ਨਵਜੋਤ ਸਿੰਘ ਸਿੱਧੂ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਈ ਜੱਫੀ
ਕੁਲਵਿੰਦਰ ਸਿੰਘ
- ਇਕ ਸਮਾਗਮ ਦੌਰਾਨ ਆਹਮਣੇ ਸਾਹਮਣੇ ਹੋਏ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਨੂੰ ਬਚਾਉਣ ਦੀ ਕੱਠਿਆਂ ਨੇ ਚੁੱਕੀ ਆਵਾਜ਼
ਅੰਮ੍ਰਿਤਸਰ, 4 ਫਰਵਰੀ 2022 - ਪੰਜਾਬ ਵਿੱਚ ਚੋਣ ਮੁਹਿੰਮ ਪੂਰੀ ਤਰ੍ਹਾਂ ਨਾਲ ਗਰਮ ਹੋ ਚੁੱਕੀ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਲਗਾਤਾਰ ਹੀ ਸਿਆਸੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ। ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਾਤਾਵਰਣ ਨੂੰ ਬਚਾਉਣ ਵਾਸਤੇ ਇੱਕ ਸਮਾਗਮ ਰੱਖਿਆ ਗਿਆ ਸੀ। ਜਿਸ ਵਿਚ ਪੰਜਾਬ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਆਈਪੀਐਸ ਅਫਸਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਇਸ ਪ੍ਰੋਗਰਾਮ ਚ ਸ਼ਿਰਕਤ ਕਰਨ ਵਾਸਤੇ ਪਹੁੰਚੇ ਉਥੇ ਹੀ ਜਦੋਂ ਨਵਜੋਤ ਸਿੰਘ ਸਿੱਧੂ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਆਹਮੋ ਸਾਹਮਣੇ ਹੋਏ ਤਾਂ ਉਨ੍ਹਾਂ ਵੱਲੋਂ ਜੱਫੀ ਪਾ ਕੇ ਇੱਕ ਦੂਜੇ ਦਾ ਸਵਾਗਤ ਕੀਤਾ ਗਿਆ।
ਵੀਡੀਓ ਵੀ ਦੇਖੋ.....
https://www.facebook.com/BabushahiDotCom/videos/627060805244210
ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੀ ਵੀ ਸਿਆਸੀ ਪਾਰਟੀ ਪੰਜਾਬ ਵਿੱਚ ਸਰਗਰਮ ਹੋਵੇਗੀ ਉਹ ਪਰਿਆਵਰਣ ਤੇ ਜ਼ਰੂਰ ਧਿਆਨ ਦੇਵੇਗੀ ਉਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਦੀ 13 ਨੁਕਾਤੀ ਪ੍ਰੋਗਰਾਮ ਦੇ ਵਿੱਚ ਤੇਰ੍ਹਵਾਂ ਏਜੰਡਾ ਜੋ ਹੈ ਉਹ ਪਰਿਆਵਰਣ ਨੂੰ ਲੈ ਕੇ ਰੱਖਿਆ ਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਛੱਡ ਕੇ ਬੈਟਰੀ ਵਾਲੀ ਗੱਡੀਆਂ ਤੇ ਆਉਣਾ ਪਵੇਗਾ ਤਦ ਹੀ ਸਾਡਾ ਵਾਤਾਵਰਨ ਸਾਫ਼ ਹੋ ਸਕਦਾ ਹੈ।
ਉੱਥੇ ਹੀ ਉਨ੍ਹਾਂ ਵੱਲੋਂ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਗਿਆ ਕਿ ਦਿੱਲੀ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਜੋ ਪ੍ਰਦੂਸ਼ਣ ਆਉਂਦਾ ਹੈ ਉਹ ਪੰਜਾਬ ਵੱਲੋਂ ਦਿੱਲੀ ਵਿੱਚ ਪਹੁੰਚਦਾ ਹੈ ਉਹ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹਦੇ ਨਾਲ ਕਿਹਾ ਕਿ ਜੋ ਦਿੱਲੀ ਦੀ ਸਾਬਕਾ ਅਤੇ ਮਰਹੂਮ ਸ਼ੀਲਾ ਦੀਕਸ਼ਿਤ ਸਨ ਉਨ੍ਹਾਂ ਵੱਲੋਂ ਬਹੁਤ ਸਾਰਾ ਕੰਮ ਦਿੱਲੀ ਵਿੱਚ ਕਰਵਾਇਆ ਗਿਆ ਸੀ ਅਤੇ ਦਰਖਤ ਲਗਾਉਣ ਦਾ ਕੰਮ ਵੀ ਉਨ੍ਹਾਂ ਵੱਲੋਂ ਕੀਤੇ ਗਏ ਸਨ। ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਦੇ ਹੀ ਹਾਲਾਤ ਰਹੇ ਤਾਂ ਪਾਣੀ ਸੋਨੇ ਦੇ ਮੁੱਲ ਤੇ ਮਿਲਦਾ ਹੋਇਆ ਸਾਨੂੰ ਨਜ਼ਰ ਆਵੇਗਾ ਉੱਥੇ ਹੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ਗ੍ਰਿਫਤਾਰੀ ਹੋਣ ਦੇ ਮਾਮਲੇ ਚ ਨਵਜੋਤ ਸਿੰਘ ਸਿੱਧੂ ਸਵਾਲ ਤੋਂ ਭੱਜਦੇ ਹੋਏ ਨਜ਼ਰ ਆਏ। ਉਹਦੇ ਸਿੱਧੂ ਨੇ ਕਿਹਾ ਕਿ ਉਹ ਲਗਾਤਾਰ ਪੰਜ ਸਾਲ ਤੋਂ ਇਸ ਜੀਅ ਨੂੰ ਲੈ ਕੇ ਹੀ ਆਵਾਜ਼ ਚੁੱਕਦੇ ਆ ਰਹੇ ਹਨ ਕਿ ਪੰਜਾਬ ਦੇ ਐੱਨਵਾਇਰਨਮੇਂਟ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਅਤੇ ਪੰਜਾਬ ਨੂੰ ਖੁਸ਼ਹਾਲ ਕੀਤਾ ਕੀਤਾ ਜਾਵੇ ਅਤੇ ਜੇਕਰ ਕੋਈ ਵੀ ਚੰਗਾ ਸਿਆਸਤਦਾਨ ਉਨ੍ਹਾਂ ਮੁੱਖ ਮੰਤਰੀ ਚਿਹਰੇ ਤੇ ਨਾ ਬੈਠਾ ਤਾਂ ਪੰਜਾਬ ਦੇ ਹਾਲਾਤ ਫਿਰ ਓਦਾਂ ਦੇ ਹੀ ਨਜ਼ਰ ਆਉਣਗੇ।
ਉਥੇ ਹੀ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਡੇ ਕੈਂਡੀਡੇਟ ਅਤੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਹੁਣ ਉਸੇ ਲੋਕ ਵਿਅਕਤੀ ਨੂੰ ਹੀ ਵੋਟ ਪਾਉਣਗੇ ਜੋ ਵਾਤਾਵਰਣ ਨੂੰ ਸਵੱਛ ਬਣਾਉਣ ਵਾਸਤੇ ਅੱਗੇ ਆਉਣਗੇ 'ਤੇ ੳੁਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਸਤੇ ਬਹੁਤ ਸਾਰੇ ਗ਼ਲਤ ਫ਼ੈਸਲੇ ਦਿੱਤੇ ਗਏ ਹਨ ਅਤੇ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਵਾਤਾਵਰਣ ਨੂੰ ਸਹੀ ਕਰਨ ਵਾਸਤੇ ਫ਼ੈਸਲੇ ਜ਼ਰੂਰ ਲੈਣਗੇ ਉਦੋਂ ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਹ ਅੱਜ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ।
ਇੱਥੇ ਜ਼ਿਕਰਯੋਗ ਹੈ ਕਿ ਲਗਾਤਾਰ ਹੀ ਪੰਜਾਬ ਵਿੱਚ ਪ੍ਰਦੂਸ਼ਣ ਦਾ ਮਿਆਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਹੀ ਲੋਕਾਂ ਨੂੰ ਦਰੱਖਤ ਲਗਾਉਣ ਵਾਸਤੇ ਕਹਿ ਰਹੀਆਂ ਹਨ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਸੇ ਦੇ ਤਹਿਤ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਲੇਕਿਨ ਸਮਾਜ ਸੇਵੀ ਸੰਸਥਾਵਾਂ ਦਾ ਇਲਜ਼ਾਮ ਹੈ ਕਿ ਜਦੋਂ ਵੀ ਰਸਤੇ ਬਣਾਏ ਜਾਂਦੇ ਹਨ ਤਦ ਪੁਰਾਣੇ ਦਰੱਖਤਾਂ ਨੂੰ ਵੱਢ ਦਿੱਤਾ ਜਾਂਦਾ ਹੈ ਅਤੇ ਇਸੇ ਕਰਕੇ ਹੀ ਪ੍ਰਦੂਸ਼ਣ ਦਾ ਮਿਆਰ ਵਧ ਰਿਹਾ ਹੈ ਅਤੇ ਇਸ ਵਾਰ ਲਗਾਤਾਰ ਹੀ ਲੋਕਾਂ ਦਾ ਧਿਆਨ ਵੀ ਪ੍ਰਦੂਸ਼ਣ ਨੂੰ ਘੱਟ ਕਰਨ ਵਾਸਤੇ ਖਿੱਚਣ ਵਾਸਤੇ ਹਰੇਕ ਸਿਆਸੀ ਪਾਰਟੀ ਵੱਲੋਂ ਵੀ ਹੁਣ ਵਾਅਦੇ ਕੀਤੇ ਜਾ ਰਹੇ ਹਨ ਅਤੇ ਦਿੱਲੀ ਸਰਕਾਰ ਜੋ ਕਿ ਹਮੇਸ਼ਾ ਹੀ ਪੰਜਾਬ ਤੇ ਇਲਜ਼ਾਮ ਲਗਾਉਂਦੀ ਸੀ ਪ੍ਰਦੂਸ਼ਣ ਨੂੰ ਲੈ ਕੇ ਉਸ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਕਰਾਰਾ ਜਵਾਬ ਦਿੱਤਾ ਹੈ।