ਅਸ਼ੋਕ ਵਰਮਾ
ਬਠਿੰਡਾ, 31 ਜਨਵਰੀ 2022: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਪੰਜਵੇਂ ਦਿਨ ਸੋਮਵਾਰ ਨੂੰ 36 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜਿਸ ਵਿੱਚ ਵਿਧਾਨ ਸਭਾ ਹਲਕਾ ਰਾਮਪੁਰਾ ਫ਼ੂਲ ਤੋਂ 8, ਭੁੱਚੋਂ ਮੰਡੀ ਤੋਂ 1, ਬਠਿੰਡਾ ਸ਼ਹਿਰੀ ਤੋਂ 3, ਬਠਿੰਡਾ ਦਿਹਾਤੀ ਤੋਂ 6, ਤਲਵੰਡੀ ਸਾਬੋ ਤੋਂ 7 ਤੇ ਮੌੜ ਤੋਂ 11 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਇਸੇ ਤਰ੍ਹਾਂ ਜ਼ਿਲੇ ਅੰਦਰ ਹੁਣ ਤੱਕ ਕੁੱਲ 85 ਨਾਮਜ਼ਦਗੀਆਂ ਦਾਖਲ ਹੋ ਚੁੱਕਿਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਫ਼ੂਲ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸਿੰਕਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਤੋਂ ਇਲਾਵਾ ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਲਖ਼ਵੀਰ ਸਿੰਘ, ਮਨਜੀਤ ਕੌਰ, ਪਰਮਜੀਤ ਸਿੰਘ ਅਤੇ ਪ੍ਰੀਤਮ ਸਿੰਘ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।
ਇਸੇ ਤਰ੍ਹਾਂ ਭੁੱਚੋਂ ਮੰਡੀ ਤੋਂ ਬਲਦੇਵ ਸਿੰਘ ਆਕਲੀਆ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕਰਵਾਏ ਹਨ। ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੋਂ ਰਾਜ ਕੁਮਾਰ ਤੇ ਵਿਵੇਕ ਗਰਗ ਨੇ ਭਾਰਤੀ ਜਨਤਾ ਪਾਰਟੀ ਵਲੋਂ ਅਤੇ ਚੰਦ ਸਿੰਘ ਨੇ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ। ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਗਿੱਲ ਤੇ ਅੰਮ੍ਰਿਤ ਕੌਰ ਗਿੱਲ ਨੇ ਇੰਡੀਅਨ ਨੈਸ਼ਨਲ ਕਾਂਗਰਸ, ਅਮਿਤ ਰਤਨ ਤੇ ਬਾਬੂ ਸਿੰਘ ਰਤਨ ਨੇ ਆਮ ਆਦਮੀ ਪਾਰਟੀ ਅਤੇ ਜੀਤਾ ਰਾਮ ਤੇ ਚਮਕੌਰ ਸਿੰਘ ਨੇ ਅਜ਼ਾਦ ਉਮੀਦਵਾਰ ਵਲੋਂ ਆਪਣੇ ਕਾਗਜ਼ ਜਮ੍ਹਾਂ ਕਰਵਾਏ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਤੇ ਸੁਖਰਾਜ ਸਿੰਘ ਨੇ ਆਮ ਆਦਮੀ ਪਾਰਟੀ, ਹਰਮਿੰਦਰ ਸਿੰਘ ਜੱਸੀ ਦੋ ਸੈੱਟ, ਰੈਂਪੀ ਕੌਰ, ਬਲਵਾਨ ਸਿੰਘ ਨੇ ਅਜ਼ਾਦ ਤੋਂ ਇਲਾਵਾ ਗਗਨਦੀਪ ਸਿੰਘ ਨੇ ਜਨ ਆਸਰਾ ਪਾਰਟੀ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।
ਵਿਧਾਨ ਸਭਾ ਹਲਕਾ ਮੌੜ ਤੋਂ ਡਾ. ਮਨੋਜ ਬਾਲਾ ਬਾਂਸਲ ਤੇ ਨਿਤਿਨ ਬਾਂਸਲ ਨੇ ਇੰਡੀਅਨ ਨੈਸ਼ਨਲ ਪਾਰਟੀ, ਸਪਿੰਦਰ ਪਾਲ ਕੌਰ ਮਾਈਸਰਖ਼ਾਨਾ ਤੇ ਸੁਖਵੀਰ ਸਿੰਘ ਮਾਈਸਰਖ਼ਾਨਾ ਨੇ ਆਮ ਆਦਮੀ ਪਾਰਟੀ, ਦਿਆਲ ਸੋਢੀ ਤੇ ਮਨਜੀਤ ਕੌਰ ਸੋਢੀ ਨੇ ਭਾਰਤੀ ਜਨਤਾ ਪਾਰਟੀ, ਜਗਮੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਪ੍ਰਗਟ ਸਿੰਘ, ਲੱਖਾ ਸਿੰਘ ਸਿਧਾਣਾ, ਸੁਖਜੀਤ ਕੌਰ ਤੇ ਮੰਗਲ ਰਾਮ ਨੇ ਅਜ਼ਾਦ ਉਮੀਦਵਾਰ ਵੱਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਮਿਤੀ 1 ਫ਼ਰਵਰੀ 2022 ਹੋਵੇਗੀ। ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ 2 ਫ਼ਰਵਰੀ ਨੂੰ ਅਤੇ 4 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਤੱਕ ਸਬੰਧਤ ਆਰ.ੳਜ਼ ਦੇ ਦਫ਼ਤਰਾਂ ਵਿਖੇ ਭਰੇ ਜਾ ਸਕਣਗੇ। ਨਾਮਜ਼ਦਗੀ ਪੱਤਰ ਭਰਨ ਸਮੇਂ ਉਮੀਦਵਾਰ ਸਮੇਤ 2 ਨੁਮਾਇੰਦਿਆਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰ ਆਨ-ਲਾਇਨ : https://suvidha.eci.gov.in/login ਤੇ ਵੀ ਭਰੇ ਜਾ ਸਕਦੇ ਹਨ।