ਕੀ ਰਾਹੁਲ 6 ਫਰਵਰੀ ਨੂੰ ਲੁਧਿਆਣੇ ਆ ਕੇ ਸੀ ਐਮ ਚੇਹਰੇ ਦਾ ਕਰਨਗੇ ਐਲਾਨ ?
ਚੰਡੀਗੜ੍ਹ, 3 ਫਰਵਰੀ 2022- ਕਾਂਗਰਸੀ ਲੀਡਰ ਰਾਹੁਲ ਗਾਂਧੀ 6 ਫਰਵਰੀ ਨੂੰ ਲੁਧਿਆਣਾ 'ਚ ਆ ਰਹੇ ਹਨ। ਇੱਥੇ ਉਹ ਵਰਚੂਅਲ ਰੈਲੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਚਰਚਾ ਇਹ ਵੀ ਹੈ ਕਿ ਉਹ ਆਪਣੀ ਇਸ ਲੁਧਿਆਣਾ ਫੇਰੀ ਦੌਰਾਨ ਕਾਂਗਰਸ ਦੇ ਸੀ ਐਮ ਚੇਹਰੇ ਦਾ ਐਲਾਨ ਵੀ ਕਰ ਸਕਦੇ ਹਨ।
ਇਸ ਸਬੰਧੀ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਕਿਹਾ ਚੁੱਕੇ ਹਨ ਕਿ ਕਾਂਗਰਸ ਹਾਈਕਮਾਂਡ 6 ਫਰਵਰੀ ਨੂੰ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰੇਗੀ। ਜਦੋਂ ਚੰਨੀ ਅੱਜ ਚਮਕੌਰ ਸਾਹਿਬ ਵਿਖੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰ ਰਹੇ ਸਨ ਉਸ ਸਮੇਂ ਚੰਨੀ ਨੇ ਕਿਹਾ ਸੀ ਕਿ, "ਮੁੱਖ ਮੰਤਰੀ ਉਮੀਦਵਾਰ ਦਾ ਐਲਾਨ 6 ਫਰਵਰੀ ਨੂੰ ਕੀਤਾ ਜਾਵੇਗਾ।