ਜੀ ਐਸ ਪੰਨੂ
ਪਟਿਆਲਾ, 31 ਜਨਵਰੀ, 2022 : ਪਟਿਆਲਾ ਜ਼ਿਲ੍ਹੇ ਅੰਦਰ 8 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਰ ਤਰ੍ਹਾਂ ਦੀਆਂ ਚੋਣ ਗਤੀਵਿਧੀਆਂ 'ਤੇ ਪੈਨੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ 12 ਅਬਜਰਵਰ ਤਾਇਨਾਤ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਜ਼ਿਲ੍ਹੇ 'ਚ 8 ਜਨਰਲ ਅਬਜਰਵਰ, 1 ਪੁਲਿਸ ਅਬਜਰਵਰ ਅਤੇ 3 ਖ਼ਰਚਾ ਅਬਜਰਵਰਾਂ ਨੂੰ ਤਾਇਨਾਤ ਕੀਤਾ ਹੈ।
ਸੰਦੀਪ ਹੰਸ ਨੇ ਦੱਸਿਆ ਕਿ ਹਲਕਾ ਸਮਾਣਾ 'ਤੇ 1992 ਬੈਚ ਦੇ ਆਈ.ਏ.ਐਸ. ਅਧਿਕਾਰੀ ਬਰੁਣ ਕੁਮਾਰ ਸਾਹੂ, ਨਜ਼ਰ ਰੱਖਣਗੇ ਅਤੇ ਇਨ੍ਹਾਂ ਦਾ ਫੋਨ ਨੰਬਰ 88474-68335, ਪਟਿਆਲਾ ਸ਼ਹਿਰੀ ਲਈ 1995 ਬੈਚ ਦੇ ਆਈ.ਏ.ਐਸ. ਅਧਿਕਾਰੀ ਸੰਜੇ ਕੁਮਾਰ ਨੂੰ ਅਬਜਰਵਰ ਲਗਾਇਆ ਗਿਆ ਹੈ, ਇਨ੍ਹਾਂ ਦਾ ਫੋਨ ਨੰਬਰ 78883-43487, ਸਨੌਰ ਹਲਕੇ ਲਈ 2002 ਬੈਚ ਦੇ ਆਈ.ਏ.ਐਸ. ਅਧਿਕਾਰੀ ਸੰਜੇ ਕੁਮਾਰ ਨੂੰ ਜਨਰਲ ਅਬਜਰਵਰ ਤਾਇਨਾਤ ਕੀਤਾ ਗਿਆ ਹੈ, ਇਨ੍ਹਾਂ ਦਾ ਫੋਨ ਨੰਬਰ 83609-18967 ਹੈ।
ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਰਾਜਪੁਰਾ ਹਲਕੇ ਲਈ 2006 ਬੈਚ ਦੇ ਆਈ.ਏ.ਐਸ. ਅਧਿਕਾਰੀ ਵਿਜੇ ਕੁਮਾਰ ਯਾਦਵ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਫੋਨ ਨੰਬਰ 62394-04847, ਜਦਕਿ ਪਟਿਆਲਾ ਦਿਹਾਤੀ ਹਲਕੇ ਲਈ 2009 ਬੈਚ ਦੇ ਆਈ.ਏ.ਐਸ. ਅਧਿਕਾਰੀ ਵਿਸ਼ਰਾਮ ਮੀਨਾ, ਜਿਨ੍ਹਾਂ ਦਾ ਫੋਨ ਨੰਬਰ 88475-14897, ਘਨੌਰ ਹਲਕੇ ਲਈ 2011 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼ਿਆਮ ਸੁੰਦਰ ਲੀਲਾਧਰ ਪਾਟਿਲ ਨੂੰ ਅਬਜਰਵਰ ਲਗਾਇਆ ਗਿਆ ਹੈ, ਇਨ੍ਹਾਂ ਦਾ ਫੋਨ ਨੰਬਰ 78883-07382 ਹੈ।
ਉਨ੍ਹਾਂ ਹੋਰ ਦੱਸਿਆ ਕਿ ਸ਼ੁਤਰਾਣਾ ਹਲਕੇ ਲਈ 2012 ਬੈਚ ਦੇ ਆਈ.ਏ.ਐਸ. ਅਧਿਕਾਰੀ ਰਾਧੇ ਸ਼ਿਆਮ ਨੂੰ ਲਗਾਇਆ ਗਿਆ ਹੈ, ਇਨ੍ਹਾਂ ਦਾ ਫੋਨ ਨੰਬਰ 79730-09653 ਹੈ ਇਸੇ ਤਰ੍ਹਾਂ ਹੀ ਹਲਕਾ ਨਾਭਾ ਲਈ 2012 ਬੈਚ ਦੇ ਆਈ.ਏ.ਐਸ. ਅਧਿਕਾਰੀ ਡਾ. ਦੇਵੀਦਰਸ਼ਨ ਉਪਾਧਿਆ ਨੂੰ ਜਨਰਲ ਅਬਜਰਵਰ ਲਗਾਇਆ ਗਿਆ ਹੈ ਇਨ੍ਹਾਂ ਦਾ ਫੋਨ ਨੰਬਰ 88474-92320 ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਪਟਿਆਲਾ ਜ਼ਿਲ੍ਹੇ 'ਚ 1996 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸਚਿਨ ਮਿੱਤਲ ਨੂੰ ਪੁਲਿਸ ਅਬਜਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ ਤੇ ਇਨ੍ਹਾਂ ਦਾ ਫੋਨ ਨੰਬਰ 79730-71541 ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ 2008 ਬੈਚ ਦੇ ਆਈ.ਆਰ.ਐਸ ਅਫ਼ਸਰ ਸ੍ਰੀਮਤੀ ਪ੍ਰਿੰਸੀ ਸਿੰਗਲਾ ਨੂੰ ਰਾਜਪੁਰਾ, ਘਨੌਰ ਅਤੇ ਸਨੌਰ ਹਲਕੇ ਲਈ ਖ਼ਰਚਾ ਨਿਗਰਾਨ ਲਗਾਇਆ ਹੈ, ਜਿਨ੍ਹਾਂ ਦਾ ਫੋਨ ਨੰਬਰ 83605-72849 ਹੈ।
