ਲੁਧਿਆਣਾ 'ਚ ਬੈਂਸ ਅਤੇ ਕੜਵੱਲ ਗਰੁੱਪ ਵਿਚਾਲੇ ਝੜਪ, ਹੋਈ ਫਾਇਰਿੰਗ ਦੀ ਵੀ ਖ਼ਬਰ
ਸੰਜੀਵ ਸੂਦ
ਲੁਧਿਆਣਾ, 07 ਫਰਵਰੀ 2022- ਸ਼ਿਮਲਾਪੁਰੀ ਇਲਾਕੇ ਚ ਬੈਂਸ ਅਤੇ ਕੜਵੱਲ ਗਰੁੱਪ ਆਹਮੋ ਸਾਹਮਣੇ ਹੋ ਗਏ। ਇਸੇ ਦੌਰਾਨ ਜਿੱਥੇ ਇੱਟਾਂ ਪੱਥਰ ਚੱਲੇ, ਉਥੇ ਹੀ ਹਵਾਈ ਫਾਇਰਿੰਗ ਦੀ ਵੀ ਖ਼ਬਰ ਸਾਹਮਣੇ ਆਈ ਹੈ।
ਲੁਧਿਆਣੇ ਦਾ ਸਭ ਤੋਂ ਸੰਵੇਦਨਸ਼ੀਲ ਇਲਾਕਾ ਆਤਮਨਗਰ ਜੋ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤਾਜ਼ਾ ਜਾਣਕਾਰੀ ਮੁਤਾਬਿਕ ਹਲਕਾ ਆਤਮ ਨਗਰ ਚ ਕਾਂਗਰਸ ਅਤੇ ਬੈਂਸ ਗਰੁੱਪ ਆਹਮੋ ਸਾਹਮਣੇ ਹੋ ਗਏ ਇਸ ਦੌਰਾਨ ਜਿੱਥੇ ਇੱਟਾਂ ਪੱਥਰ ਚੱਲੇ ਤਾਂ ਉੱਥੇ ਹੀ ਹਵਾਈ ਫਾਇਰਿੰਗ ਹੋਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਹੋਰਡਿੰਗ ਬੋਰਡ ਨੂੰ ਲੈ ਕੇ ਦੋਵੇਂ ਗਰੁੱਪ ਆਹਮੋ ਸਾਹਮਣੇ ਹੋ ਚੁੱਕੇ ਨੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਹਲਕੇ ਵਿੱਚ ਉਨ੍ਹਾਂ ਦੀ ਮੀਟਿੰਗ ਸੀ ਪਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸਮਰਥਕ ਆਏ ਅਤੇ ਉਨ੍ਹਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਹਾਰ ਦੀ ਬੁਖਲਾਹਟ ਹੈ। ਜਿਸ ਦੇ ਚਲਦਿਆਂ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਹਮਲਿਆਂ ਤੋਂ ਡਰਨ ਵਾਲੇ ਨਹੀਂ। ਉਧਰ ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।