਤੇ ਚੋਣ ਅਮਲ 'ਤੇ ਨਿਗਰਾਨੀ ਰੱਖਣ ਸਮੇਤ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਚਾਰ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਜਨਰਲ ਨਿਗਰਾਨ ਅਤੇ ਦੋ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਨਿਗਰਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਨਰਲ ਨਿਗਰਾਨਾਂ ਵਿੱਚ 2007 ਬੈਚ ਦੇ ਸੀਨੀਅਰ ਅਧਿਕਾਰੀ ਮਨੋਜ ਕੁਮਾਰ (9115550854), 2008 ਬੈਚ ਦੇ ਡਾ. ਸਰੋਜ ਕੁਮਾਰ (9115550851), 2009 ਬੈਚ ਦੇ ਭੁਪਿੰਦਰਾ ਐਸ. ਚੌਧਰੀ (9115550853) ਅਤੇ 2021 ਬੈਚ ਦੇ ਅਨਿਲ ਕੁਮਾਰ ਅਗਰਵਾਲ (9115550852) ਸ਼ਾਮਲ ਹਨ ਜਦਕਿ ਪੁਲਿਸ ਨਿਗਰਾਨਾਂ ਵਿੱਚ 1998 ਬੈਚ ਦੇ ਵਿਕਰਮ ਸਿੰਘ ਮਾਨ (9115550862) ਅਤੇ 2008 ਬੈਚ ਦੇ ਡਾ. ਐਨ ਕੋਲੰਚੀ (9115550860) ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 35-ਜਲੰਧਰ ਕੇਂਦਰੀ ਤੇ 38 ਆਦਮਪੁਰ ਲਈ ਮਨੋਜ ਕੁਮਾਰ, 30-ਫਿਲੌਰ ਤੇ 37-ਜਲੰਧਰ ਕੈਂਟ ਲਈ ਡਾ. ਸਰੋਜ ਕੁਮਾਰ, 33-ਕਰਤਾਰਪੁਰ, 34-ਜਲੰਧਰ ਪੱਛਮੀ ਤੇ 36-ਜਲੰਧਰ ਉੱਤਰੀ ਲਈ ਭੁਪਿੰਦਰਾ ਐਸ ਚੌਧਰੀ ਅਤੇ 31-ਨਕੋਦਰ ਤੇ 32- ਸ਼ਾਹਕੋਟ ਲਈ ਅਨਿਲ ਕੁਮਾਰ ਅਗਰਵਾਲ ਨੂੰ ਜਨਰਲ ਨਿਗਰਾਨ ਲਗਾਇਆ ਗਿਆ ਹੈ ਜਦਕਿ 34-ਜਲੰਧਰ ਪੱਛਮੀ, 35-ਜਲੰਧਰ ਕੇਂਦਰੀ, 36-ਜਲੰਧਰ ਉੱਤਰੀ ਤੇ 37-ਜਲੰਧਰ ਕੈਂਟ ਲਈ ਵਿਕਰਮ ਸਿੰਘ ਮਾਨ ਤੇ 30-ਫਿਲੌਰ, 31-ਨਕੋਦਰ, 32-ਸ਼ਾਹਕੋਟ,33-ਕਰਤਾਰਪੁਰ ਤੇ 38-ਆਦਮਪੁਰ ਲਈ ਡਾ. ਐਨ ਕੋਲੰਚੀ ਨੂੰ ਪੁਲਿਸ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ 2001 ਬੈਚ ਦੇ ਆਈ.ਆਰ.ਐਸ. ਅਧਿਕਾਰੀ ਪ੍ਰਦੀਪ ਕੁਮਾਰ ਮੀਲ (9115550857) ਨੂੰ ਵਿਧਾਨ ਸਭਾ ਹਲਕਾ 33-ਕਰਤਾਰਪੁਰ, 36-ਜਲੰਧਰ ਉੱਤਰੀ ਤੇ 38-ਆਦਮਪੁਰ ਲਈ ਅਤੇ 2007 ਬੈਚ ਦੇ ਆਈ.ਆਰ.ਐਸ. ਅਧਿਕਾਰੀਆਂ ਸੱਤਿਆਪਾਲ ਸਿੰਘ ਮੀਨਾ (9115550859) ਨੂੰ 31-ਨਕੋਦਰ, 32-ਸ਼ਾਹਕੋਟ ਤੇ 34 ਜਲੰਧਰ ਪੱਛਮੀ ਲਈ ਅਤੇ ਅਯਾਜ਼ ਅਹਿਮਦ ਕੋਹਲੀ (9115550858) ਨੂੰ 30 ਫਿਲੌਰ, 35 ਜਲੰਧਰ ਕੇਂਦਰੀ ਅਤੇ 37 ਜਲੰਧਰ ਕੈਂਟ ਲਈ ਪਹਿਲਾਂ ਹੀ ਖਰਚਾ ਨਿਗਰਾਨ ਨਿਯੁਕਤ ਕੀਤਾ ਜਾ ਚੁੱਕਾ ਹੈ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨਾਂ ਦੇ ਨਾਲ ਤਾਲਮੇਲ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸ਼ਾਂਤਮਈ ਤੇ ਸੁਤੰਤਰ ਚੋਣਾਂ ਨੇਪਰੇ ਚਾੜ੍ਹਨ ਦੀ ਆਪਣੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਸਮੁੱਚੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ ਅਤੇ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।