ਇਸੇ ਤਰ੍ਹਾਂ ਹੀ ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ਲਈ ਖ਼ਰਚਾ ਨਿਗਰਾਨ 2013 ਬੈਚ ਦੇ ਆਈ.ਆਰ.ਐਸ. ਗੌਰੀ ਸ਼ੰਕਰ ਦੇ ਮੋਬਾਇਲ ਨੰਬਰ 62808-61882 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਭਾ, ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਹਲਕੇ ਲਈ ਤਾਇਨਾਤ 2014 ਬੈਚ ਦੇ ਆਈ.ਆਰ.ਐਸ ਅਧਿਕਾਰੀ ਅਵਨੀਸ਼ ਕੁਮਾਰ ਯਾਦਵ ਦੇ ਮੋਬਾਇਲ ਨੰਬਰ 88472-65669 'ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਅਬਜਰਵਰਾਂ ਦੇ ਸੰਪਰਕ ਨੰਬਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਵੋਟਰ, ਸਿਆਸੀ ਪਾਰਟੀ ਜਾਂ ਚੋਣ ਲੜਨ ਵਾਲੇ ਉਮੀਦਵਾਰ, ਚੋਣਾਂ, ਪੁਲਿਸ ਸੁਰੱਖਿਆ ਪ੍ਰਬੰਧਾਂ, ਚੋਣਾਂ ਦੇ ਖ਼ਰਚਿਆਂ ਬਾਬਤ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਸੁਝਾਓ ਸਾਂਝਾ ਕਰਨ ਸਮੇਤ ਕਿਸੇ ਕਿਸਮ ਦਾ ਕੋਈ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਅਬਜ਼ਰਵਰਾਂ ਨਾਲ ਉਨ੍ਹਾਂ ਦੇ ਫੋਨ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ।
ਸੰਦੀਪ ਹੰਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ 'ਤੇ ਇੱਕ ਨੋਡਲ ਕੰਪਲੇਟ ਸੈਲ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ 0175-2359441 ਹੈ। ਜਦੋਂ ਕਿ ਜ਼ਿਲ੍ਹੇ ਦੇ ਅੱਠੇ ਵਿਧਾਨ ਸਭਾ ਹਲਕਿਆਂ ਅੰਦਰ ਵੀ ਟੋਲ ਫਰੀ ਨੰਬਰ ਲਗਾਏ ਗਏ ਹਨ, ਨਾਭਾ ਹਲਕੇ ਲਈ ਟੋਲ ਫਰੀ ਨੰਬਰ 01765-220646, ਪਟਿਆਲਾ ਦਿਹਾਤੀ ਲਈ 0175-2290270, ਰਾਜਪੁਰਾ 'ਚ 01762-224132, ਘਨੌਰ ਹਲਕੇ 'ਚ 0175-2304200, ਸਨੌਰ ਹਲਕੇ ਲਈ 0175-2921490, ਪਟਿਆਲਾ ਸ਼ਹਿਰੀ ਹਲਕੇ ਲਈ 0175-2311321, ਸਮਾਣਾ ਹਲਕੇ ਲਈ 01764-221190 ਅਤੇ ਹਲਕਾ ਸ਼ੁਤਰਾਣਾ ਲਈ ਲਗਾਏ ਟੋਲ ਫਰੀ ਨੰਬਰ 01764-243403 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਲਈ ਸੀ-ਵਿਜਿਲ ਐਪ ਦੀ ਵਰਤੋਂ ਕਰਨ ਅਤੇ ਕੋਈ ਵੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 'ਤੇ ਸੰਪਰਕ ਕਰਨ।