ਦੀਪਕ ਜੈਨ
ਜਗਰਾਓਂ 07 ਫਰਵਰੀ, 2022: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਡਵੀਜਨ ਸਕੱਤਰ ਜਸਵੰਤ ਸਿੰਘ ਦੀ ਅਗਵਾਈ ਹੇਠ ਸਥਾਨਕ ਸਬ-ਡਵੀਜਨ ਵਿਖੇ ਸਿਟੀ ਸਬ-ਡਵੀਜਨ ਕਮੇਟੀ ਦੇ ਨਵੇਂ ਮੈਂਬਰਾਂ ਦੀ ਚੋਣ ਲਈ ਇੱਕ ਅਹਿੰਮ ਮੀਟਿੰਗ ਕੀਤੀ ਗਈ| ਜਿਸ ਵਿੱਚ ਸਰਬਸੰਮਤੀ ਨਾਲ ਬਾਲ ਗੋਬਿੰਦ ਨੂੰ ਕਮੇਟੀ ਦਾ ਪ੍ਰਧਾਨ, ਗੁਰਸ਼ਰਨ ਸਿੰਘ ਨੂੰ ਸਕੱਤਰ, ਰਮੇਸ਼ ਕੁਮਾਰ ਨੂੰ ਕੈਸ਼ੀਅਰ, ਰਾਜਿੰਦਰ ਕੁਮਾਰ ਨੂੰ ਮੀਤ ਪ੍ਰਧਾਨ ਅਤੇ ਮਨਪ੍ਰੀਤ ਕੋਰ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ| ਇਸ ਮੋਕੇ ਨਵੇਂ ਬਣੇ ਅਹੁਦੇਦਾਰਾਂ ਵੱਲੋਂ ਜੱਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਜੱਥੇਬੰਦੀ ਲਈ ਵਫਾਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ| ਇਸ ਮੋਕੇ ਡਵੀਜਨ ਪ੍ਰਧਾਨ ਸੁਖਦੇਵ ਗਰਗ, ਸਕੱਤਰ ਜਸਵੰਤ ਸਿੰਘ ਸਮੇਤ ਸਮੂਹ ਏਟਕ ਜੱਥੇਬੰਦੀਆਂ ਦੇ ਆਗੂ ਅਤੇ ਮੈਂਬਰ ਹਾਜ਼ਰ ਸਨ|