ਕੇਂਦਰੀ ਬਜਟ ਵਿੱਚ ਪੰਜਾਬ ਲਈ ਕੋਈ ਵਿਸ਼ੇਸ਼ ਪੈਕਜ਼ ਨਾ ਹੋਣਾ ਭਾਜਪਾ ਸਰਕਾਰ ਦੀ ਪੰਜਾਬ ਤੇ ਕਿਸਾਨਾਂ ਪ੍ਰਤੀ ਨਫ਼ਤਰ ਦਾ ਪ੍ਰਗਟਾਵਾ: ਭਗਵੰਤ ਮਾਨ
- ਭਾਜਪਾ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਦੀ ਰਾਜਪੁਰਾ- ਮੋਹਾਲੀ ਰੇਲਲਿੰਕ ਦੀ ਮੰਗ ਨੂੰ ਨਿਕਾਰਿਆ: ਭਗਵੰਤ ਮਾਨ
- ਮੋਦੀ ਸਰਕਾਰ ਦਾ ਬਜਟ ਕਾਰਪੋਰੇਟ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ, ਇਲਾਜ ਅਤੇ ਸਿੱਖਿਆ ਦੇ ਖੇਤਰ ਕੀਤੇ ਅਣਗੌਲੇ: ਭਗਵੰਤ ਮਾਨ
- ਮਾਨ ਨੇ ਪੁੱਛਿਆ: ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਮੋਦੀ ਸਰਕਾਰ ਕਿਵੇਂ ਦੇਵੇਗੀ 60 ਲੱਖ ਨੌਕਰੀਆਂ?
ਚੰਡੀਗੜ੍ਹ, 1 ਫਰਵਰੀ 2022 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ 2022- 23 ਦੇ ਕੇਂਦਰੀ ਬਜਟ ਨੂੰ 'ਕਾਰਪੋਰੇਟ ਦੋਸਤਾਂ ਦਾ ਬਜਟ' ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਦੇਸ਼ ਦੇ ਆਮ ਲੋਕਾਂ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ 'ਕਾਰਪੋਰੇਟ ਦੋਸਤਾਂ' 'ਨੂੰ ਖੁਸ਼ ਕੀਤਾ ਹੈ, ਕਿਉਂਕਿ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਲਈ ਇਸ ਬਜਟ ਵਿੱਚ ਕੋਈ ਰਾਹਤ ਪੇਸ਼ ਨਹੀਂ ਹੈ, ਜੋ ਭਾਜਪਾ ਸਰਕਾਰ ਦੀ ਪੰਜਾਬ ਅਤੇ ਕਿਸਾਨਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਹੈ।
ਕੇਂਦਰੀ ਬਜਟ ਵਿੱਚ ਸਰਕਾਰੀ ਨੌਕਰੀਆਂ ਦੇ ਐਲਾਨ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਹੁਣ ਕੇਵਲ 60 ਲੱਖ ਨੌਕਰੀਆਂ ਦੇ ਐਲਾਨ ਤੱਕ ਸਿਮਟ ਗਈ ਹੈ। ਉਨਾਂ ਸਵਾਲ ਕੀਤਾ ਕਿ ਭਾਜਪਾ ਦੀ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਨੂੰ ਆਪਣੇ ਕਾਰਪੋਰੇਟ ਦੋਸਤਾਂ ਕੋਲ ਵੇਚ 60 ਲੱਖ ਨੌਕਰੀਆਂ ਵੀ ਕਿਵੇਂ ਦੇਵੇਗੀ? ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਕੋਲ ਰੋਜ਼ਗਾਰ ਪ੍ਰਦਾਨ ਕਰਨ ਦੀ ਕੋਈ ਯੋਜਨਾ ਨਹੀਂ ਹੈ, ਇਸ ਲਈ ਨੌਕਰੀਆਂ ਦੀ ਗਿਣਤੀ 2 ਕਰੋੜ ਤੋਂ ਘਟਾ ਕੇ 60 ਲੱਖ ਕੀਤੀ ਗਈ ਹੈ।
ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਆਪਣੇ ਕਾਰਪੋਰੇਟਰ ਦੋਸਤਾਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੀਪੀਪੀ ਮਾਡਲ ਤਹਿਤ ਰੇਲਵੇ ਦੇ ਵਿਕਾਸ ਦੀ ਯੋਜਨਾ ਪੇਸ਼ਕਸ਼ ਕੀਤੀ ਹੈ, ਜਿਸ ਤੋਂ ਭਾਵ ਹੈ ਕਿ ਮੋਦੀ ਸਰਕਾਰ ਰੇਲਵੇ ਜੇਹੇ ਵੱਡੇ ਸਰਕਾਰੀ ਅਦਾਰੇ ਦੀ ਵਾਂਗਡੋਰ ਕਾਰਪੋਰੇਟ ਦੋਸਤਾਂ ਨੂੰ ਦੇਣਾ ਚਾਹੁੰਦੀ ਹੈ।
ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਰਾਜਪੁਰਾ- ਮੋਹਾਲੀ ਵਿਚਕਾਰ ਰੇਲ ਮਾਰਗ ਬਣਾਉਣ ਦੀ ਲੰਮੇਂ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ, ਜਿਸ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਮੁੜ ਨਕਾਰ ਦਿੱਤਾ ਹੈ। ਉਨਾਂ ਕਿਹਾ ਕਿ ਇਹ ਰੇਲ ਮਾਰਗ ਬਣਨ ਨਾਲ ਪੰਜਾਬ ਵਿਚਲਾ ਟਰਾਂਸਪੋਰਟ ਮਾਫੀਆ ਕਮਜ਼ੋਰ ਹੋ ਜਾਵੇਗਾ, ਜੋ ਭਾਜਪਾ ਨਹੀਂ ਹੋਣ ਦੇਣਾ ਚਾਹੁੰਦੀ।
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੁੱਦਰਾ ਸਫ਼ੀਤੀ, ਮਹਾਂਮਾਰੀ, ਕਿਸਾਨਾਂ, ਮੱਧ ਵਰਗੀ ਪਰਿਵਾਰਾਂ, ਬੇਰੁਜ਼ਗਾਰ ਨੌਜਵਾਨਾਂ ਸਮੇਤ ਸਿੱਖਿਆ ਅਤੇ ਇਲਾਜ ਦੇ ਖੇਤਰਾਂ ਨੂੰ ਝਟਕਾ ਦਿੱਤਾ ਹੈ। ਉਨਾਂ ਸਵਾਲ ਕੀਤਾ ਕਿ ਵਿੱਤ ਮੰਤਰੀ ਨੇ ਪੀ.ਐਮ ਗਤੀ ਸ਼ਕਤੀ ਪ੍ਰੋਗਰਾਮ ਪੇਸ਼ ਕੀਤਾ ਹੈ ਅਤੇ ਇਸ ਵਿੱਚ 7 ਇੰਜਨ ਸ਼ਾਮਲ ਕੀਤੇ ਹਨ, ਪਰ ਵਿੱਤ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਨਾਂ ਇੰਜਣਾਂ ਨੂੰ ਨਿੱਜੀ ਹੱਥਾਂ ਵਿੱਚ ਕਿਉਂ ਦਿੱਤਾ ਹੈ? ਕੁੱਲ ਮਿਲਾ ਕੇ ਇਹ ਨਤੀਜਾ ਨਿਕਲਦਾ ਹੈ ਕਿ ਕੇਂਦਰੀ ਬਜਟ ੇ ਆਮ ਲੋਕਾਂ ਲਈ ਵੱਡੀ ਨਿਰਾਸ਼ਾ ਲੈ ਕੇ ਆਇਆ ਹੈ ਅਤੇ ਮੱਧ ਵਰਗ ਠੱਗਿਆ ਹੋਇਆ ਮਹਿਸੂਸ ਕਰਦਾ।