← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ 07 ਫਰਵਰੀ, 2022: ਜਦੋਂ ਤੋਂ ਕਾਂਗਰਸ ਪਾਰਟੀ ਵਲੋਂ ਹਲਕਾ ਜਗਰਾਓਂ ਤੋਂ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਟਿਕਟ ਦਿੱਤੀ ਗਈ ਹੈ ਓਦੋਂ ਤੋਂ ਹੀ ਜੱਗਾ ਨੂੰ ਕਿਸੇ ਨਾ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਤਾਂ ਟਿਕਟ ਨਾ ਮਿਲਣ ਤੋਂ ਖਫਾ ਸੀਨੀਅਰ ਕਾਂਗਰਸੀ ਆਗੂ ਗੇਜਾ ਰਾਮ ਵਲੋਂ ਕਾਂਗਰਸ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਜਗਰਾਓਂ ਹਲਕੇ ਤੋਂ ਚਾਹਵਾਨ ਹੋਰਨਾਂ ਉਮੀਦਵਾਰਾਂ ਵਲੋਂ ਵੀ ਜੱਗਾ ਨੂੰ ਹਰਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਜਿਵੇਂ ਕਿ ਕਾਂਗਰਸੀ ਆਗੂ ਅਵਤਾਰ ਸਿੰਘ ਚੀਮਨਾ ਵੀ ਟਿਕਟ ਨਾ ਮਿਲਣ ਤੋਂ ਨਿਰਾਸ਼ ਹੋਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਜੱਗਾ ਦਾ ਵਿਰੋਧ ਕਰ ਰਹੇ ਹਨ। ਅੱਜ ਤਾਂ ਜੱਗਾ ਦੀ ਚੌਣ ਮੁਹਿੰਮ ਨੂੰ ਹੋਰ ਝਟਕਾ ਦਿੰਦਿਆਂ ਕਾਂਗਰਸੀ ਆਗੂ ਅਮਰਨਾਥ ਕਲਿਆਣ ਵਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਦਾ ਸਾਥ ਦਿੰਦਿਆਂ ਚੌਣ ਪ੍ਰਚਾਰ ਕੀਤਾ ਗਿਆ। ਅੱਜ ਕਲਿਆਣ ਨੂੰ ਭਾਜਪਾ ਉਮੀਦਵਾਰ ਕੰਵਰ ਨਾਲ ਪ੍ਰਚਾਰ ਕਰਦਿਆਂ ਵੇਖਕੇ ਜੱਗਾ ਦੇ ਸਮਰਥਕ ਹੱਕੇ ਬੱਕੇ ਰਹਿ ਗਏ। ਫਿਲਹਾਲ ਜੇਕਰ ਇਸ ਤਰਾਂ ਹੀ ਚਲਦਾ ਰਿਹਾ ਤਾਂ ਹਲਕਾ ਜਗਰਾਓਂ ਤੋਂ ਜਗਤਾਰ ਸਿੰਘ ਜੱਗਾ ਨੂੰ ਚੌਣ ਜਿੱਤਣਾ ਬਹੁਤ ਮੁਸ਼ਕਿਲ ਹੋ ਜਾਵੇਗਾ।
Total Responses : 265