← ਪਿਛੇ ਪਰਤੋ
ਲੁਧਿਆਣਾ ਤੋਂ ਇੱਕ ਆਜ਼ਾਦ ਉਮੀਦਵਾਰ ਝੌਂਪੜੀ ਵਿੱਚ ਚੋਣ ਦਫ਼ਤਰ ਬਣਾ ਕੇ ਲੜ ਰਿਹਾ ਚੋਣ
ਸੰਜੀਵ ਸੂਦ
ਲੁਧਿਆਣਾ 3 ਫਰਵਰੀ 2022 - ਲੁਧਿਆਣਾ ਵਿੱਚ ਵਿਧਾਨ ਸਭਾ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਰਮਨਜੀਤ ਸਿੰਘ ਲਾਲੀ ਨੇ ਝੁੱਗੀ ਝੌਂਪੜੀ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਿਆ ਹੈ। ਬਰਸਾਤ ਦੇ ਮੌਸਮ ਵਿੱਚ ਵੀ ਚੋਣ ਦਫ਼ਤਰ ਚੱਲ ਰਿਹਾ ਹੈ ਅਤੇ ਨੌਜਵਾਨ ਝੌਂਪੜੀ ਵਿੱਚ ਬੈਠੇ ਉਮੀਦਵਾਰ ਨਾਲ ਸੈਲਫੀ ਵੀ ਲੈ ਰਹੇ ਹਨ। ਲਾਲੀ ਨੇ ਦੱਸਿਆ ਕਿ ਉਸ ਨੇ ਕਾਂਗਰਸ ਦਾ ਸਾਥ ਦਿੱਤਾ ਸੀ ਅਤੇ ਅੱਜ ਵੀ ਪਾਰਟੀ ਦਾ ਸਤਿਕਾਰ ਕਰਦਾ ਹੈ ਪਰ ਦਲਿਤ ਭਾਈਚਾਰੇ ਨੂੰ ਉਸ ਦਾ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਮਾਜ ਸੁਧਾਰ ਲਈ ਆਪਣੇ ਵਿਚਾਰ ਵੀ ਸਾਂਝੇ ਕੀਤੇ।
Total Responses : 265