ਬਿੱਟੂ ਨੇ ਚਚੇਰੇ ਭਰਾ ਕੋਟਲੀ ਦੇ ਹੱਕ 'ਚ ਕੀਤਾ ਪ੍ਰਚਾਰ, ਨਾਲ ਹੀ ਸੰਕੇਤ ਦਿੱਤੇ ਕੌਣ ਹੋਵੇਗਾ ਮੁੱਖ ਮੰਤਰੀ ਦਾ ਚੇਹਰਾ ?
ਰਵਿੰਦਰ ਢਿੱਲੋਂ
ਖੰਨਾ, 4 ਫਰਵਰੀ 2022 - ਵਿਧਾਨ ਸਭਾ ਹਲਕਾ ਖੰਨਾ ਵਿਖੇ ਆਪਣੇ ਚਚੇਰੇ ਭਰਾ ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਹੱਕ ਚ ਪ੍ਰਚਾਰ ਕਰਨ ਪੁੱਜੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸੰਕੇਤ ਦਿੱਤੇ ਕਿ ਚਰਨਜੀਤ ਸਿੰਘ ਚੰਨੀ ਹੀ ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਹੋਣਗੇ। ਜਿਸਦਾ ਰਸਮੀ ਐਲਾਨ 6 ਫਰਵਰੀ ਨੂੰ ਲੁਧਿਆਣਾ ਪਹੁੰਚ ਰਹੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕਰਨਗੇ। ਇਸਦੇ ਨਾਲ ਹੀ ਸਾਂਸਦ ਬਿੱਟੂ ਨੇ ਈਡੀ ਵੱਲੋਂ ਚੰਨੀ ਦੇ ਭਤੀਜੇ ਨੂੰ ਗ੍ਰਿਫਤਾਰ ਕਰਨ ਦੀ ਨਿੰਦਾ ਕੀਤੀ ਅਤੇ ਬਲਵੀਰ ਸਿੰਘ ਰਾਜੇਵਾਲ ਨੂੰ ਆਪਣੀ ਜਮਾਨਤ ਬਚਾਉਣ ਦੀ ਗੱਲ ਆਖੀ। ਸਾਂਸਦ ਬਿੱਟੂ ਨੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਿੱਜੀ ਹਿੱਤਾਂ ਲਈ ਲੜਨ ਵਾਲੇ ਉਮੀਦਵਾਰ ਕਰਾਰ ਦਿੰਦੇ ਹੋਏ ਕਿਹਾ ਕਿ ਬੇਅੰਤ ਸਿੰਘ ਦਾ ਪਰਿਵਾਰ ਆਈ.ਐਸ.ਆਈ ਪਰਿਵਾਰ ਹੈ। ਜਿਹੜਾ ਹਮੇਸ਼ਾਂ ਲੋਕਾਂ ਦੇ ਨਾਲ ਖੜਿਆ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਖੰਨਾ ਵਿਖੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਹੱਕ ਚ ਪ੍ਰਚਾਰ ਕਰਨ ਲਈ ਉਹਨਾਂ ਦੇ ਚਚੇਰੇ ਭਰਾ ਤੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਪੁੱਜੇ। ਬਿੱਟੂ ਨੇ ਕਿਹਾ ਕਿ ਕਾਂਗਰਸ ਨੂੰ ਹਰ ਪਾਸੇ ਭਰਪੂਰ ਸਮਰਥਨ ਮਿਲ ਰਿਹਾ ਹੈ।ਬਿੱਟੂ ਨੇ ਸੰਕੇਤ ਦਿੱਤੇ ਕਿ ਚਰਨਜੀਤ ਸਿੰਘ ਚੰਨੀ ਹੀ ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਹੋਣਗੇ। ਜਿਸਦਾ ਰਸਮੀ ਐਲਾਨ 6 ਫਰਵਰੀ ਨੂੰ ਲੁਧਿਆਣਾ ਪਹੁੰਚ ਰਹੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕਰਨਗੇ।
ਇਸਦੇ ਨਾਲ ਹੀ ਸਾਂਸਦ ਬਿੱਟੂ ਨੇ ਈਡੀ ਵੱਲੋਂ ਚੰਨੀ ਦੇ ਭਤੀਜੇ ਨੂੰ ਗ੍ਰਿਫਤਾਰ ਕਰਨ ਦੀ ਨਿੰਦਾ ਕੀਤੀ ਅਤੇ ਬਲਵੀਰ ਸਿੰਘ ਰਾਜੇਵਾਲ ਨੂੰ ਆਪਣੀ ਜਮਾਨਤ ਬਚਾਉਣ ਦੀ ਗੱਲ ਆਖੀ। ਅਕਾਲੀ ਦਲ ਵੱਲੋਂ ਚੰਨੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਉਪਰ ਬਿੱਟੂ ਨੇ ਕਿਹਾ ਕਿ ਸਾਰੀ ਕਾਂਗਰਸ ਗ੍ਰਿਫਤਾਰੀ ਦੇਣ ਨੂੰ ਤਿਆਰ ਹੈ। ਰਾਜੇਵਾਲ ਨੂੰ ਸਤਿਕਾਰਯੋਗ ਕਹਿੰਦੇ ਹੋਏ ਕਿਹਾ ਕਿ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੇ ਰਾਜੇਵਾਲ ਆਪਣੀ ਜਮਾਨਤ ਬਚਾਉਣ।
ਸਾਂਸਦ ਬਿੱਟੂ ਨੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਿੱਜੀ ਹਿੱਤਾਂ ਲਈ ਲੜਨ ਵਾਲੇ ਉਮੀਦਵਾਰ ਕਰਾਰ ਦਿੰਦੇ ਹੋਏ ਕਿਹਾ ਕਿ ਬੇਅੰਤ ਸਿੰਘ ਦਾ ਪਰਿਵਾਰ ਆਈ.ਐਸ.ਆਈ ਪਰਿਵਾਰ ਹੈ। ਜਿਹੜਾ ਹਮੇਸ਼ਾਂ ਲੋਕਾਂ ਦੇ ਨਾਲ ਖੜਿਆ। ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵੀ ਈਡੀ ਦੀ ਰੇਡ ਨੂੰ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਆਮ ਆਦਮੀ ਘਰੋਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।