← ਪਿਛੇ ਪਰਤੋ
ਬਲਵਿੰਦਰ ਸਿੰਘ ਧਾਲੀਵਾਲ ਸੁਲਤਾਨਪੁਰ ਲੋਧੀ 31 ਜਨਵਰੀ 2022: ਵਰਲਡ ਫੈਡਰੇਸ਼ਨ ਆਫ ਯੂਨਾਈਟਿਡ ਨੇਸ਼ਨਜ਼ ਐਸੋਸੀਏਸ਼ਨ ਜਨੇਵਾ ਅਤੇ ਇਕਨੌਮਿਕ ਐਂਡ ਸੋਸ਼ਲ ਕੌਂਸਲ ਨਾਲ ਸਬੰਧਤ ਚੰਡੀਗੜ੍ਹ ਯੂਨਾਈਟਿਡ ਨੇਸ਼ਨਜ਼ ਐਸੋਸੀਏਸ਼ਨ ਨੇ ਵਾਤਾਵਰਨ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਕੰਮ ਕਰਨ ਸਦਕਾ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਹਰਚਰਨ ਸਿੰਘ ਰਨੌਤਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਾਤਾਵਰਨ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜਿਸ ਤਰ੍ਹਾਂ ਉਹ ਕੁਦਰਤ ਪੱਖੀ ਕਾਰਜਾਂ ਨੂੰ ਕਰ ਰਹੇ ਹਨ ਉਸ ਦਾ ਸੁਖਾਵਾਂ ਅਸਰ ਇਥੇ ਰਹਿਣ ਵਾਲੇ ਮਨੁੱਖਾਂ ਤੇ ਲੱਖਾਂ ਹੀ ਜੀਵ ਜੰਤੂਆਂ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਆਰੰਭੀ ਇਸ ਮੁਹਿੰਮ ਨੂੰ ਹੋਰ ਅੱਗੇ ਤੋਰਿਆ ਜਾ ਸਕਦਾ ਹੈ ਤਾਂ ਜੋ ਆਲਮੀ ਪੱਧਰ ’ਤੇ ਜਿਹੜੀ ਤਪਸ਼ ਵਧ ਰਹੀ ਹੈ ਉਸ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਗੱਲ ਦਾ ਮਾਣ ਮਹਿਸੂਸ ਕਰਦੀ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਨ ਦੇ ਖੇਤਰ ਵਿਚ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ ਤੇ ਹੋਰ ਲੋਕਾਂ ਨੂੰ ਵੀ ਪ੍ਰੇਰ ਰਹੇ ਹਨ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਜੀ ਵੱਲੋਂ ਆਰੰਭੀ ਵਾਤਾਵਰਣ ਲਈ ਮੁਹਿੰਮ ਆਲਮੀ ਤਪਸ਼ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਨ ਦੀ ਮੁਹਿੰਮ ਇਕੱਲਿਆਂ ਚਲਾਉਣ ਵਾਲੀ ਨਹੀਂ ਹੈ, ਇਸ ਵਿਚ ਹਰੇਕ ਦੇ ਸਹਿਯੋਗ ਦੀ ਲੋੜ ਹੈ। ਉਹਨਾਂ ਕਿਹਾ ਕਿ ਸਮਾਜ ਭਲਾਈ ਦੇ ਕਾਰਜ ਵੀ ਕਿਸੇ ਦੇ ਨਿੱਜੀ ਕਾਰਜ ਨਹੀ ਹੁੰਦੇ ਸਗੋਂ ਇਹਨਾਂ ਕਾਰਜਾਂ ਲਈ ਸਮੂਹਿਕ ਹੰਭਲੇ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਦੇ ਪ੍ਰੋਜੈਕਟਾਂ ਦੀਆਂ ਨੀਤੀਆਂ ਕੁਦਰਤ ਪੱਖੀ ਨਹੀਂ ਬਣਦੀਆਂ ਉਦੋਂ ਤੱਕ ਵਾਤਾਵਰਨ ਦੇ ਸੰਕਟ ਨੂੰ ਸਮਾਪਤ ਨਹੀਂ ਕੀਤਾ ਜਾ ਸਕਦਾ। ਇਸ ਲਈ ਉਹਨਾਂ ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਾਤਾਵਰਣ ਨੂੰ ਮੱੁਖ ਮੱੁਦਾ ਬਣਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਬਲਵੀਰ ਸਿੰਘ ਬਿਿਲੰਗ ਤੇ ਹੋਰ ਵੀ ਹਾਜ਼ਰ ਸਨ।
Total Responses : 265