ਕੇਜਰੀਵਾਲ ਨੇ 8 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਸਿਰਫ 217 ਨੌਕਰੀਆਂ ਦਿੱਤੀਆਂ : ਅਕਾਲੀ ਦਲ
- ਕੇਜਰੀਵਾਲ ਨੇ ਆਪਣੀ ਪ੍ਰਚਾਰ ਮੁਹਿੰਮ ’ਤੇ 822 ਕਰੋੜ ਰੁਪਏ ਖਰਚ ਕੀਤੇ : ਬੈਂਸ
ਚੰਡੀਗੜ੍ਹ, 29 ਜਨਵਰੀ 2022 - ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਲੋਕਾਂ ਨੁੰ ਝੂਠ ਬੋਲ ਕੇ ਗੁੰਮਰਾਹ ਕੀਤਾ ਤੇ ਨੌਜਵਾਨਾਂ ਨੁੰ 8 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਸਿਰਫ 217 ਨੌਕਰੀਆਂ ਨੌਜਵਾਨਾਂ ਨੁੰ ਪ੍ਰਦਾਨ ਕੀਤੀਆਂ। ਇਹ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕੀਤਾ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਜੋ ਵੀ ਅੰਕੜੇ ਉਹ ਪੇਸ਼ ਕਰ ਰਹੇ ਹਨ, ਉਹ ਆਰ ਟੀ ਆਈ ਐਕਟ ਤਹਿਤ ਕੇਜਰੀਵਾਲ ਸਰਕਾਰ ਵੱਲੋਂ ਦਿੱਤੇ ਗਏ ਅੰਕੜੇ ਹਨ ਅਤੇ ਜਦੋਂ ਵੀ ਕੇਜਰੀਵਾਲ ਚਾਹੁਣ ਉਹ ਆਪ ਜਾਂ ਆਪਣੇ ਕਿਸੇ ਵੀ ਨੁਮਾਇੰਦੇ ਨੁੰ ਭੇਜ ਕੇ ਉਹਨਾਂ ਨਾਲ ਸਿੱਧੀ ਤੇ ਖੁੱਲ੍ਹੀ ਬਹਿਸ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜਦੋਂ ਕੋਰੋਨਾ ਕਾਲ ਵਿਚ ਦੁਨੀਆਂ ਇਕ ਇਕ ਪੈਸੇ ਲਈ ਤਰਸ ਰਹੀ ਸੀ, ਉਦੋਂ 151.2 ਕਰੋੜ ਰੁਪਏ ਦੀ ਰਾਸ਼ੀ ਕੇਜਰੀਵਾਲ ਨੇ ਆਪਣੀ ਪਬਲੀਸਿਟੀ ’ਤੇ ਚਰਚ ਕੀਤੇ ਜਦੋਂ ਕਿ ਅਸਲ ਵਿਚ ਦਿੱਲੀ ਵਿਚ ਕੋਰੋਨਾ ਸੰਕਟ ਵਿਚ ਦਿੱਲੀ ਦੇ ਲੋਕਾਂ ਨੁੰ ਆਕਸੀਜ਼ਨ ਦੀ ਘਾਟ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਸ੍ਰੀ ਬੈਂਸ ਨੇ ਕਿਹਾ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿਚ ਹਮੇਸ਼ਾ ਵੱੜਾ ਫਰਕ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਪਹਿਲਾਂ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਸੀ ਕਿ ਉਹ ਰਾਜਨੀਤੀ ਵਿਚ ਨਹੀਂ ਆਉਣਗੇ ਤੇ ਫਿਰ ਸਹੁੰ ਚੁੱਕੀ ਸੀ ਕਿ ਕਾਂਗਰਸ ਨਾਲ ਸਮਝੌਤਾ ਨਹੀਂ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਸਹੁੰ ਤੋੜ ਕੇ ਰਾਜਨੀਤੀ ਵਿਚ ਪ੍ਰਵੇਸ਼ ਵੀ ਕੀਤਾ ਤੇ ਫਿਰ ਕਾਂਗਰਸ ਨਾਲ ਸਮਝੌਤਾ ਕਰ ਕੇ ਸਰਕਾਰ ਵੀ ਬਣਾਈ।
ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਗੱਲ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਸ ਵੱਲੋਂ ਦਿੱਲੀ ਵਿਚ 1000 ਮੁਹੱਲਾ ਕਲੀਨਿਕ ਬਣਾਏ ਜਾਣਗੇ ਜਦੋਂ ਕਿ ਸਿਰਫ 169 ਮੁਹੱਲਾ ਕੁਲੀਨਿਕ ਖੋਲ੍ਹੇ ਗਹੇ ਜਦੋਂ ਕਿ ਇਹਨਾਂ ਵਿਚੋਂ ਇਸ ਵੇਲੇ ਇਹਨਾਂ ਵਿਚੋਂ ਸਿਰਫ 75 ਫੀਸਦੀ ਮੀਡੀਆ ਨੁੰ ਵਿਖਾਉਣ ਲਈ ਚਲਾਏ ਗਏ ਤੇ ਫਿਰ ਬੰਦ ਕਰ ਦਿੱਤੇ ਗਏ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੌਜੂਦਾ ਚੋਣਾਂ ਵਿਚ ਦਿੱਲੀ ਤੋਂ ਆਇਆ ਲਾਣਾ ਪੰਜਾਬ ਦੇ ਵਿਚ ਨਿਧੜਕ ਹੋ ਕੇ ਧੜੱਲੇਦਾਰੀ ਨਾਲ ਝੂਠ ਬੋਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਨੁੰ ਭੋਲੇ ਭਾਲੇ ਮੂੰਹ ਬਣਾ ਕੇ ਝੂਠ ਬੋਲੇ ਜਾ ਰਹੇ ਹਨ ਜੋ ਇਤਿਹਾਸ ਪਹਿਲਾਂ ਕਦੇ ਅਜਿਹਾ ਵੇਖਣ ਨੂੰ ਨਹੀਂ ਮਿਲਿਆ। ਉਹਨਾਂ ਕਿਹਾ ਕਿ ਮੋਮ ਠੱਗਣੇ ਮੂੰਹ ਬਣਾ ਕੇ ਕੀਤੇ ਗਏ ਇਹਨਾਂ ਵਾਅਦਿਆਂ ਕਰਕੇ ਅਜਿਹਾ ਜਾਪਦਾ ਹੈ ਕਿ ਇਹ ਲੋਕ ਸੱਚ ਬੋਲ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਇਹ ਲੋਕ ਹਮੇਸ਼ਾ ਠੱਗੀ ਵਾਲੀ ਸੋਚ ਰੱਖਦੇ ਸਨ ਤੇ ਪੰਜਾਬ ਦੇ ਲੋਕਾਂ ਨੂੰ ਵੀ ਠੱਗਣ ਵਾਸਤੇ ਹੀ ਆਏ ਹਨ।