ਕਿਹਾ ਕਿ ਚੰਨੀ ਨੇ ਕਦੇ ਵੀ ਐਸ ਸੀ ਵਿਦਿਆਰਥੀਆਂ ਨਾਲ ਹੋਏ ਅਨਿਆਂ ਜਾਂ ਕਾਂਗਰਸ ਸਰਕਾ ਵੱਲੋਂ ਜਿਹਨਾਂ ਦੇ ਨੀਲੇ ਕਾਰਡ ਕੱਟ ਗਏ, ਉਹਨਾਂ ਲਈ ਆਵਾਜ਼ ਬੁਲੰਦ ਨਹੀਂ ਘਕੀਤੀ
ਕਿਹਾ ਕਿ ਪੰਜਾਬ ਤੋਂ ਪੰਜ ਸਾਲ ਗੈਰ ਹਾਜ਼ਰ ਰਹਿਣ ਤੋਂ ਬਾਅਦ ਕੇਜਰੀਵਾਲ ਟਿਕਟਾਂ ਵੇਚ ਕੇ ਕਰੋੜਾਂ ਰੁਪਏ ਇਕੱਠੇ ਕਰਨ ਵਾਸਤੇ ਆਇਆ
ਲੁਧਿਆਣਾ, 07 ਫਰਵਰੀ 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਕ ਮੁੱਖ ਮੰਤਰੀ ਜਿਸਦੇ ਫਰੰਟ ਮੈਨ ਅਤੇ ਭਾਣਜੇ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈ ਡੀ ਨੇ 10 ਕਰੋੜ ਰੁਪਏ ਨਗਦ, ਵੱਡੀ ਮਾਤਰਾ ਵਿਚ ਸੋਨਾ ਤੇ 56 ਕਰੋੜ ਰੁਪਏ ਦੀ ਨਜਾਇਜ਼ ਜਾਇਦਾਦ ਦੇ ਕਾਗਜ਼ ਬਰਾਮਦ ਕੀਤੇ ਹੋਣ , ਉਹ ਕਿਸੇ ਵੀ ਪੈਮਾਨੇ ਤੋਂ ਗਰੀਬ ਨਹੀਂ ਹੋ ਸਕਦਾ।
ਅਕਾਲੀ ਦਲ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੰਨੀ ਨੂੰ ਗਰੀਬ ਮੁੱਖ ਮੰਤਰੀ ਦੱਸਣ ਬਾਰੇ ਮੀਡੀਆ ਦੇ ਸਵਾਲਾ ਦਾ ਜਵਾਬ ਦੇ ਰਹੇ ਸਨ। ਉਹਨਾਂ ਕਿਹਾ ਕਿ ਇਹ ਹਰ ਕੋਈ ਜਾਣਦਾ ਹੈ ਕਿ ਚੰਨੀ ਜੋ ਗੈਰ ਕਾਨੂੰਨੀ ਕਲੋਨੀਆਂ ਕੱਟਣ ਦਾ ਮਾਹਿਰ ਹੈ, ਰੇਤ ਮਾਫੀਆ ਦਾ ਸਰਗਨਾ ਹੈ ਜਿਸਨੇ 500 ਕਰੋੜ ਰੁਪਏ ਨਾਲੋਂ ਵੱਧ ਬਣਾਏ ਹਲ। ਉਹਨਾਂ ਕਿਹਾ ਕਿ ਜੇਕਰ ਅਸੀਂ ਚੰਨੀ ਦੀ ਦੌਲਤ ਮਾਪਣ ਲਈ ਰਾਹੁਲ ਗਾਂਧੀ ਦਾ ਪੈਮਾਨਾ ਵਰਤਾਂਗੇ ਤਾਂ ਫਿਰ ਗਾਂਧੀ ਪਰਿਵਾਰ ਵੀ ਬਹੁਤ ਗਰੀਬ ਨਜ਼ਰ ਆਵੇਗਾ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾ ਸਿਰਫ ਪੰਜਾਬੀਆਂ ਨੁੰ ਧੋਖਾ ਦਿੱਤਾ ਬਲਕਿ ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਕਮਜੋਰ ਵਰਗਾਂ ਨੁੰ ਵੀ ਧੋਖਾ ਦਿੱਤਾ ਹੈ। ਉਹਨਾਂ ਨੇ ਚੰਨੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਕਦੇ ਵੀ ਅਨੁਸੂਚਿਤ ਜਾਤੀ ਭਾਈਚਾਰੇ ਅਤੇ ਗਰੀਬਾਂ ਲਈ ਆਵਾਜ਼ ਬੁਲੰਦ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਚੰਨੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤਕਰੀਬਨ ਪੰਜ ਸਾਲ ਤੱਕ ਕੈਬਨਿਟ ਮੰਤਰੀ ਰਹੇ ਹਨ। ਪਰ ਉਹਨਾਂ ਕਦੇ ਵੀ ਸਾਢੇ ਚਾਰ ਲੱਖ ਐਸ ਸੀ ਵਿਦਿਆਰਥੀਆਂ ਵਾਸਤੇ ਆਵਾਜ਼ ਬੁਲੰਦ ਨਹੀਂ ਕੀਤੀ ਜਿਹਨਾਂ ਦੇ ਸਕਾਲਰਸ਼ਿਪ ਦੇ ਫੈਸਲੇ ਸਾਧੂ ਸਿੰਘ ਧਰਮਸੋਤ ਹੜੱਪ ਕਰ ਗਏ ਤੇ ਇਹਨਾਂ ਬੱਚਿਆਂ ਨੁੰ ਕਦੇ ਸਕਾਲਰਸ਼ਿਪ ਨਹੀਂ ਮਿਲੀ। ਉਹਨਾਂ ਕਿਹਾ ਕਿ ਇਸੇ ਤਰੀਕੇ ਚੰਨੀ ਨੇ ਕਦੇ ਕਮਜ਼ੋਰ ਵਰਗਾਂ ਦੇ ਲੱਖਾਂ ਨੀਲੇ ਕਾਰਡ ਕੱਟਣ ਵਿਰੁੱਧ ਆਵਾਜ਼ ਬੁਲੰਦ ਨਹੀਂ ਕੀਤੀ।
ਸਰਦਾਰ ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਵੇਂ ਕਾਂਗਰਸ ਪਾਰਟੀ ਜਿੰਨੇ ਮਰਜ਼ੀ ਮੁੱਖ ਮੰਤਰੀ ਦੇ ਚੇਹਰੇ ਐਲਾਨ ਲਵੇ, ਇਸਦਾ ਬਚਾਅ ਨਹੀਂ ਹੋ ਸਕਦਾ। ਉਹਨਾ ਕਿਹ ਕਿ ਕਾਂਗਰਸ ਪਾਰਟੀ ਦਾ ਬੇੜਾ ਪੰਜਾਬ ਵਿਚ ਦਿਨ ਬ ਦਿਨ ਡੁੱਬਦਾ ਜਾ ਰਿਹਾ ਹੈ। ਜਦੋਂ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਹ ਕਦੇ ਸ਼ੋਅਪੀਸ ਨਹੀਂ ਬਣਨਗੇ ਪਰ ਹੁਣ ਨਾ ਸਿਰਫ ਰਾਹੁਲ ਗਾਂਧੀ ਨੇ ਘੋੜੇ ਨੁੰ ਬੰਨ ਦਿੱਤਾ ਹੈ ਬਲਕਿ ਇਕ ਅਸਤਬਲ ਵਿਚ ਬੰਦ ਵੀ ਕਰ ਦਿੱਤਾ ਹੈ।
ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਪੁੱਛਿਆ ਗਿਆ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜ ਸਾਲ ਬਾਅਦ ਕੇਜਰੀਵਾਲ ਪੰਜਾਬੀਆਂ ਨੂੰ ਵੱਡੇ ਵੱਡੇ ਵਾਅਦੇ ਕਰ ਕੇ ਵੋਟਾਂ ਮੰਗਣ ਆ ਗਏ ਹਨ। ਪੰਜ ਸਾਲ ਤੱਕ ਉਹ ਸੂਬੇ ਵਿਚ ਕਦੇ ਨਹੀਂ ਆਏ। ਉਹਨਾਂ ਦੀ ਪਾਰਟੀ ਦੇ 20 ਵਿਚੋਂ 11 ਵਿਧਾਇਕ ਪਾਰਟੀ ਛੱਡ ਕੇ ਭੱਜ ਗਏ। ਅੱਜ ਉਹ ਟਿਕਟਾਂ ਵੇਚ ਕੇ ਕਰੋੜਾਂ ਰੁਪਏ ਇਕੱਠੇ ਕਰਨ ਵਾਸਤੇ ਆਏ ਹਨ। ਉਹਨਾਂ ਨੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਸਭ ਤੋਂ ਵੱਧ ਬੋਲੀ ਲਾਉਣ ’ਤੇ ਟਿਕਟਾਂ ਵੇਚੀਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਉਮੀਦਵਾਰ ਮਦਨ ਲਾਲ ਬੱਗਾ ਨੁੰ ਅਕਾਲੀ ਦਲ ਨੇ ਸ਼ਿਕਾਇਤਾਂ ਮਿਲਣ ਮਗਰੋਂ ਪਾਰਟੀ ਵਿਚੋਂ ਕੱਢ ਦਿੱਤਾ ਸੀ। ਪਾਰਟੀ ਦਾ ਲੁਧਿਆਣਾ ਸੈਂਟਰਲ ਦਾ ਉਮੀਦਵਾਰ ਜਬਰ ਜਨਾਹ ਦਾ ਮੁਲਜ਼ਮ ਹੈ। ਸਨੌਰ ਦਾ ਉਮੀਦਵਾਰ ਭਗੌੜਾ ਹੈ ਜਿਸਨੇ ਮਹਿੰਮ ਅੱਧ ਵਿਚਾਲੇ ਛੱਡ ਦਿੱਤੀ ਹੈ।
ਸਰਦਾਰ ਬਾਦਲ ਨੇ ਸ਼ਹਿਰ ਦੇ ਦੌਰੇ ਦੌਰਾਨ ਲੁਧਿਆਣਾ ਨਾਰਥ ਵਿਚ ਆਰ ਡੀ ਸ਼ਰਮਾ ਦੇ ਹੱਕ ਵਿਚ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜਕਾਲ ਦੌਰਾਨ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਕਿਉਂਕਿ ਕਾਂਗਰਸ ਦੇ ਮੰਤਰੀਆਂ ਤੇ ‘ਵਿਧਾਇਕਾਂ ਨੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ। ਇਸੇ ਲਈ ਪੰਜ ਸਾਲਾਂ ਦੌਰਾਨੀ ਫਿਰੌਤੀਆਂ ਰੋਜ਼ਾਨਾ ਦਾ ਕੰਮ ਹੋ ਗਿਆ ਸੀ। ਉਹਨਾਂ ਵਾਅਦਾ ਕੀਤਾ ਕਿ ਇਸ ਗੈਂਗਸਟਰ ਸਭਿਆਰ ਦਾ ਹਮੇਸ਼ਾ ਲਈ ਭੋਗ ਪਾਇਆ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਦੇ ਵੀ ਪੰਜਾਬ ਲਈ ਨਹੀਂ ਡਟੇ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੇਜਰੀਵਾਲ ਨੇ ਪੰਜਾਬ ਦੇ ਮੁੱਦਿਆਂ ’ਤੇ ਸੁਪਰੀਮ ਕੋਰਟ ਵਿਚ ਸੁਬੇ ਦੇ ਖਿਲਾਫ ਸਟੈਂਡ ਲਿਆ। ਉਸਨੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਦਿੱਲੀ ਤੇ ਹਰਿਆਣਾ ਲਈ ਹਿੱਸਾ ਮੰਗਿਆ, ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕੀਤੀ, ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ।
ਸਰਦਾਰ ਬਾਦਲ, ਜਿਹਨਾਂ ਦਾ ਚਾਂਦਨੀ ਨਗਰ ਅਤੇ ਦੀਪ ਨਗਰ ਵਿਚ ਭਰਵਾਂ ਸਵਾਗਤ ਕੀਤਾ ਗਿਆ ਨੇ ਚਾਵਨੀ ਮੁਹੱਲਾ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ ਤੇ ਗੁਰਦੁਆਰਾ ਸ਼ੇਖਵਾਲ ਵਿਚ ਮੱਥਾ ਵੀ ਟੇਕਿਆ।